3,333 ਰੁਪਏ ''ਚ ਲਾਂਚ ਹੋਇਆ ਸਵਾਈਪ ਦਾ Elite Star ਸਮਾਰਟਫੋਨ
Monday, Dec 12, 2016 - 03:47 PM (IST)

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਸਵਾਈਪ ਨੇ ਐਲੀਟ ਸੀਰੀਜ਼ ''ਚ ਆਪਣਾ ਨਵਾਂ ਲਮਾਰਟਫੋਨ ਸਵਾਈਪ ਇਲੀਟ ਸਟਾਰ ਭਾਰਤ ''ਚ ਲਾਂਚ ਕਰ ਦਿੱਤਾ ਹੈ। 4G VoLTE ਸਪੋਰਟ ਨਾਲ ਲੈਸ ਇਸ ਸਮਾਰਟਫੋਨ ਦੀ ਭਾਰਤੀ ਬਾਜ਼ਾਰ ''ਚ ਕੀਮਤ 3,333 ਰੁਪਏ ਰੱਖੀ ਗਈ ਹੈ। ਵਾਈਟ ਅਤੇ ਬਲੈਕ ਕਲਰ ਵੇਰਿਅੰਟ ''ਚ ਉਪਲੱਬਧ ਇਸ ਸਮਾਰਟਫੋਨ ਨੂੰ ਤੁਸੀਂ ਫਲਿੱਪਕਾਰਟ ਨਾਲ ਖਰੀਦ ਸਕਦੇ ਹੋ।
ਇਸ ਸਮਾਰਟਫੋਨ ਦੇ ਫੀਚਰਸ ''ਤੇ ਨਜ਼ਰ ਪਾਈਏ ਤਾਂ ਇਸ ''ਚ 4-ਇੰਚ ਦੀ WVGA ਡਿਸਰਲੇ, 1.5GHz ਦਾ ਕਵਾਡ-ਕੋਰ ਪ੍ਰੋਸੈਸਰ, 1GB ਰੈਮ ਅਤੇ 8GB ਦੀ ਇੰਟਰਨਲ ਸਟੇਰੋਜ ਦਿੱਤੀ ਹੈ, ਜਿਸ ਨੂੰ ਮਾਈਕ੍ਰੋ-SD ਕਾਰਡ ਦੇ ਰਾਹੀ 32GB ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਐਂਡਸ ਆਪਰੇਟਿੰਗ ਸਿਸਟਮ ''ਤੇ ਘੱਟ ਕਰਦਾ ਹੈ।
ਇਸ ਡਿਊਲ ਸਿਮ ਸਮਾਰਟਫੋਨ ''ਚ ਮੌਜੂਦ ਕੈਮਰਾ ਸੈੱਟਅੱਪ ''ਤੇ ਨਜ਼ਰ ਪਾਈਏ ਤਾਂ ਇਸ ''ਚ 5MP ਦਾ ਰਿਅਰ ਕੈਮਰਾ LED ਫਲੈਸ਼ ਨਾਲ ਮੌਜੂਦ ਹੈ, ਉੱਥੇ ਹੀ ਸਾਹਮਣੇ ਤੋਂ ਇਸ ''ਚ ਇਕ 1.3MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ ਨੂੰ ਪਾਵਰ ਦੇਣ ਲਈ ਕੰਪਨੀ ਨੇ 2000mAh ਦੀ ਬੈਟਰੀ ਦਾ ਇਸਤੇਮਾਲ ਕੀਤਾ ਹੈ। ਕਨੈਕਟੀਵਿਟੀ ਲਈ ਇਸ ਹੈੱਡਸੈੱਟ ''ਚ 4G VoLTE ਤੋਂ ਇਲਾਵਾ GPS, ਬਲੂਟੁਥ, ਇਕ ਮਾਈਕ੍ਰੋUSB ਪੋਰਟ, ਪੋਕਿਮਿਟੀ, G-ਸੈਂਸਰ ਦਿੱਤਾ ਗਿਆ ਹੈ।