iPhone ਵਰਗੀ ਲੁੱਕ ਵਾਲਾ ਸਸਤਾ ਫੋਨ ਲਾਂਚ, ਕੀਮਤ 9 ਹਜ਼ਾਰ ਤੋਂ ਵੀ ਘੱਟ

Saturday, Jan 17, 2026 - 07:11 PM (IST)

iPhone ਵਰਗੀ ਲੁੱਕ ਵਾਲਾ ਸਸਤਾ ਫੋਨ ਲਾਂਚ, ਕੀਮਤ 9 ਹਜ਼ਾਰ ਤੋਂ ਵੀ ਘੱਟ

ਗੈਜੇਟ ਡੈਸਕ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Tecno ਨੇ ਭਾਰਤੀ ਬਾਜ਼ਾਰ ਵਿੱਚ ਆਪਣਾ ਨਵਾਂ ਐਂਟਰੀ ਲੈਵਲ ਬਜਟ ਫੋਨ Tecno Spark Go 3 ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਸਭ ਤੋਂ ਖਾਸ ਗੱਲ ਇਸ ਦਾ ਡਿਜ਼ਾਈਨ ਹੈ, ਜੋ ਕਿ ਕਾਫੀ ਹੱਦ ਤੱਕ iPhone 17 ਸੀਰੀਜ਼ ਵਰਗਾ ਦਿਖਾਈ ਦਿੰਦਾ ਹੈ। ਕੰਪਨੀ ਨੇ ਇਸ ਨੂੰ ਉਨ੍ਹਾਂ ਗਾਹਕਾਂ ਲਈ ਪੇਸ਼ ਕੀਤਾ ਹੈ ਜੋ ਘੱਟ ਕੀਮਤ ਵਿੱਚ ਪ੍ਰੀਮੀਅਮ ਲੁੱਕ ਵਾਲਾ ਫੋਨ ਖਰੀਦਣਾ ਚਾਹੁੰਦੇ ਹਨ।

ਕੀਮਤ ਅਤੇ ਉਪਲਬਧਤਾ

ਕੰਪਨੀ ਨੇ ਇਸ ਸਮਾਰਟਫੋਨ ਨੂੰ ਸਿਰਫ ਇੱਕ ਹੀ ਵੇਰੀਐਂਟ 4GB RAM + 64GB ਸਟੋਰੇਜ ਵਿੱਚ ਲਾਂਚ ਕੀਤਾ ਹੈ, ਜਿਸ ਦੀ ਕੀਮਤ 8,999 ਰੁਪਏ ਰੱਖੀ ਗਈ ਹੈ। ਇਸ ਫੋਨ ਦੀ ਵਿਕਰੀ 23 ਜਨਵਰੀ ਤੋਂ ਐਮਾਜ਼ਾਨ ਅਤੇ ਆਫਲਾਈਨ ਮਾਰਕੀਟ ਵਿੱਚ ਸ਼ੁਰੂ ਹੋਵੇਗੀ ਅਤੇ ਬਾਅਦ ਵਿੱਚ ਇਹ ਫਲਿੱਪਕਾਰਟ 'ਤੇ ਵੀ ਉਪਲਬਧ ਹੋਵੇਗਾ। ਇਹ ਫੋਨ ਟਾਈਟੇਨੀਅਮ ਗ੍ਰੇਅ, ਇੰਕ ਬਲੈਕ, ਗਲੈਕਸੀ ਬਲੂ ਅਤੇ ਅਰੋਰਾ ਪਰਪਲ ਵਰਗੇ ਆਕਰਸ਼ਕ ਰੰਗਾਂ ਵਿੱਚ ਮਿਲੇਗਾ।

ਫੀਚਰਜ਼

ਫੋਨ ਵਿੱਚ 6.74-ਇੰਚ ਦੀ HD+ IPS ਡਿਸਪਲੇਅ ਦਿੱਤੀ ਗਈ ਹੈ, ਜੋ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਇਹ ਸਮਾਰਟਫੋਨ Unisoc T7250 ਪ੍ਰੋਸੈਸਰ 'ਤੇ ਕੰਮ ਕਰਦਾ ਹੈ ਅਤੇ Android 15 'ਤੇ ਅਧਾਰਿਤ ਹੈ। ਫੋਨ ਦਾ ਡਿਜ਼ਾਈਨ ਭਾਵੇਂ ਡਿਊਲ ਰੀਅਰ ਕੈਮਰੇ ਵਰਗਾ ਲੱਗਦਾ ਹੈ, ਪਰ ਇਸ ਵਿੱਚ 13MP ਦਾ ਸਿੰਗਲ ਪ੍ਰਾਇਮਰੀ ਰੀਅਰ ਕੈਮਰਾ ਅਤੇ ਸੈਲਫੀ ਲਈ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਲਗਾਈ ਗਈ ਹੈ, ਜੋ 15W ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਹਾਲਾਂਕਿ ਇਹ ਫੋਨ ਦੇਖਣ ਵਿੱਚ ਬਹੁਤ ਸ਼ਾਨਦਾਰ ਹੈ ਪਰ ਇਹ ਇੱਕ 4G ਸਮਾਰਟਫੋਨ ਹੈ। ਸਾਲ 2026 ਦੇ ਮੌਜੂਦਾ ਦੌਰ ਵਿੱਚ, ਜਦੋਂ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਿੱਚ ਕਈ ਬ੍ਰਾਂਡ 5G ਫੋਨਾਂ ਦੇ ਵਿਕਲਪ ਦੇ ਰਹੇ ਹਨ, ਤਾਂ ਮਾਹਰਾਂ ਦਾ ਮੰਨਣਾ ਹੈ ਕਿ ਗਾਹਕਾਂ ਨੂੰ 5G ਫੋਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਪਰ ਜੇਕਰ ਤੁਹਾਡੀ ਪਹਿਲ ਸਿਰਫ਼ ਬਿਹਤਰ ਡਿਜ਼ਾਈਨ ਅਤੇ ਘੱਟ ਕੀਮਤ ਹੈ, ਤਾਂ ਇਹ ਇੱਕ ਵਿਕਲਪ ਹੋ ਸਕਦਾ ਹੈ।


author

Rakesh

Content Editor

Related News