ਟੈਸਲਾ ਦੀ Model S ਹੋਵੇਗੀ ਜ਼ਿਆਦਾ ਲਗਜ਼ਰੀ ਅਤੇ ਆਟੋ ਪਾਇਲਟ ਫੀਚਰ ਨਾਲ ਲੈਸ
Saturday, Apr 09, 2016 - 02:14 PM (IST)

ਜਲੰਧਰ : ਟੈਸਲਾ ਮਾਡਲ ਐੱਸ ਕੰਪਨੀ ਦੀ ਫਲੈਗਸ਼ਿਪ ਇਲੈਕਟ੍ਰਿਕ ਕਾਰ ਹੈ ਪਰ ਇਸ ''ਚ ਇਕ ਸਮਸਿਆ ਹੈ। ਇਸ ਦਾ ਇੰਟੀਰਿਅਰ 100,000 ਡਾਲਰ ਦੀ ਕੀਮਤ ਨਾਲ ਮੇਲ ਨਹੀਂ ਖਾਂਦਾ। ਮਾਡਲ ਐੱਸ ਦਾ ਬਾਹਰੀ ਹਿੱਸਾ ਬੇਹੱਦ ਸੁੰਦਰ ਹੈ ਅਤੇ ਪਾਵਰਟ੍ਰੇਨ ਵੀ ਬਿਹਤਰ ਹੈ ਪਰ ਕਾਰ ਦਾ ਇੰਟੀਰਿਅਰ ਮਰਸਡੀਜ਼, ਬੀ. ਐੱਮ. ਡਬਲਿਯੂ ਅਤੇ ਆਡੀ ਦੀਆਂ ਕਾਰਾਂ ਦੀ ਤੁਲਨਾ ''ਚ ਚੰਗਾ ਨਹੀਂ ਹੈ। ਇਸ ਲਈ ਕੰਪਨੀ ਨਵੀਂ ਮਾਡਲ ਐੱਸ ਨੂੰ ਪਹਿਲਾਂ ਤੋਂ ਜ਼ਿਆਦਾ ਲਗਜ਼ਰੀ ਰੂਪ ਦਵੇਗੀ।
ਸੀ-ਨੈਟ ਦੀ ਰਿਪੋਰਟ ਦੇ ਮੁਤਾਬਕ ਟੈਸਲਾ ਮਾਡਲ ਐੱਸ ਨੂੰ ਰਿਫਰੈਸ਼ ਲੁੱਕ ਦੇ ਰਹੀ ਹੈ। ਇਸ ''ਚ ਲਗਜ਼ਰੀ ਦਾ ਧਿਆਨ ਰੱਖਦੇ ਹੋਏ ਵੈਂਟੀਲਟੇਡ ਸੀਟਾਂ, ਨਵੀਂ ਇੰਟੀਰਿਅਰ ਸਟੋਰੇਜ ਅਤੇ ਹੋਰ ਵੀ ਬਹੁਤ ਕੁਝ ਹੈ। ਕਾਰ ਦੇ ਬਾਹਰੀ ਵੱਲ ਐੱਲ. ਈ. ਡੀ ਹੈੱਡਲਾਈਟਸ ਅਤੇ ਮਾਡਲ ਦੇ ਨਵੇਂ ਰੰਗ ਦੇਖਣ ਨੂੰ ਮਿਲਣਗੇ।
ਮਾਡਲ ਐੱਸ ਸਾਲਾਂ ਤੋਂ ਉਪਲੱਬਧ ਹੈ ਅਤੇ ਇਸ ''ਚ ਬਦਲਾਵ ਦੇਖਣ ਨੂੰ ਮਿਲਣਾ ਪੂਰਾ ਹੈ। ਇਸ ਤੋਂ ਇਲਾਵਾ ਇਸ ਕਾਰ ''ਚ ਅਤੇ ਕਈ ਬਦਲਾਵ ਦੇਖਣ ਨੂੰ ਮਿਲਣਗੇ ਜਿਸ ''ਚ ਸੈਮੀ-ਆਟੋਨੋਮਸ ਆਟੋ ਪਾਇਲਟ ਫੀਚਰ ਵੀ ਸ਼ਾਮਿਲ ਹੋਵੇਗਾ।