ਇੰਨਟਰਨੈੱਟ ਦੀ ਆਜ਼ਾਦੀ ਦੇ ਖਿਲਾਫ ਦੂਰਸੰਚਾਰ ਕੰਪਨੀਆਂ

Sunday, Jan 10, 2016 - 02:25 PM (IST)

ਇੰਨਟਰਨੈੱਟ ਦੀ ਆਜ਼ਾਦੀ ਦੇ ਖਿਲਾਫ ਦੂਰਸੰਚਾਰ ਕੰਪਨੀਆਂ

ਜਲੰਧਰ- ਇੰਨਟਰਨੈੱਟ ਦੀ ਆਜ਼ਾਦੀ ਦੇ ਖਿਲਾਫ ਦੂਰਸੰਚਾਰ ਕੰਪਨੀਆਂ ਖੁੱਲ੍ਹ ਕੇ ਸਾਹਮਣੇ ਆ ਗਈਆਂ ਹਨ। ਭਾਰਤੀ ਏਅਰਟੈੱਲ, ਵੋਡਾਫੋਨ, ਆਈਡੀਆ ਸੈਲੂਲਰ, ਰਿਲਾਇੰਸ ਕਮਿਊਨੀਕੇਸ਼ਨਸ, ਸਾਰੇ ਨੈੱਟ ਨਿਰਪੱਖਤਾ ਦੇ ਖਿਲਾਫ ਖੜ੍ਹੀਆਂ ਦਿਸ ਰਹੀਆਂ ਹਨ। ਉਨ੍ਹਾਂ ਨੇ ਡਿਫਰੈਂਸ਼ੀਅਲ (ਅੰਤਰ) ਡਾਟਾ ਦੇ ਪੱਖ ''ਚ ਟਰਾਈ ਨੂੰ ਸੁਝਾਅ ਦਿੱਤੇ ਹਨ। 

  ਦੂਰਸੰਚਾਰ ਕੰਪਨੀਆਂ ਨੇ ਇਕੱਠੇ ਲਾਮਬੰਦ ਹੋ ਕੇ ਡਿਫਰੈਂਸ਼ੀਅਲ ਡਾਟਾ ਪ੍ਰਾਈਜਿੰਗ ਦੇ ਪੱਖ ''ਚ ਦਲੀਲਾਂ ਦਿੱਤੀਆਂ ਹਨ ਕਿ ਡਿਫਰੈਂਸ਼ੀਅਲ ਡਾਟਾ ਨਾਲ ਇਨੋਵੇਸ਼ਨ ਨੂੰ ਉਤਸ਼ਾਹ ਮਿਲੇਗਾ  ਮਾਰਕੀਟਿੰਗ ਅਤੇ ਇਨੋਵੇਸ਼ਨ ਲਈ ਮੁੱਲ ''ਚ ਲਚਕੀਲਾਪਨ ਹੋਣਾ ਚਾਹੀਦਾ ਹੈ। ਦੂਰਸੰਚਾਰ ਕੰਪਨੀਆਂ ਨੂੰ ਆਪਣੇ ਪ੍ਰਸਤਾਵਾਂ ''ਚ ਢਿੱਲ ਦੇਣੀ ਹੋਵੇਗੀ। ਸਰਕਾਰ ਨੂੰ ਡਾਟਾ ਮੁੱਲ ਤੈਅ ਕਰਨ ਦਾ ਅਧਿਕਾਰ ਨਹੀਂ  ਹੋਣਾ ਚਾਹੀਦਾ ਹੈ। ਡਿਫਰੈਂਸ਼ੀਅਲ ਪ੍ਰਾਈਜਿੰਗ ਨੂੰ ਸਰਕਾਰ ਗੇਟਕੀਪਿੰਗ ਦੇ ਤੌਰ ''ਤੇ ਵਰਤ ਰਹੀ ਹੈ।


Related News