Tecno Spark Power 2 Air ਭਾਰਤ ’ਚ ਲਾਂਚ, ਮਿਲੇਗੀ 6000mAh ਦੀ ਬੈਟਰੀ

09/15/2020 1:19:39 PM

ਗੈਜੇਟ ਡੈਸਕ– ਟੈਕਨੋ ਇੰਡੀਆ ਨੇ ਭਾਰਤ ’ਚ ਆਪਣੀ ਸਪਾਰਕ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ Tecno Spark Power 2 Air ਨੂੰ ਲਾਂਚ ਕਰ ਦਿੱਤਾ ਹੈ। ਕੁਝ ਮਹੀਨੇ ਪਹਿਲਾਂ ਹੀ ਕੰਪਨੀ ਨੇ Tecno Spark Power 2 ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਸੀ। ਟੈਕਨੋ ਸਪਾਰਕ ਪਾਵਰ 2 ਏਅਰ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ ਕਵਾਡਕੋਰ ਪ੍ਰੋਸੈਸਰ ਨਾਲ ਕਵਾਡ ਕੈਮਰਾ ਸੈੱਟਅਪ ਵੀ ਦਿੱਤਾ ਗਿਆ ਹੈ। 

Tecno Spark Power 2 Air ਦੀ ਭਾਰਤ ’ਚ ਕੀਮਤ
ਟੈਕਨੋ ਦੇ ਇਸ ਨਵੇਂ ਸਮਾਰਟਫੋਨ ਦੀ ਭਾਰਤ ’ਚ ਕੀਮਤ 8,499 ਰੁਪਏ ਹੈ। ਇਸ ਕੀਮਤ ’ਚ ਤੁਹਾ1 3 ਜੀ.ਬੀ. ਰੈਮ ਨਾਲ 32 ਜੀ.ਬੀ. ਦੀ ਸਟੋਰੇਜ ਮਿਲੇਗੀ। ਇਹ ਫੋਨ ਇਕ ਹੀ ਸਟੋਰੇਜ ਮਾਡਲ ’ਚ ਮੌਜੂਦ ਹੈ। Tecno Spark Power 2 Air ਦੋ jxiex ’ਚ ਮਿਲੇਗਾ ਜਿਨ੍ਹਾਂ ’ਚ ਕਾਸਮਿਕ ਸ਼ਾਈਨ ਅਤੇ ਆਈਸ ਜੇਡੀਏਟ ਸ਼ਾਮਲ ਹਨ। ਫੋਨ ਦੀ ਵਿਕਰੀ 20 ਸਤੰਬਰ ਨੂੰ ਦੁਪਹਿਰ ਦੇ 12 ਵਜੇ ਫਲਿਪਕਾਰਟ ’ਤੇ ਹੋਵੇਗੀ। ਫਲਿਪਕਾਰਟ ’ਤੇ ਫੋਨ ਨੂੰ ਬੈਂਕ ਆਫਰਸ ਨਾਲ ਲਿਸਟ ਵੀ ਕਰ ਦਿੱਤਾ ਗਿਆ ਹੈ। 

Tecno Spark Power 2 Air ਦੇ ਫੀਚਰਜ਼
ਇਸ ਫੋਨ ’ਚ ਡਿਊਲ ਸਿਮ ਸੁਪੋਰਟ ਨਾਲ ਐਂਡਰਾਇਡ 10 ਅਧਾਰਿਤ HIOS 6.1 ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਫੋਨ ’ਚ 7 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1640x720 ਪਿਕਸਲ ਹੈ। ਡਿਸਪਲੇਅ ਵਾਟਰਡ੍ਰੋਪ ਹੈ। ਇਸ ਫੋਨ ’ਚ 2GHz ਦਾ ਮੀਡੀਆਟੈੱਕ ਹੇਲੀਓ A22 ਕਵਾਡਕੋਰ ਪ੍ਰੋਸੈਸਰ ਹੈ ਜਿਸ ਨਾਲ ਜੁਗਲਬੰਦੀ ਲਈ 3 ਜੀ.ਬੀ. ਰੈਮ ਅਤੇ 32 ਜੀ.ਬੀ. ਦੀ ਸਟੋਰੇਜ ਦਿੱਤੀ ਗਈਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਮੇਨ ਲੈੱਨਜ਼ 13 ਮੈਗਾਪਿਕਸਲ ਦਾ ਹੈ, ਉਥੇ ਹੀ ਇਕ ਲੈੱਨਜ਼ 2 ਮੈਗਾਪਿਕਸਲ ਦਾ ਬੋਕੇਹ ਲਈ, ਇਕ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਲਈ ਅਤੇ ਚੌਥਾ ਲੈੱਨਜ਼ ਏ.ਆਈ. ਹੈ। ਕੈਮਰੇ ਨਾਲ ਕਵਾਡ ਐੱਲ.ਈ.ਡੀ. ਫਲੈਸ਼ ਲਾਈਟ ਮਿਲੇਗੀ। ਇਸ ਤੋਂ ਇਲਾਵਾ ਇਸ ਲਈ ਆਟੋ ਸੀਨ ਡਿਟੈਕਸ਼ਨ ਮੋਡ, ਏ.ਆਈ. ਐੱਚ.ਡੀ.ਆਰ., ਏ.ਆਈ. ਸਟਿਕਰਸ ਵਰਗੇ ਕਈ ਫੀਚਰਜ਼ ਹਨ। ਸੈਲਫੀ ਲਈ ਇਸ ਵਿਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

ਟੈਕਨੋ ਦੇ ਇਸ ਫੋਨ ’ਚ 6000mAh ਦੀ ਜੰਬੋ ਬੈਟਰੀ ਦਿੱਤੀ ਗਈਹੈ ਜਿਸ ਨੂੰ ਲੈ ਕੇ ਕੰਪਨੀ ਨੇ 560 ਘੰਟਿਆਂ ਦੇ ਸਟੈਂਬਾਈ, 38 ਘੰਟੇ ਕਾਲਿੰਗ ਅਤੇ 20 ਘੰਟੇ ਵਾਈ-ਫਾਈ ਨਾਲ ਬੈਕਅਪ ਦਾ ਵਾਅਦਾ ਕੀਤਾ ਹੈ। ਵੀਡੀਓ ਪਲੇਅਬੈਕ ਨੂੰ ਲੈ ਕੇ 15 ਘੰਟਿਆਂ ਤਕ ਦਾ ਦਾਅਵਾ ਕੀਤਾ ਗਿਆਹੈ। ਬਲੂਟੂਥ v5, 4G LTE, ਵਾਈ-ਫਾਈ ਅਤੇ ਰੀਅਰ ਪੈਨਲ ’ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। 


Rakesh

Content Editor

Related News