ਟਾਟਾ ਲਿਆ ਰਹੀ ਹੈ ਆਪਣੀ ਸਸਤੀ ਕਾਰ ਦਾ ਆਟੋਮੈਟਿਕ ਵੇਰਅੰਟ
Saturday, Jul 09, 2016 - 04:23 PM (IST)

ਜਲੰਧਰ— ਜਦੋਂ ਟਾਟਾ ਨੇ ਟਿਆਗੋ ਨੂੰ ਲਾਂਚ ਕੀਤਾ ਸੀ ਤਾਂ ਇਸ ਦੇ ਏ.ਐੱਮ.ਟੀ. ਵਰਜ਼ਨ ਨੂੰ ਵੀ ਲਾਂਚ ਕਰਨ ਦਾ ਵਾਅਦਾ ਕੀਤਾ ਸੀ। ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਟਾਟਾ ਟਿਆਗੇ ਦੇ ਏ.ਐੱਮ.ਟੀ. ਵੇਰੀਅੰਟ ਨੂੰ ਟੈਸਟ ਕਰ ਰਹੀ ਹੈ।
ਟਿਆਗੋ ''ਚ ਪ੍ਰਯੋਗ ਕੀਤਾ ਗਿਆ ਸ਼ਿਫਟਰ ਟਾਟਾ ਜੈੱਸਟ ਦੀ ਤਰ੍ਹਾਂ ਹੋਵੇਗਾ। ਇਸ ਵਿਚ ਫਰਕ ਇਹ ਹੋਵੇਗਾ ਕਿ ਟਿਆਗੇ ਦਾ ਏ.ਐੱਮ.ਟੀ. ਵਰਜ਼ਨ ਸਿਰਫ ਪੈਟਰੋਲ ਵੇਰੀਅੰਟ ''ਚ ਹੀ ਆਏਗਾ। ਇਸ ਦਾ ਕਾਰਨ ਇਹ ਹੈ ਕਿ ਟਿਆਗੋ ਦੀ 85 ਫੀਸਦੀ ਬੁਕਿੰਗਸ ਪੈਟਰੋਲ ਵੇਰੀਅੰਟ ਦੇ ਰੂਪ Ýਚ ਦਰਜ ਹੋਈ ਹੈ। ਅਜਿਹਾ ਮਨਿਆ ਜਾ ਸਕਦਾ ਹੈ ਕਿ ਕੰਪਨੀ ਤਿਉਹਾਰਾਂ ਦੇ ਸੀਜ਼ਨ ''ਚ ਟਿਆਗੋ ਦਾ ਏ.ਐੱਮ.ਟੀ. ਵਰਜ਼ਨ ਲਾਂਚ ਕਰਨ ਦਾ ਐਲਾਨ ਕਰ ਸਕਦੀ ਹੈ।
ਟਿਆਗੋ ਦੇ ਲੋਕਪ੍ਰਿਅ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਇਸ ਵਿਚ ਸਹੀ ਕੀਮਤ ''ਤੇ ਗਾਹਕ ਨੂੰ ਚੰਗਾ ਪੈਕੇਜ ਪ੍ਰਦਾਨ ਕੀਤਾ ਜਾ ਰਿਹਾ ਹੈ ਪਰ ਇਸ਼ ਦਾ ਏ.ਐੱਮ.ਟੀ. ਵਰਜ਼ਨ ਪੇਸ਼ ਨਹੀਂ ਕੀਤਾ ਗਿਆ ਹੈ ਅਤੇ ਇਸ ਲਈ ਟਿਆਗੋ ਪੋਟਰਫੋਲਿਓ ''ਚ ਆਟੋਮੈਟਿਕ ਵਰਜ਼ਨ ਦੀ ਵੀ ਪੇਸ਼ਕਸ਼ ਕੀਤੀ ਜਾਵੇਗੀ। ਫਿਲਹਾਲ ਟ੍ਰਾਂਸਮਿਸ਼ਨ ਨੂੰ ਛੱਡ ਕੇ ਟਿਆਗੋ ਦੇ ਏ.ਐੱਮ.ਟੀ. ਵੇਰੀਅੰਟ ''ਚ ਕੋਈ ਖਾਸ ਫਰਕ ਦੇਖਣ ਨੂੰ ਮਿਲੇਗਾ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।