ਟਾਟਾ ਨੇ ਭਾਰਤ ''ਚ ਲਾਂਚ ਕੀਤਾ Xenon Yodha ਪਿਕ-ਅਪ ਟਰੱਕ

Wednesday, Jan 04, 2017 - 11:09 AM (IST)

ਟਾਟਾ ਨੇ ਭਾਰਤ ''ਚ ਲਾਂਚ ਕੀਤਾ Xenon Yodha ਪਿਕ-ਅਪ ਟਰੱਕ

ਜਲੰਧਰ - ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਨਵੇਂ ਪਿਕ-ਅਪ ਟਰੱਕ ਕਸੀਨਨ ਯੋਧਾ ਨੂੰ ਲਾਂਚ ਕਰ ਦਿੱਤਾ ਹੈ ਜਿਸਦੀ ਕੀਮਤ 6.05 (ਐਕਸ-ਸ਼ੋਰੂਮ, ਦਿੱਲੀ) ਤੋਂ ਸ਼ੁਰੂ ਹੁੰਦੀ ਹੈ। ਇਸ ਨੂੰ ਸਿੰਗਲ ਕੈਬ ਅਤੇ ਡਬਲ ਕੈਬ ਮਾਡਲਸ ''ਚ ਵਿਕਰੀ ਲਈ ਉਉਪਲੱਬਧ ਕੀਤਾ ਜਾਵੇਗਾ। ਟਾਟਾ ਕਸੀਨਨ ਯੋਧਾ ''ਚ ਕਈ ਤਰ੍ਹÎ ਦੇ ਕਾਸਮੇਟਿਕ ਬਦਲਾਵ ਕੀਤੇ ਗਏ ਹਨ ਜਿਸ ''ਚ ਨਵੀਂ ਗਰਿਲ,  ਨਵਾਂ ਫ੍ਰੰਟ ਜਾਂ ਰਿਅਰ ਬੰਪਰ, ਫਾਗ ਲੈਂਪਸ ਅਤੇ ਨਵੇਂ ਵ੍ਹੀਲਸ ਆਦਿ ਸ਼ਾਮਿਲ ਹਨ। ਕੁੱਲ ਮਿਲਾ ਕੇ ਇਸ ਅਪਡੇਟਡ ਵਰਜਨ ਨੂੰ ਕੰਪਨੀ ਨੇ ਥੋੜ੍ਹੀ ਸਪੋਰਟੀ ਲੁਕ ਦੇਣ ਦੀ ਕੋਸ਼ਿਸ਼ ਕੀਤੀ ਹੈ।  

 

ਇੰਜਨ ਦੀ ਗੱਲ ਕੀਤੀ ਜਾਵੇ ਤਾਂ ਟਾਟਾ ਕਸੀਨਨ ਯੋਧਾ ''ਚ 3.0-ਲਿਟਰ ਡੀਜਲ ਇੰਜਣ ਲਗਾ ਹੈ ਜੋ 72 ਬੀ. ਐੱਚ. ਪੀ ਦੀ ਪਾਵਰ ਅਤੇ 223Nm ਦਾ ਟਾਰਕ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਗੱਡੀ ''ਚ ਆਲ-ਵ੍ਹੀਲ ਡਰਾਇਵ ਦੀ ਸਹੂਲਤ ਵੀ ਆਪਸ਼ਨਲ ਤੌਰ ''ਤੇ ਮੌਜੂਦ ਹੈ। ਟਾਟਾ ਕਸੀਨਨ ਜੋਧਾ ਦਾ ਮੁਕਾਬਲਾ ਮਹਿੰਦਰਾ ਸਕਾਰਪੀਓ ਗੇਟਅਵੇ ਅਤੇ ਇਸੁਜ਼ੂ ਡੀ-ਮੈਕਸ ਵੀ-ਕਰਾਸ ਵਰਗੀਆਂ ਗੱਡੀਆਂ ਨਾਲ ਹੋਵੇਗਾ।


Related News