ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵਿਦੇਸ਼ਾਂ ਨਾਲ ਸਬੰਧਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਖਿਲਾਫ ਸਖ਼ਤ ਫੈਸਲੇ

Tuesday, Jun 16, 2026 - 10:54 AM (IST)

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵਿਦੇਸ਼ਾਂ ਨਾਲ ਸਬੰਧਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਖਿਲਾਫ ਸਖ਼ਤ ਫੈਸਲੇ

ਅੰਮ੍ਰਿਤਸਰ (ਸਰਬਜੀਤ)-ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਨ ’ਚ ਵਾਪਰੀਆਂ ਘਟਨਾਵਾਂ ਅਤੇ ਮਰਿਆਦਾ ਦੀ ਉਲੰਘਣਾ ਸਬੰਧੀ ਬੇਹੱਦ ਅਹਿਮ ਫੈਸਲੇ ਲਏ ਗਏ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਅਮਰੀਕਾ ਦੇ ਸਾਊਥ ਕੈਰੋਲੀਨਾ ਸੂਬੇ ਦੇ ਡੰਕਨ ਸਥਿਤ ‘ਗੁਰਦੁਆਰਾ ਗੁਰੂ ਨਾਨਕ ਦਰਬਾਰ ਸਿੱਖ ਸੋਸਾਇਟੀ’ ਦੀ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਦੀਪ ਸਿੰਘ ਜੀ ਅਤੇ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਉਤਾਰੀਆਂ ਗਈਆਂ ਸਨ। ਵਿਰੋਧ ਕਰਨ ’ਤੇ ਸੰਗਤਾਂ ਨੂੰ ਰੋਕਿਆ ਗਿਆ ਅਤੇ ਧਾਰਮਿਕ ਸ਼ਖਸੀਅਤਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ।

ਇਹ ਵੀ ਪੜ੍ਹੋ- ਬਾਬਾ ਬੁੱਢਾ ਸਾਹਿਬ ਜੀ ਤੋਂ ਮੱਥਾ ਟੇਕ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, ਔਰਤ ਦੀ ਮੌਤ, 3 ਜ਼ਖ਼ਮੀ

ਵਾਰ-ਵਾਰ ਸੰਮੰਨ ਭੇਜਣ ’ਤੇ ਵੀ ਪੇਸ਼ ਨਾ ਹੋਣ ਕਾਰਨ ਪੰਜ ਸਿੰਘ ਸਾਹਿਬਾਨ ਨੇ ਸਰਵਪ੍ਰੀਤ ਸਿੰਘ (ਸਾਬਕਾ ਸਕੱਤਰ), ਰਾਜ ਸਿੰਘ (ਚੇਅਰਪਰਸਨ), ਮਨਜੀਤ ਕੌਰ, ਅੰਮ੍ਰਿਤਪਾਲ ਸਿੰਘ, ਸਵਰਨ ਸਿੰਘ, ਸੋਹਣ ਸਿੰਘ, ਜਸਵਿੰਦਰ ਸਿੰਘ ਅਤੇ ਰਜਿੰਦਰ ਸਿੰਘ (ਟਰੱਸਟੀਆਂ) ਨੂੰ ਪ੍ਰਬੰਧ ਚਲਾਉਣ ’ਚ ਅਸਫਲ ਕਰਾਰ ਦਿੰਦਿਆਂ ਅਯੋਗ ਐਲਾਨ ਦਿੱਤਾ ਹੈ ਅਤੇ ਪੇਸ਼ੀ ਤੱਕ ਸੰਗਤ ਨੂੰ ਇਨ੍ਹਾਂ ਨਾਲ ਧਾਰਮਿਕ ਜਾਂ ਸਮਾਜਿਕ ਸਬੰਧ ਨਾ ਰੱਖਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ-ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੌਸਮ ਦੀ ਵੱਡੀ ਚਿਤਾਵਨੀ, 18 ਜੂਨ ਤੱਕ ਮੀਂਹ...

ਇਸੇ ਤਰ੍ਹਾਂ ਕੈਨੇਡਾ ਦੇ ਵਿਨੀਪੈਗ (ਮੈਨੀਟੋਬਾ) ਸਥਿਤ ਗੁਰਦੁਆਰਾ ਕਮੇਟੀ ਵੱਲੋਂ ਲੰਗਰ ਹਾਲ ’ਚ ਜੋੜੇ ਪਾ ਕੇ ਜਾਣ, ਮਰਿਆਦਾ ਉਲਟ ਕਾਰਜ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਛੇੜਛਾੜ ਕਰਨ ਦੇ ਮਾਮਲੇ ’ਚ ਤਸੱਲੀਬਖਸ਼ ਜਵਾਬ ਨਾ ਦੇਣ ’ਤੇ ਸਖਤ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ’ਚ ਨਿਸ਼ਾਨ ਸਿੰਘ (ਪ੍ਰਧਾਨ), ਰਜਿੰਦਰ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਨਵਦੀਪ ਸਿੰਘ, ਬਲਜਿੰਦਰ ਸਿੰਘ, ਰਵਿੰਦਰ ਸਿੰਘ, ਰਿਸ਼ਪਾਲ ਸਿੰਘ, ਪ੍ਰਦੀਪ ਸਿੰਘ ਸਮੇਤ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ-ਅਮਰਜੀਤ ਸਿੰਘ, ਕਿਰਨਪਾਲ ਸਿੰਘ, ਸੁਖਜਿੰਦਰ ਸਿੰਘ, ਹਰਪਾਲ ਸਿੰਘ ਅਤੇ ਚਰਨਜੀਤ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਭੁੱਲ ਬਖਸ਼ਵਾਉਣ ਤੱਕ ਪੰਥ ਨੂੰ ਇਨ੍ਹਾਂ ਨਾਲ ਕੋਈ ਸਬੰਧ ਨਾ ਰੱਖਣ ਦੀ ਹਦਾਇਤ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ : ਗੁਰਦੁਆਰਾ ਸਾਹਿਬ 'ਚ ਔਰਤ ਵੱਲੋਂ ਬੇਅਦਬੀ ਦੀ ਕੋਸ਼ਿਸ਼, ਸੇਵਾਦਾਰਾਂ ਨੇ ਫੜ ਕੇ ਕੀਤਾ ਪੁਲਸ ਹਵਾਲੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News