Tata Sky ਨੇ ਲਾਂਚ ਕੀਤੀ ਬ੍ਰਾਡਬੈਂਡ ਸਰਵਿਸ, 100Mbps ਤੱਕ ਸਪੀਡ ਮਿਲਣ ਦਾ ਦਾਅਵਾ

08/21/2018 12:23:05 PM

ਜਲੰਧਰ—ਡੀ.ਟੀ.ਐੱਚ. ਸਰਵਿਸ ਕੰਪਨੀ Tata Sky ਨੇ ਜਿਓ ਗੀਗਾ ਫਾਈਬਰ ਨੂੰ ਚੁਣੌਤੀ ਦੇਣ ਲਈ ਆਪਣੇ ਬ੍ਰਾਡਬੈਂਡ ਇੰਟਰਨੈੱਟ ਸਰਵਿਸ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।  Tata Sky Broadband ਕਈ ਸ਼ਹਿਰਾਂ 'ਚ ਉਪਲੱਬਧ ਹੈ। ਜਿਸ 'ਚ ਮੁੰਬਈ, ਦਿੱਲੀ, ਗਾਜੀਆਬਾਦ, ਗੁਰੂਗ੍ਰਾਮ, ਨੋਇਡਾ, ਪੁਣੇ, ਭੋਪਾਲ, ਚੇਨਈ, ਬੰਗਲੁਰੂ, ਅਹਿਮਦਾਬਾਦ ਵਰਗੇ ਸ਼ਹਿਰ ਸ਼ਾਮਲ ਹਨ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਟਾਟਾ ਸਕਾਈ ਬ੍ਰਾਡਬੈਂਡ ਸਰਵਿਸ ਤੁਹਾਡੇ ਖੇਤਰ 'ਚ ਉਪਲੱਬਧ ਹੈ ਜਾਂ ਨਹੀਂ ਤਾਂ ਇਸ ਦੇ ਲਈ ਤੁਹਾਨੂੰ ਕੰਪਨੀ ਦੀ ਆਧਿਕਾਰਿਤ ਵੈੱਬਸਾਈਟ 'ਤੇ ਆਨਲਾਈਨ ਫਾਰਮ ਭਰਨਾ ਹੋਵੇਗਾ। ਦੱਸਣਯੋਗ ਹੈ ਕਿ ਜਿਓ ਨੇ ਆਪਣੀ ਗੀਗਾਫਾਈਬਰ ਸਰਵਿਸ ਲਈ ਰਜਿਸਟਰੇਸ਼ਨ 15 ਅਗਸਤ ਤੋਂ ਸ਼ੁਰੂ ਕਰ ਦਿੱਤੀ ਹੈ।

Tata Sky Broadband ਪਲਾਨ

PunjabKesari
ਇਕ ਮਹੀਨੇ ਦੀ ਮਿਆਦ ਵਾਲੇ ਪਲਾਨ
ਇਕ ਮਹੀਨੇ ਦੀ ਮਿਆਦ ਵਾਲੇ ਪਲਾਨ 'ਚ 999 ਰੁਪਏ 'ਚ 5Mbps., 1,150 ਰੁਪਏ 'ਚ 10Mbps, 1,500 ਰੁਪਏ 'ਚ 30Mbps, 1,800 ਰੁਪਏ 'ਚ 50Mbps ਅਤੇ 2,500 ਰੁਪਏ 'ਚ 100 Mbps ਦੀ ਸਪੀਡ ਮਿਲੇਗੀ। ਇਹ ਸਾਰੇ ਅਨਮਿਲਟਿਡ ਡਾਟਾ ਪਲਾਨ ਹਨ। ਇਸ ਤੋਂ ਇਲਾਵਾ ਇਕ ਮਹੀਨੇ ਲਈ 60ਜੀ.ਬੀ. ਤੱਕ ਡਾਟਾ ਪਲਾਨ 999 ਰੁਪਏ 'ਚ ਇਕ ਹੋਰ ਮਹੀਨੇ ਲਈ 125ਜੀ.ਬੀ. ਡਾਟਾ ਪਲਾਨ 1,250 ਰੁਪਏ 'ਚ ਉਪਲੱਬਧ ਹੋਵੇਗਾ। ਇਸ 'ਚ ਗਾਹਕਾਂ ਨੂੰ ਫ੍ਰੀ ਵਾਈ-ਫਾਈ ਰਾਊਟਰ ਵੀ ਮਿਲੇਗਾ।

ਤਿੰਨ ਮਹੀਨ ਦੀ ਮਿਆਦ ਵਾਲੇ ਪਲਾਨ
ਤਿੰਨ ਮਹੀਨੇ ਵਾਲੇ ਪਲਾਨਸ 'ਚ 2,997 ਰੁਪਏ 'ਚ 5Mbps ,3,450 ਰੁਪਏ 'ਚ 10Mbps, 4,500 ਰੁਪਏ 'ਚ 30Mbps , 5,400 ਰੁਪਏ 'ਚ 50Mbps  ਅਤੇ 7,500 ਰੁਪਏ 100Mbps ਦੀ ਸਪੀਡ ਮਿਲੇਗੀ। ਇਹ ਸਾਰੇ ਅਨਮਿਲਟਿਡ ਡਾਟਾ ਪਲਾਨ ਹੈ। ਇਸ ਤੋਂ ਇਲਾਵਾ 60ਜੀ.ਬੀ. (ਮੰਥਲੀ ਪਲਾਨ) 3 ਮਹੀਨੇ ਲਈ 2,997 ਰੁਪਏ 'ਚ ਅਤੇ 125ਜੀ.ਬੀ. (ਮੰਥਲੀ ਪਲਾਨ) 3 ਮਹੀਨੇ ਲਈ 3,750 ਰੁਪਏ 'ਚ ਉਪਲੱਬਧ ਹੋਵੇਗਾ।

PunjabKesari

ਪੰਜ ਮਹੀਨਿਆਂ ਦੀ ਮਿਆਦ ਵਾਲੇ ਪਲਾਨ
ਪੰਜ ਮਹੀਨਿਆਂ ਦੀ ਮਿਆਦ ਵਾਲੇ ਪਲਾਨ 'ਚ 4,995 ਰੁਪਏ 'ਚ 5Mbps, 5,750 ਰੁਪਏ 'ਚ 10Mbps, 7,500 ਰੁਪਏ 'ਚ 30Mbps, 9,000 ਰੁਪਏ 'ਚ 50Mbps ਅਤੇ 12,500 ਰੁਪਏ 'ਚ 100Mbps ਦੀ ਸਪੀਡ ਮਿਲੇਗੀ।

9 ਮਹੀਨਿਆਂ ਦੀ ਮਿਆਦ ਵਾਲਾ ਪਲਾਨ
ਉੱਥੇ 9 ਮਹੀਨਿਆਂ ਦੀ ਮਿਆਦ ਵਾਲੇ ਪਲਾਨਸ 'ਚ 8,991 ਰੁਪਏ 'ਚ 5Mbps,10,350 ਰੁਪਏ 'ਚ 10Mbps, 13,500 ਰੁਪਏ 'ਚ 30Mbps, 16,200 ਰੁਪਏ 'ਚ 50Mbps, 22,500 ਰੁਪਏ 'ਚ 100Mbps ਦੀ ਸਪੀਡ ਮਿਲੇਗੀ। ਇਹ ਸਾਰੇ ਅਨਮਿਲਟਿਡ ਡਾਟਾ ਪਲਾਨ ਹਨ। ਇਸ ਤੋਂ ਇਲਾਵਾ 60ਜੀ.ਬੀ. (ਮੰਥਲੀ ਪਲਾਨ) 9 ਮਹੀਨਿਆਂ ਲਈ 8,991 ਰੁਪਏ 'ਚ ਅਤੇ 125ਜੀ.ਬੀ. (ਮੰਥਲੀ ਡਾਟਾ) 9 ਮਹੀਨਿਆਂ ਲਈ 11,250 ਰੁਪਏ 'ਚ ਉਪਲੱਬਧ ਹੋਵੇਗਾ।

12 ਮਹੀਨਿਆਂ ਦੀ ਮਿਆਦ ਵਾਲਾ ਪਲਾਨ
ਕੰਪਨੀ ਦੁਆਰਾ ਪੇਸ਼ ਕੀਤੇ ਗਏ 12 ਮਹੀਨਿਆਂ ਵਾਲੇ ਪਲਾਨਸ ਦੀ ਗੱਲ ਕਰੀਏ ਤਾਂ ਇਸ 'ਚ 11,998 ਰੁਪਏ, 13,800 ਰੁਪਏ, 18,000 ਰੁਪਏ, 21,600 ਰੁਪਏ ਅਤੇ 30,000 ਰੁਪਏ ਵਾਲੇ ਪਲਾਨਸ ਸ਼ਾਮਲ ਹਨ। ਇੰਨਾਂ 'ਚ 5Mbps, 10Mbps, 30Mbps, 50Mbps ਅਤੇ 100Mbps ਸਪੀਡ ਮਿਲਦੀ ਹੈ। ਉੱਥੇ ਸਬਸਕਰੀਪਸ਼ਨ ਨੂੰ ਇੰਸਟਾਲੇਸ਼ਨ ਲਈ 1,200 ਰੁਪਏ ਦੇਣੇ ਹੋਣਗੇ ਅਤੇ ਵਾਈ-ਫਾਈ ਰਾਊਟਰ ਗਾਹਕਾਂ ਨੂੰ ਮੁਫਤ ਮਿਲੇਗਾ।


Related News