6,000 mAh ਬੈਟਰੀ ਤੇ 3 ਰੀਅਰ ਕੈਮਰੇ ਨਾਲ Tecno ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

Wednesday, Nov 27, 2019 - 11:04 PM (IST)

6,000 mAh ਬੈਟਰੀ ਤੇ 3 ਰੀਅਰ ਕੈਮਰੇ ਨਾਲ Tecno ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

ਗੈਜੇਟ ਡੈਸਕ—ਟੈਕਨੋ (Tecno) ਨੇ ਆਪਣੀ ਸਪਾਰਕ (Spark) ਸੀਰੀਜ਼ ਤਹਿਤ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Tecno Spark Power ਲਾਂਚ ਕੀਤਾ ਹੈ। ਇਸ ਸਮਾਰਟਫੋਨ 'ਚ 6,000 ਐੱਮ.ਏ.ਐੱਚ.ਦੀ ਬੈਟਰੀ ਦਿੱਤੀ ਗਈ ਹੈ। ਸਮਾਰਟਫੋਨ ਦੀ ਕੀਮਤ 8,499 ਰੁਪਏ ਹੈ। ਟੈਕਨੋ ਦਾ ਇਹ ਸਮਾਰਟਫੋਨ ਡਾਨ ਬਲੂ ਅਤੇ ਐਲਫੇਨਗਲੋ ਗੋਲਡ ਕਲਰ 'ਚ ਮਿਲੇਗਾ। ਟੈਕਨੋ ਸਪਾਰਕ ਪਾਵਰ ਦੇ ਬੈਕ 'ਚ ਗ੍ਰੇਡੀਐਂਟ ਡਿਜ਼ਾਈਨ ਦਿੱਤਾ ਗਿਆ ਹੈ ਅਤੇ ਸਕਿਓਰਟੀ ਲਈ ਇਸ 'ਚ ਫਿਗਰਪ੍ਰਿੰਟ ਸੈਂਸਰ ਵੀ ਹੈ। ਫਲਿੱਪਕਾਰਟ 'ਤੇ ਇਸ ਸਮਾਰਟਫੋਨ ਦੀ ਸੇਲ 1 ਦਸੰਬਰ ਤੋਂ ਸ਼ੁਰੂ ਹੋਵੇਗੀ।

ਸਪੈਸੀਫਿਕੇਸ਼ਨਸ
ਇਸ ਸਮਾਰਟਫੋਨ 'ਚ 6.35 ਇੰਚ ਦੀ +ਡਾਟ ਨੌਚ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 720x1548 ਪਿਕਸਲ ਹੈ। ਇਹ ਸਮਾਰਟਫੋਨ ਆਕਟਾ-ਕੋਰ ਮੀਡੀਆਟੇਕ ਹੀਲੀਓ ਪੀ22 ਪ੍ਰੋਸੈਸਰ ਨਾਲ ਪਾਵਰਡ ਹੈ। ਟੈਕਨੋ ਦਾ ਇਹ ਸਮਾਰਟਫੋਨ HiOS 5.5 ਨਾਲ ਐਂਡ੍ਰਾਇਡ 9 ਪਾਈ 'ਤੇ ਚੱਲਦਾ ਹੈ। ਸਮਾਰਟਫੋਨ ਸਿਰਫ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ਼ ਦੇ ਵੇਰੀਐਂਟ 'ਚ ਆਇਆ ਹੈ। ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ ਇਸ ਸਮਾਰਟਫੋਨ ਨੂੰ 256ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।

ਫੋਨ ਦੇ ਬੈਕ 'ਚ ਦਿੱਤਾ ਗਿਆ ਟ੍ਰਿਪਲ ਰੀਅਰ ਕੈਮਰਾ ਸੈਟਅਪ
ਸਮਾਰਟਫੋਨ ਦੇ ਰੀਅਰ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ। ਫੋਨ ਦੇ ਬੈਕ 'ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ਦੇ ਰੀਅਰ 'ਚ 8 ਮੈਗਾਪਿਕਸਲ ਦਾ ਵਾਇਡ-ਐਂਗਲ ਲੈਂਸ ਅਤੇ 2 ਮੈਗਾਪਿਕਸਲ ਦਾ ਮੈਕਰੋ ਲੈਂਸ ਦਿੱਤਾ ਗਿਆ ਹੈ। ਨਾਲ ਹੀ ਐੱਲ.ਈ.ਡੀ. ਫਲੈਸ਼ ਵੀ ਦਿੱਤੀ ਗਈ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ਦੇ ਫਰੰਟ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਸਟੈਂਡਰਡ 10ਵਾਟ ਚਾਰਜਿੰਗ ਸਪੋਰਟ ਨਾਲ 6,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ 'ਚ ਫਿਗਰਪ੍ਰਿੰਟ ਸਕੈਨਰ ਨਾਲ ਐਡੀਸ਼ਨਲ ਸਕਿਓਰਟੀ ਲਈ ਫੇਸ ਅਨਲਾਕ ਫੀਚਰ ਵੀ ਦਿੱਤਾ ਗਿਆ ਹੈ।


author

Karan Kumar

Content Editor

Related News