ਹੁਣ 3,999 ਰੁਪਏ ''ਚ ਉਪਲੱਬਧ ਹੋਈ Tata Sky Binge+ ਸਰਵਿਸ
Tuesday, May 12, 2020 - 11:21 PM (IST)

ਗੈਜੇਟ ਡੈਸਕ-ਮੰਗਲਵਾਰ ਨੂੰ ਟਾਟਾ ਸਕਾਈ ਨੇ ਆਪਣੀ Binge+ ਸੈਟ-ਟਾਪ ਬਾਕਸ ਸਰਵਿਸ ਦੀ ਕੀਮਤ 2000 ਰੁਪਏ ਘੱਟ ਕਰਦੇ ਹੋਏ ਇਸ ਨੂੰ 3,999 ਰੁਪਏ 'ਚ ਉਪਲੱਬਧ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਪਹਿਲਾਂ ਇਸ ਨੂੰ 5999 ਰੁਪਏ ਦੀ ਕੀਮਤ 'ਚ ਵੇਚਿਆ ਜਾ ਰਿਹਾ ਸੀ। ਇਸ ਦੇ ਨਾਲ ਹੀ ਕੰਪਨੀ ਨੇ ਇਸ ਸਰਵਿਸ ਨੂੰ 6 ਮਹੀਨਿਆਂ ਲਈ ਫ੍ਰੀ ਆਫਰ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਸਰਵਿਸ ਰਾਹੀਂ ਯੂਜ਼ਰਸ OTTR ਪਲੇਟਫਾਰਮਸ ਜਿਵੇਂ ਕਿ ਡਿਜ਼ਨੀ+ਹਾਟਸਟਾਰ, ਸਨ ਨੈਕਸਟ, ਹੰਗਾਮਾ ਪਲੇਅ, Shemaroo Me ਅਤੇ Eros Now ਦੀ ਸਬਸਕਰੀਪਸ਼ਨ ਦਾ ਮੁਫਤ 'ਚ ਆਨੰਦ ਲੈ ਸਕਣਗੇ। ਇਸ ਤੋਂ ਇਲਾਵਾ ਕੰਪਨੀ ਬਿਨਾਂ ਕੋਈ ਜ਼ਿਆਦਾ ਖਰਚੇ ਦੇ 3 ਮਹੀਨੇ ਲਈ ਐਮਾਜ਼ੋਨ ਪ੍ਰਾਈਮ ਵੀਡੀਓ ਦਾ ਮੁਫਤ 'ਚ ਸਬਸਕਰੀਪਨਸ਼ ਦੇਵੇਗੀ।
ਸਾਧਾਰਣ ਟੀ.ਵੀ. ਨੂੰ ਸਮਾਰਟ ਟੀ.ਵੀ. ਬਣਾ ਦੇਵੇਗਾ ਇਹ ਬਾਕਸ
ਟਾਟਾ ਸਕਾਈ ਬਿੰਜ+ ਸੈਟ ਟਾਪ ਬੈਕਸ ਨੂੰ ਕੰਪਨੀ ਨੇ ਜਨਵਰੀ 'ਚ ਲਾਂਚ ਕੀਤਾ ਸੀ ਅਤੇ ਉਸ ਸਮੇਂ ਇਸ ਦੀ ਕੀਮਤ 5,999 ਰੁਪਏ ਰੱਖੀ ਗਈ ਸੀ। ਐਂਡ੍ਰਾਇਡ ਆਪਰੇਟਿੰਗ ਸਿਸਟਮ 'ਤੇ ਕੰਮ ਕਰਨ ਵਾਲੇ ਟਾਟਾ ਸਕਾਈ ਬਿੰਜ+ਸੈਟਅਪ ਬਾਕਸ ਰਾਹੀਂ ਯੂਜ਼ਰਸ ਇਕ ਡਿਵਾਈਸ 'ਤੇ ਹੀ ਲਾਈਟ ਟੀ.ਵੀ. ਅਤੇ OTT ਕਾਨਟੈਂਟ ਦੇਖ ਸਕਦੇ ਹਨ। ਇਹ ਸੈਟਅਪ ਬਾਕਸ OTT ਐਪਸ ਅਤੇ ਲਾਈਟ ਟੀ.ਵੀ. ਵਿਚ ਕਦੇ ਵੀ ਸਵਿਚ ਕਰਨ ਦੀ ਸੁਵਿਧਾ ਦਿੰਦਾ ਹੈ।
ਇਸ ਤੋਂ ਇਲਾਵਾ ਇਸ 'ਚ ਪਿਛਲੇ 7 ਦਿਨਾਂ ਦਾ ਕਾਨਟੈਂਟ ਵੀ ਆਸਾਨੀ ਨਾਲ ਐਕਸੈਸ ਕੀਤਾ ਜਾ ਸਕਦਾ ਹੈ। ਇਸ 'ਚ ਕ੍ਰੋਮਕਾਸਟ ਵੀ ਬਿਲਟ-ਇਨ ਹੈ ਅਤੇ ਗੂਗਲ ਅਸਿਸਟੈਂਟ ਦੀ ਸੁਵਿਧਾ ਵੀ ਮਿਲਦੀ ਹੈ। ਭਾਵ ਇਹ ਤੁਹਾਡੇ ਸਾਧਾਰਣ ਟੀ.ਵੀ. ਨੂੰ ਸਮਾਰਟ ਟੀ.ਵੀ. ਬਣਾ ਦਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਟਾਟਾ ਸਕਾਈ ਬਿੰਜ+ ਦੀ ਇਹ ਨਵੀਂ ਕੀਮਤ ਉਨ੍ਹਾਂ ਗਾਹਕਾਂ ਲਈ ਹੈ ਜੋ ਮੌਜੂਦਾ ਸੈਟਟਾਪ ਬਾਕਸ ਨੂੰ ਅਪਗ੍ਰੇਡ ਜਾਂ ਬਿੰਜ+ ਨੂੰ ਮਲਟੀ-ਟੀ.ਵੀ. ਕਨੈਕਸ਼ਨ ਲਈ ਲਗਵਾਉਣਾ ਚਾਹੁੰਦੇ ਹਨ।