Tecno ਲਾਂਚ ਕਰੇਗੀ ਸਸਤੇ ਵਾਇਰਲੈੱਸ ਈਅਰਬਡਸ, 2,000 ਤੋਂ ਘੱਟ ਹੋਵੇਗੀ ਕੀਮਤ
Thursday, Jul 23, 2020 - 06:31 PM (IST)

ਗੈਜੇਟ ਡੈਸਕ– ਭਾਰਤ ਸਮੇਤ ਦੁਨੀਆ ਭਰ ’ਚ ਵਾਇਰਲੈੱਸ ਈਅਰਬਡਸ ਦਾ ਬਾਜ਼ਾਰ ਵੱਧਦਾ ਜਾ ਰਿਹਾ ਹੈ। ਸਾਰੀਆਂ ਸਮਾਰਟਫੋਨ ਕੰਪਨੀਆਂ ਹੁਣ ਇਸ ਸੈਗਮੈਂਟ ’ਚ ਵੀ ਆਪਣੇ ਕਦਮ ਪਸਾਰ ਰਹੀਆਂ ਹਨ। ਭਾਰਤ ’ਚ ਸਸਤੇ ਸਮਾਰਟਫੋਨ ਲਾਂਚ ਕਰਨ ਲਈ ਜਾਣੀ ਜਾਣ ਵਾਲੀ ਕੰਪਨੀ ਟੈਕਨੋ ਵੀ ਹੁਣ ਨਵਾਂ ਆਡੀਓ ਪ੍ਰੋਡਕਟ ਲਿਆਉਣ ਜਾ ਰਹੀ ਹੈ। ਕੰਪਨੀ ਜਲਦੀ ਹੀ ਟਰੂਲੀ ਵਾਇਰਲੈੱਸ ਈਅਰਬਡਸ (TWS) ਲਾਂਚ ਕਰੇਗੀ। ਰਿਪੋਰਟਾਂ ਦੀ ਮੰਨੀਏ ਤਾਂ ਇਸ ਦੀ ਲਾਂਚਿੰਗ 24 ਜੁਲਾਈ ਨੂੰ ਕੀਤੀ ਜਾਵੇਗੀ ਅਤੇ ਇਨ੍ਹਾਂ ਦੀ ਕੀਮਤ 2,000 ਰੁਪਏ ਤੋਂ ਘੱਟ ਹੋ ਸਕਦੀ ਹੈ।
ਕੰਪਨੀ ਨੇ ਇਕ ਟਵਿਟਰ ਪੋਸਟ ਰਾਹੀਂ ਵੀ 24 ਜੁਲਾਈ ਨੂੰ ਨਵੀਂ ਲਾਂਚਿੰਗ ਦਾ ਐਲਾਨ ਕੀਤਾ ਹੈ। ਪੋਸਟ ’ਚ ਹੈਸ਼ਟੈਗ TWS ਦਾ ਇਸਤੇਮਾਲ ਕੀਤਾ ਗਿਆ ਹੈ। ਦੱਸ ਦੇਈਏ ਕਿ Transsion Holdings ਦੀ ਮਲਕੀਅਤ ਵਾਲੀ ਕੰਪਨੀ ਹੈ। ਇਸੇ ਦੀ ਇਕ ਹੋਰ ਸਬਸੀਡੀਅਰੀ ਕੰਪਨੀ Infinix ਨੇ ਵੀ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ 2000 ਰੁਪਏ ਤੋਂ ਘੱਟ ਕੀਮਤ ਵਾਲੇ ਈਅਰਬਡਸ ਲਿਆਉਣ ਦੀ ਤਿਆਰੀ ’ਚ ਹੈ। ਇਨ੍ਹਾਂ ਦੀ ਯੋਜਨਾ ਸ਼ਾਓਮੀ ਅਤੇ ਰੀਅਲਮੀ ਨੂੰ ਟੱਕਰ ਦੇਣ ਦੀ ਹੈ।