2G ਦੀ ਕੀਮਤ ''ਚ 4G ਡਾਟਾ ਦੇਵੇਗੀ ਟੈਲੀਨੋਰ
Friday, Sep 16, 2016 - 12:20 PM (IST)

ਜਲੰਧਰ- ਦੂਰਸੰਚਾਰ ਸੇਵਾ ਪ੍ਰੋਵਾਈਡਰ ਕੰਪਨੀ ਟੈਲੀਨੋਰ ਇੰਡੀਆ ਨੇ ਕਿਹਾ ਕਿ ਉਹ ਆਪਣੇ ਗਾਹਕਾਂ ਨੂੰ 2ਜੀ ਦੀ ਕੀਮਤ ''ਚ 4ਜੀ ਡਾਟਾ ਦੇਵੇਗੀ। ਕੰਪਨੀਆਂ ਨੇ ਦੱਸਿਆ ਕਿ ਸਪੈਸ਼ਲ ਟ੍ਰੈਫਿਕ ਵਾਊਚਰ ਦੇ ਤਹਿਤ 67 ਰੁਪਏ ''ਚ 500 ਐੱਮ.ਬੀ., 97 ਰੁਪਏ ''ਚ 1ਜੀ.ਬੀ. ਅਤੇ 127 ਰੁਪਏ ''ਚ 1.5ਜੀ.ਬੀ. ਡਾਟਾ ਦਿੱਤਾ ਜਾਵੇਗਾ। ਇਨ੍ਹਾਂ ਦੀ ਵੈਲੀਡੇਟੀ 28 ਦਿਨਾਂ ਦੀ ਹੋਵੇਗੀ। 4ਜੀ ''ਚ ਰਿਲਾਇੰਸ ਜੀਓ ਦੀ ਧਮਾਕੇਦਾਰ ਲਾਚਿੰਗ ਤੋਂ ਬਾਅਦ ਦੂਜੀਆਂ ਦੂਰਸੰਚਾਰ ਕੰਪਨੀਆਂ ਨੇ ਆਪਣੇ 4ਜੀ ਗਾਹਕਾਂ ਨੂੰ ਆਪਣੇ ਨਾਲ ਜੋੜੀ ਰੱਖਣ ਦੀ ਪਹਿਲ ਸ਼ੁਰੂ ਕਰ ਦਿੱਤੀ ਹੈ।
ਟੈਲੀਨੋਰ ਨੇ ਅੱਜ ਪੱਛਮੀ ਉੱਤਰ-ਪ੍ਰਦੇਸ਼ ਦੇ ਸ਼ਹਿਰ ਮੇਰਠ ''ਚ ਵੀ ਆਪਣੀ 4ਜੀ ਸੇਵਾ ਸ਼ੁਰੂ ਕੀਤੀ। ਇਹ ਆਗਰਾ ਅਤੇ ਦੇਹਰਾਦੂਨ ਤੋਂ ਬਾਅਦ ਸਰਕਿਲ ''ਚ ਤੀਜਾ ਸ਼ਹਿਰ ਹੈ ਜਿਥੇ ਉਸ ਨੇ 4ਜੀ ਸੇਵਾ ਸ਼ੁਰੂ ਕੀਤੀ ਹੈ। ਕੰਪਨੀ ਦੇ ਸਰਕਿਲ ਕਾਰੋਬਾਰ ਮੁਖੀ ਅਨੀਲ ਕੁਮਾਰ ਨੇ ਕਿਹਾ ਕਿ ਮੇਰਠ ਦੇ ਗਾਹਕਾਂ ਨੂੰ ਹਾਈ ਸਪੀਡ 4ਜੀ ਸੇਵਾ ਪ੍ਰਦਾਨ ਕਰਦੇ ਹੋਏ ਅਸੀਂ ਉਤਸ਼ਾਹਿਤ ਹਾਂ। ਸਾਡੇ ਸੁਪਰਸੇਵਰ 4ਜੀ ਪਲਾਨ ਕਾਫੀ ਕਿਫਾਇਤੀ ਹਨ ਅਤੇ ਇਸ ਬਾਜ਼ਾਰ ''ਚ ਗਾਹਕਾਂ ਨੂੰ ਸਬ ਤੋਂ ਚੰਗਾ ਵਿਕਲਪ ਉਪਲੱਬਧ ਕਰਾਉਂਦੇ ਹਨ।