ਟਾਟਾ ਦੀ ਕਾਰ ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੇ ਜ਼ਬਰਦਸਤ ਆਫਰ

Monday, Dec 07, 2020 - 04:37 PM (IST)

ਟਾਟਾ ਦੀ ਕਾਰ ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੇ ਜ਼ਬਰਦਸਤ ਆਫਰ

ਆਟੋ ਡਾਸਕ– ਟਾਟਾ ਮੋਟਰਸ ਨੇ ਆਪਣੀਆਂ ਕਾਰਾਂ ਦੇ ਮੌਜੂਦਾ ਸਟਾਕ ਨੂੰ ਖ਼ਤਮ ਕਰਨ ਲਈ ਇਨ੍ਹਾਂ ’ਤੇ ਈਅਰ-ਐਂਡ ਡਿਸਕਾਊਂਟਸ ਦੇਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਆਪਣੀਆਂ ਚੁਣੀਆਂ ਹੋਈਆਂ ਬੀ.ਐੱਸ.-6 ਇੰਜਣ ਵਾਲੀਆਂ ਕਾਰਾਂ ਜਿਵੇਂ ਕਿ ਟਿਆਗੋ, ਟਿਗੋਰ, ਨੈਕਸਨ ਅਤੇ ਹੈਰੀਅਰ ਫਲੈਗਸ਼ਿਪ ਐੱਸ.ਯੂ.ਪੀ. ’ਤੇ 65 ਹਜ਼ਾਰ ਰੁਪਏ ਤਕ ਦੀ ਛੋਟ ਦੇ ਰਹੀ ਹੈ। ਟਾਟਾ ਦੀਆਂ ਇਨ੍ਹਾਂ ਕਾਰਾਂ ’ਤੇ ਇਹ ਆਫਰ 31 ਦਸੰਬਰ 2020 ਤਕ ਮਿਲੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਫਾਇਦਿਆਂ ’ਚ ਕੰਜ਼ਿਊਮਰ ਸਕੀਮ, ਐਕਸਚੇਂਜ ਆਫਰ ਅਤੇ ਕਾਰਪੋਰੇਟ ਆਫਰ ਵੀ ਸ਼ਾਮਲ ਹਨ। 

ਇਹ ਵੀ ਪੜ੍ਹੋ– ਸਰਕਾਰ ਦੇ ਇਸ ਫੈਸਲੇ ਨਾਲ ਗੱਡੀਆਂ ਦੀ ਚੋਰੀ ’ਤੇ ਲੱਗੇਗੀ ਰੋਕ, ਲਾਪਰਵਾਹੀ ਕਰਨ ’ਤੇ ਹੋਵੇਗੀ ਜੇਲ

ਹੈਰੀਅਰ ’ਤੇ ਮਿਲ ਰਹੇ 65 ਹਜ਼ਾਰ ਰੁਪਏ ਤਕ ਦੇ ਫਾਇਦੇ
ਟਾਟਾ ਆਪਣੀ ਫਲੈਗਸ਼ਿਪ ਐੱਸ.ਯੂ.ਵੀ. ਹੈਰੀਅਰ ’ਤੇ ਕੁਲ 65 ਹਜ਼ਾਰ ਰੁਪਏ ਦੇ ਫਾਇਦੇ ਦੇ ਰਹੀ ਹੈ। ਇਸ ਵਿਚ 25 ਹਜ਼ਾਰ ਰੁਪਏ ਦੀ ਕੰਜ਼ਿਊਮਰ ਸਕੀਮ ਅਤੇ 40 ਹਜ਼ਾਰ ਰੁਪਏ ਤਕ ਐਕਸਚੇਂਜ ਆਫਰ ਵੀ ਸ਼ਾਮਲ ਹਨ ਪਰ ਧਿਆਨ ਰਹੇ ਕਿ ਇਹ ਡਿਸਕਾਊਂਟ ਤੁਹਾਨੂੰ CAMO ਅਤੇ ਡਾਰਕ ਐਡੀਸ਼ਨ (XZ+ व XZA+ ਮਾਡਲ) ’ਤੇ ਨਹੀਂ ਮਿਲੇਗਾ। ਹਾਲਾਂਕਿ, ਸਪੈਸ਼ਲ ਐਡੀਸ਼ਨ ਖ਼ਰੀਦਣ ਦੇ ਇਛੁੱਕ ਗਾਹਕ ਸਿਰਫ 40 ਹਜ਼ਾਰ ਰੁਪਏ ਦਾ ਫਾਇਦਾ ਲੈ ਸਕਣਗੇ। 

ਇਹ ਵੀ ਪੜ੍ਹੋ– ਜੇਕਰ ਤੁਹਾਡੇ ਵਾਹਨ ’ਚ ਵੀ ਲੱਗੀ ਹੈ ਡਿਸਕ ਬ੍ਰੇਕ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਟਾਟਾ ਨੈਕਸਨ ’ਤੇ ਮਿਲ ਰਿਹਾ ਐਕਸਚੇਂਜ ਆਫਰ
ਟਾਟਾ ਦੀ ਸਬਕੰਪੈਕਟ ਐੱਸ.ਯੂ.ਵੀ. ਨੈਕਸਨ ’ਤੇ ਕੰਪਨੀ 15 ਹਜ਼ਾਰ ਰੁਪਏ ਦਾ ਐਕਸਚੇਂਜ ਆਫਰ ਦੇ ਰਹੀ ਹੈ ਪਰ ਧਿਆਨ ਰਹੇ ਕਿ ਇਹ ਆਫਰ ਸਿਰਫ ਡੀਜ਼ਲ ਮਾਡਲ ਲਈ ਹੈ। ਕੰਪਨੀ ਪੈਟਰੋਲ ਮਾਡਲ ਲਈ ਕੋਈ ਆਫਰ ਨਹੀਂ ਲੈ ਕੇ ਆਈ। 

ਇਹ ਵੀ ਪੜ੍ਹੋ– ਇਹ ਕੰਪਨੀ ਲਿਆਈ ਖ਼ਾਸ ਆਫਰ, ਦੁਗਣੀ ਇੰਟਰਨੈੱਟ ਸਪੀਡ ਨਾਲ ਮਿਲਣਗੇ ਹੋਰ ਵੀ ਕਈ ਫਾਇਦੇ

ਟਿਆਗੋ ’ਤੇ ਮਿਲ ਰਹੀ 25 ਹਜ਼ਾਰ ਰੁਪਏ ਦੀ ਛੋਟ
ਟਾਟਾ ਦੀ ਹੈਚਬੈਕ ਕਾਰ ਦੀ ਗੱਲ ਕਰੀਏ ਤਾਂ ਇਸ ’ਤੇ ਕੰਪਨੀ 25 ਹਜ਼ਾਰ ਰੁਪਏ ਤਕ ਦੀ ਛੋਟ ਦੇ ਰਹੀ ਹੈ। ਇਸ ਵਿਚ 15 ਹਜ਼ਾਰ ਰੁਪਏ ਤਕ ਦਾ ਐਕਸਚੇਂਜ ਆਫਰ ਸ਼ਾਮਲ ਹੈ। ਹਾਲਾਂਕਿ, ਟਿਗੋਰ ਸੇਡਾਨ ਨੂੰ 30 ਹਜ਼ਾਰ ਰੁਪਏ ਦੀ ਛੋਟ ਨਾਲ ਲਿਸਟ ਕੀਤਾ ਗਿਆ ਹੈ। ਇਸ ਵਿਚ 15 ਹਜ਼ਾਰ ਰੁਪਏ ਦੀ ਕੰਜ਼ਿਊਮਰ ਸਕੀਮ ਅਤੇ 15 ਹਜ਼ਾਰ ਰੁਪਏ ਤਕ ਦਾ ਐਕਸਚੇਂਜ ਆਫਰ ਦੱਸਿਆ ਜਾ ਰਿਹਾ ਹੈ। 


author

Rakesh

Content Editor

Related News