ਯਾਤਰੀ ਵਾਹਨਾਂ ਦੀਆਂ ਕਿਮਤਾਂ 25,000 ਰੁਪਏ ਤੱਕ ਵਧਾਏਗੀ TATA Moters

Tuesday, Dec 13, 2016 - 03:49 PM (IST)

ਯਾਤਰੀ ਵਾਹਨਾਂ ਦੀਆਂ ਕਿਮਤਾਂ 25,000 ਰੁਪਏ ਤੱਕ ਵਧਾਏਗੀ TATA Moters

ਜਲੰਧਰ- ਵਾਹਨ ਬਣਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਟਾਟਾ ਮੋਟਰਜ਼ ਨੇ ਸੋਮਵਾਰ ਨੂੰ ਨਵੇਂ ਸਾਲ ਤੋਂ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ ''ਚ 25 ਹਜ਼ਾਰ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ। ਕੰਪਨੀ ਨੇ ਜਾਰੀ ਇਕ ਬਿਆਨ ''ਚ ਕਿਹਾ ਕਿ ਯਾਤਰੀ ਵਾਹਨਾਂ ਦੀਆਂ ਕੀਮਤਾਂ ''ਚ ਘੱਟ ਤੋਂ ਘੱਟ 5,000 ਰੁਪਏ ਅਤੇ ਵੱਧ ਤੋਂ ਵੱਧ 25,000 ਰੁਪਏ ਦਾ ਵਾਧਾ ਕੀਤਾ ਜਾਵੇਗਾ। ਕੰਪਨੀ ਦੇ ਯਾਤਰੀ ਵਾਹਨ ਕਾਰੋਬਾਰ ਦੇ ਪ੍ਰਮੁੱਖ ਮਇਕ ਪਾਰੀਕ ਨੇ ਕਿਹਾ ਕਿ ਸਟੀਲ, ਐਲੂਮਿਨੀਅਮ, ਤਾਂਬਾ ਅਤੇ ਰਬੜ ਵਰਗੇ ਕੱਚੇ ਮਾਲ ਦੀਆਂ ਕੀਮਤਾਂ ''ਚ ਹੋਏ ਵਾਧੇ ਦੇ ਮੱਦੇਨਜ਼ਰ ਲਾਗਤ ਦਾ ਭਾਰ ਗ੍ਰਾਹਕਾਂ ''ਤੇ ਪਾਉਣ ਦਾ ਫੈਸਲਾ ਲਿਆ ਗਿਆ ਹੈ ਅਤੇ ਇਸੇ ਦੇ ਤਹਿਤ ਕੀਮਤਾਂ ''ਚ ਵਾਧਾ ਕੀਤਾ ਜਾ ਰਿਹਾ ਹੈ।

 

ਇਸ ਤੋਂ ਪਹਿਲਾਂ ਕੱਲ ਰੈਨੋ ਇੰਡੀਆ ਨੇ ਅਗਲੇ ਮਹੀਨੇ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ''ਚ 3 ਫੀਸਦੀ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਉਥੇ ਹੀ ਟੋਇਟਾ ਕਿਲੋਰਸਟਰ ਮੋਟਰ ਨੇ ਵੀ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ3 ਫੀਸਦੀ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।


Related News