25 ਰੁਪਏ ਤੋਂ ਘੱਟ ’ਚ ਵੇਖੋ IPL 2020 ਦੇ ਮੈਚ, ਇਨ੍ਹਾਂ ਗਾਹਕਾਂ ਲਈ ਹੈ ਖ਼ਾਸ ਪੇਸ਼ਕਸ਼
Thursday, Oct 01, 2020 - 02:30 PM (IST)

ਗੈਜੇਟ ਡੈਸਕ– ਆਈ.ਪੀ.ਐੱਲ. ਵੇਖਣ ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਦੇਸ਼ ਦੀ ਸਭ ਤੋਂ ਵੱਡੀ ਡੀ.ਟੀ.ਐੱਚ. ਕੰਪਨੀ ਟਾਟਾ ਸਕਾਈ 25 ਰੁਪਏ ਤੋਂ ਵੀ ਘੱਟ ਕੀਮਤ ’ਚ ਡਰੀਮ 11 ਆਈ.ਪੀ.ਐੱਲ. 2020 ਦੇ ਮੈਚ ਵੇਖਣ ਦਾ ਮੌਕਾ ਦੇ ਰਹੀ ਹੈ। ਟਾਟਾ ਸਕਾਈ ਮਾਈ ਅਕਾਊਂਟ ਵੈੱਬ ਪੋਰਟਲ ’ਤੇ ਕੰਪਨੀ ਨੇ ਡੈਡੀਕੇਟਿਡ ‘ਕ੍ਰਿਕਟ ਚੈਨਲਸ’ ਦੇ ਇਕ ਸੈਕਸ਼ਨ ਨੂੰ ਐਕਟਿਵ ਕੀਤਾ ਹੈ। ਇਸ ਵਿਚ ਸਟਾਰ ਸਪੋਰਟਸ ਦੇ ਕਈ ਚੈਨਲ ਹਨ ਜੋ ਆਈ.ਪੀ.ਐੱਲ. ਦੇ ਮੈਚ ਵਿਖਾ ਰਹੇ ਹਨ। ਆਓ ਜਾਣਦੇ ਹਾਂ ਵਿਸਤਾਰ ਨਾਲ।
ਆਈ.ਪੀ.ਐੱਲ. ਵੇਖਣ ਲਈ ਇਨ੍ਹਾਂ ਪੈਕਸ ਨਾਲ ਕਰੋ ਰੀਚਾਰਜ
ਟਾਟਾ ਸਕਾਈ ਦੇ ਸਮਰਪਿਤ ਕ੍ਰਿਕਟ ਚੈਨਲ ਸੈਕਸ਼ਨ ’ਚ ਸਟਾਰ ਸਪੋਰਟਸ ਇੰਗਲਿਸ਼ ਅਤੇ ਹਿੰਦੀ ਤੋਂ ਇਲਾਵਾ ਇਸ ਸਮਰਪਿਤ ਸੈਕਸ਼ਨ ’ਚ ਸਟਾਰ ਸਪੋਰਟਸ 1 ਦੇ ਐੱਚ.ਡੀ. ਫੀਡ- ਸਟਾਰ ਸਪੋਰਟਸ 1 ਐੱਚ.ਡੀ ਅਤੇਸਟੋਰ ਸਪੋਰਟਸ 1 ਹਿੰਦੀ ਐੱਚ.ਡੀ. ਵੀ ਲਿਸਟ ’ਚ ਹੈ।
ਕੀਮਤ ਦੀ ਗੱਲ ਕਰੀਏ ਤਾਂ ਸਟਾਰ ਸਪੋਰਟਸ 1, ਸਟਾਰ ਸਪੋਰਟਸ 1 ਐੱਚ.ਡੀ., ਸਟਾਰ ਸਪੋਰਟ, 1 ਹਿੰਦੀ, ਸਟਾਰ ਸਪੋਰਟਸ 1 ਹਿੰਦੀ ਐੱਚ.ਡੀ., ਸਟਾਰ ਸਪੋਰਟ, 1 ਕਨੰੜ ਅਤੇ ਸਟਾਰ ਸਪੋਰਟਸ 1 ਤੇਲਗੂ ਲਈ ਗਾਹਕਾਂ ਨੂੰ 22.42 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ। ਗੱਲ ਜੇਕਰ ਸਟੋਰ ਸਪੋਰਟ ਤਮਿਲ ਦੀ ਕਰੀਏ ਤਾਂ ਇਸ ਲਈ ਕੰਪਨੀ ਹਰ ਮਹੀਨੇ 20.06 ਰੁਪਏ ਚਾਰਜ ਕਰ ਰਹੀ ਹੈ। ਗਾਹਕ ਚਾਹੁਣ ਤਾਂ ਇਕ ਸਟਾਰ ਸਪੋਰਟ ਚੈਨਲ ਨੂੰ ਸਬਸਕ੍ਰਾਈਬ ਕਰਵਾਉਣ ਜਾਂ ਫਿਰ ਉਹ ਪਲੇਟਫਾਰਮ ’ਤੇ ਮੌਜੂਦ ਦੂਜੇ ਸਾਰੇ ਟਾਟਾ ਸਕਾਈ ਪੈਕ ਨੂੰ ਵੇਖ ਸਕਦੇ ਹਨ।
ਮੋਬਾਇਲ ਐਪ ’ਤੇ ਵੀ ਆਇਆ ਕ੍ਰਿਕਟ ਚੈਨਲ ਸੈਕਸ਼ਨ
ਟਾਟਾ ਸਕਾਈ ਨੇ ਕ੍ਰਿਕਟ ਚੈਨਲ ਸੈਕਸ਼ਨ ਨੂੰ ਆਪਣੇ ਮੋਬਾਇਲ ਐਪ ’ਤੇ ਵੀ ਉਪਲੱਬਧ ਕਰਵਾ ਦਿੱਤਾ ਹੈ। ਇਹ ਆਈ.ਓ.ਐੱਸ. ਅਤੇ ਐਂਡਰਾਇਡ ਲਈ ਹੈ। ਮੋਬਾਇਲ ਐਪ ਦੇ ਯੂਜ਼ਰਸ ਨੂੰ 7 ਸਟਾਰ ਸਪੋਰਟ 1 ਚੈਨਲਾਂ ਨੂੰ ਸਬਸਕ੍ਰਾਈਬ ਕਰਨ ਲਈ ਮੈਨੇਜ ਪੈਕਸ ਸੈਕਸ਼ਨ ’ਚ ਜਾਣਾ ਹੋਵੇਗਾ। ਇਸ ਤੋਂ ਇਲਾਵਾ ਗਾਹਕਇਸ ਐਪ ਤੋਂ ਟਾਟਾ ਸਕਾਈ ਪਲੇਟਫਾਰਮ ’ਤੇ ਮੌਜੂਦ ਸਾਰੇ ਪੈਕਸ ਨੂੰ ਐਕਸਪਲੋਰ ਕਰ ਸਕਦੇ ਹਨ।