ਸੁਜ਼ੂਕੀ ਸਵਿਫਟ ਦਾ ਸਪੈਸ਼ਲ ਐਡੀਸ਼ਨ ਲਾਂਚ, ਜਾਣੋ ਕੀਮਤ

01/19/2019 12:48:14 PM

ਆਟੋ ਡੈਸਕ– ਸੁਜ਼ੂਕੀ ਨੇ ਆਪਣੀ ਪ੍ਰਸਿੱਧ ਕਾਰ ਸਵਿਫਟ ਦਾ ਸਪੈਸ਼ਲ ਐਡੀਸ਼ਨ ਬ੍ਰਿਟੇਨ (ਯੂ.ਕੇ.) ਦੇ ਬਾਜ਼ਾਰ ’ਚ ਲਾਂਚ ਕੀਤਾ ਹੈ। ਸੁਜ਼ੂਕੀ ਸਵਿਫਟ ਐਡੀਟਿਊਡ ਨਾਂ ਨਾਲ ਲਾਂਚ ਕੀਤੀ ਗਈ ਇਸ ਕਾਰ ਦੀ ਕੀਮਤ 13,499 ਪੌਂਡ (ਕਰੀਬ 12.45 ਲੱਖ ਰੁਪਏ) ਹੈ। ਨਵੀਂ ਕਾਰ ਬ੍ਰਿਟੇਨ ’ਚ ਬੇਹੱਦ ਪ੍ਰਸਿੱਧ ਸਵਿਫਟ SZ3 ’ਤੇ ਆਧਾਰਿਤ ਹੈ ਪਰ ਇਸ ਵਿਚ ਕਈ ਸ਼ਾਨਦਾਰ ਫੀਚਰਜ਼ ਜੋੜੇ ਗਏ ਹਨ। ਇਹੀ ਕਾਰਨ ਹੈ ਕਿ ਇਸ ਦੀ ਕੀਮਤ SZ3 ਤੋਂ 1000 ਪੌਂਡ ਯਾਨੀ ਕਰੀਬ 92 ਹਜ਼ਾਰ ਰੁਪਏ ਜ਼ਿਆਦਾ ਹੈ। 

PunjabKesari

ਡਿਜ਼ਾਈਨ
ਸਵਿਫਟ ਐਟੀਟਿਊਡ ’ਚ ਚਾਰੇ ਪਾਸੇ ਦਿੱਤੇ ਗਏ ਕਾਰਬਨ-ਇਫੈਕਟ ਸਕਟ੍ਰਸ, ਫਰੰਟ ਗ੍ਰਿੱਲ ’ਤੇ ਕ੍ਰੋਮ ਹਾਈਲਾਈਟਸ, ਡਿਊਲ ਟੋਨ 16 ਇੰਚ ਅਲੌਏ ਵ੍ਹੀਲਜ਼ ਅਤੇ ਰੂਫ ਮਾਊਂਟਿਡ ਸਪਾਇਲਰ ਇਸ ਦੀ ਲੁੱਕ ਨੂੰ ਰੈਗੁਲਰ ਸਵਿਫਟ SZ3 ਤੋਂ ਅਲੱਗ ਬਣਾਉਂਦੇ ਹਨ। 

PunjabKesari

ਫੀਚਰਜ਼
ਯੂ.ਕੇ. ’ਚ ਲਾਂਚ ਕੀਤੀ ਗਈ ਨਵੀਂ ਸਵਿਫਟ ’ਚ ਡਾਰਕ ਟਿੰਟ ਦੇ ਨਾਲ ਰੀਅਰ ਪ੍ਰਾਈਵੇਸੀ ਵਿੰਡੋ, 6 ਏਅਰਬੈਗਸ, ਆਟੋਨਾਮਸ ਐਮਰਜੈਂਸੀ ਬ੍ਰੇਕਿੰਗ, ਡੀ.ਏ.ਬੀ. ਰੇਡੀਓ, ਬਲੂਟੁੱਥ ਕਨੈਕਟੀਵਿਟੀ, ਸਟੀਅਰਿੰਗ ’ਤੇ ਲੈਦਰ ਫਿਨਿਸ਼ ਵਰਗੇ ਫੀਚਰਜ਼ ਸਟੈਂਡਰਡ ਦਿੱਤੇ ਗਏ ਹਨ। ਸਵਿਫਟ ਐਟੀਟਿਊਡ 7 ਕਲਰ ਆਪਸ਼ਨ ’ਚ ਬਾਜ਼ਾਰ ’ਚ ਉਤਾਰੀ ਗਈ ਹੈ। ਇਨ੍ਹਾਂ ’ਚ ਰੈੱਡ, ਬਰਨਿੰਗ ਰੈੱਡ ਪਰਲ ਮਟੈਲਿਕ, ਬਲਿਊ ਮਟੈਲਿਕ, ਵਾਈਟ, ਪ੍ਰੀਮੀਅਮ ਸਿਲਵਰ, ਗ੍ਰੇਅ ਮਟੈਲਿਕ ਅਤੇ ਸੁਪਰ ਬਲੈਕ ਪਰਲ ਸ਼ਾਮਲ ਹਨ। 


Related News