TATA ਨੇ ਭਾਰਤ ''ਚ ਲਾਂਚ ਕੀਤੀ ਨਵੀਂ HEXA, ਕੀਮਤ 11.99 ਲੱਖ ਰੁਪਏ ਤੋਂ ਸ਼ੁਰੂ

01/18/2017 4:38:55 PM

ਜਲੰਧਰ - ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਆਖ਼ਿਰਕਾਰ ਲੰਬੇ ਸਮੇਂ ਤੋਂ ਇੰਤਜ਼ਾਰ ਕੀਤੀ ਜਾਣ ਵਾਲੀ  ਐੱਸ. ਯੂ. ਵੀ ਟਾਟਾ ਹੈਕਸਾ ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਟਾਟਾ ਹੈਕਸਾ ਸਾਲ 2017 ''ਚ ਲਾਂਚ ਹੋਣ ਵਾਲਾ ਕੰਪਨੀ ਦਾ ਪਹਿਲਾ ਪ੍ਰੋਡਕਟ ਹੈ ਅਤੇ ਕੰਪਨੀ ਨੂੰ ਇਸ ਤੋਂ ਕਾਫੀ  ਉਂਮੀਦਾਂ ਹਨ। ਟਾਟਾ ਹੈਕਸਾ ਦੀ ਸ਼ੁਰੂਆਤੀ ਕੀਮਤ 11.99 ਲੱਖ ਰੁਪਏ ਰੱਖੀ ਗਈ ਹੈ। ਭਾਰਤ ''ਚ ਇਸ ਦਾ ਮੁਕਾਬਲਾ ਮਹਿੰਦਰਾ ਐਕਸ ਯੂ ਵੀ. 500 ਅਤੇ ਟੋਇਟਾ ਇਨੋਵਾ ਕਰਿਸਟਾ ਨਾਲ ਹੋਵੇਗਾ ।

 

ਟਾਟਾ ਹੈਕਸਾ ਦੇ ਫੀਚਰਸ-
ਟਾਟਾ ਦੀ ਇਸ MPV ਨੂੰ ਭਾਰਤ, ਇਟਲੀ ਅਤੇ ਯੂ.ਕੇ ''ਚ ਡਿਜ਼ਾਇਨ ਕੀਤਾ ਗਿਆ ਹੈ। ਇਸ ''ਚ 4 ਸਿਲੈਂਡਰ ਵਾਲਾ 2.2 ਲਿਟਰ ਟਰਬੋ -ਚਾਰਜਡ ਵੇਰਿਕੋਰ ਡੀਜ਼ਲ ਇੰਜਣ ਲਗਾ ਹੈ। ਇਸ ਦਾ ਬੇਸ ਮਾਡਲ 148 bhp ਦੀ ਪਾਵਰ ਅਤੇ 320 Nm ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ, ਇਸ ਦਾ ਟਾਪ ਮਾਡਲ 154 bhp ਦੀ ਪਾਵਰ 400 Nm ਦਾ ਟਾਰਕ ਜਨਰੇਟ ਕਰੇਗਾ। ਇਸ ਐਸ ਯੂ ਵੀ ''ਚ 5 ਸਪੀਡ ਮੈਨੂਅਲ, 6 ਸਪੀਡ ਮੈਨੂਅਲ ਅਤੇ 6 ਸਪੀਡ ਆਟੋਮੈਟਿਕ ਤਿੰਨ ਟਰਾਂਸਮਿਸ਼ਨ ਆਪਸ਼ਨ ਦਿੱਤੇ ਗਏ ਹਨ।

ਮੈਨੂਅਲ ਟਰਾਂਸਮਿਸ਼ਨ ਵਾਲੀ ਕਾਰ ''ਚ ਰਿਅਰ ਵ੍ਹੀਲ ਡਰਾਇਵ ਅਤੇ ਆਲ ਵ੍ਹੀਲ ਡਰਾਇਵ ਆਪਸ਼ਨ ਵੀ ਮੌਜੂਦ ਹਨ, ਉਥੇ ਹੀ ਆਟੋਮੈਟਿਕ ਟਰਾਂਸਮਿਸ਼ਨ ''ਚ ਸਿਰਫ ਰਿਅਰ ਵ੍ਹੀਲ ਡਰਾਇਵ ਆਪਸ਼ਨ ਹੀ ਮਿਲੇਗੀ। ਇਸ ਕਾਰ ''ਚ 9 ਇੰਚ ਅਲਾਏ ਵ੍ਹੀਲ,12S+524, ਹਿੱਲ ਹੋਲਡ ਅਤੇ ਹਿੱਲ ਡੀਸੇਂਟ ਕੰਟਰੋਲ, 6 ਏਅਰਬੈਗਸ, ਆਟੋਮੈਟਿਕ ਹੈਡ ਲੈਂਪਸ, ਰੇਨ ਸੈਂਸਿੰਗ ਵਾਇਪਰ (ਫ੍ਰੰਟ) ਅਤੇ ਰਿਅਰ ਡਿਸਕ ਬਰੇਕਸ ਦਿੱਤੀਆਂ ਗਈਆਂ ਹਨ।

ਟਾਟਾ ਹੈਕਸਾ ਦੀਆਂ ਕੀਮਤਾਂ -

TATA HEXA X5-11.99 ਲੱਖ ਰੁਪਏ
TATA HEXA XM1 (ਆਟੋਮੇਟਿਕ) -15.05 ਲੱਖ ਰੁਪਏ
TATA HEXA XM -13.85 ਲੱਖ ਰੁਪਏ
TATA HEXA XT 4x4-17.49 ਲੱਖ ਰੁਪਏ
TATA HEXA XTA (ਆਟੋਮੈਟਿਕ) -17.40 ਲੱਖ ਰੁਪਏ
TATA HEXA XT - 16.20 ਲੱਖ ਰੁਪਏ


Related News