8 ਲੱਖ ਤੋਂ ਵੀ ਘੱਟ ਕੀਮਤ ''ਚ SUV! Mahindra ਨੇ ਲਾਂਚ ਕੀਤੀ ਨਵੀਂ Bolero Neo

Monday, Oct 06, 2025 - 05:58 PM (IST)

8 ਲੱਖ ਤੋਂ ਵੀ ਘੱਟ ਕੀਮਤ ''ਚ SUV! Mahindra ਨੇ ਲਾਂਚ ਕੀਤੀ ਨਵੀਂ Bolero Neo

ਗੈਜੇਟ ਡੈਸਕ- ਮਹਿੰਦਰਾ ਐਂਡ ਮਹਿੰਦਰਾ ਨੇ ਆਪਣੀ ਮਸ਼ਹੂਰ SUV ਬੋਲੈਰੋ ਅਤੇ ਬੋਲੈਰੋ ਨਿਓ ਦੇ ਨਵੇਂ ਫੇਸਲਿਫਟ ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦੇ ਅਨੁਸਾਰ, ਨਵੇਂ ਵਰਜਨਾਂ 'ਚ ਗਾਹਕਾਂ ਦੀਆਂ ਮੰਗਾਂ ਅਤੇ ਉਨ੍ਹਾਂ ਦੇ ਡਰਾਈਵਿੰਗ ਅਨੁਭਵ ਨੂੰ ਧਿਆਨ 'ਚ ਰੱਖਦੇ ਹੋਏ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ, ਜਦਕਿ ਕਲਾਸਿਕ ਬੋਲੈਰੋ ਦਾ ਰਵਾਇਤੀ ਲੁੱਕ ਬਰਕਰਾਰ ਰੱਖਿਆ ਗਿਆ ਹੈ।

ਕੀਮਤ ਅਤੇ ਇੰਜਨ ਅਪਡੇਟ

  • ਨਵੀਆਂ SUV ਦੀਆਂ ਕੀਮਤਾਂ ਪੁਰਾਣੇ ਮਾਡਲਾਂ ਦੇ ਕਰੀਬ ਹੀ ਰੱਖੀਆਂ ਗਈਆਂ ਹਨ।
  • ਬੋਲੈਰੋ ਦੀ ਕੀਮਤ 7.99 ਲੱਖ ਤੋਂ 9.69 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਹੈ।
  • ਬੋਲੈਰੋ ਨਿਓ ਦੀ ਕੀਮਤ 8.49 ਲੱਖ ਤੋਂ ਸ਼ੁਰੂ ਹੋ ਕੇ 9.99 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਹੈ।

ਦੋਵੇਂ ਮਾਡਲਾਂ ਦੇ ਇੰਜਨਾਂ 'ਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ, ਪਰ ਕੰਪਨੀ ਨੇ ਸਸਪੈਂਸ਼ਨ ਸਿਸਟਮ ਨੂੰ ਹੋਰ ਸੁਧਾਰਦੇ ਹੋਏ ‘ਰਾਈਡਫਲੋ ਟੈਕ’ ਨਾਲ ਟਿਊਨ ਕੀਤਾ ਹੈ, ਜਿਸ ਨਾਲ ਗੱਡੀ ਦਾ ਰਾਈਡ ਅਨੁਭਵ ਹੋਰ ਸਮੂਥ ਹੋਵੇਗਾ।

ਬੋਲੈਰੋ ਨਿਓ ਦੇ ਨਵੇਂ ਫੀਚਰ

  • ਨਵੀਂ ਬੋਲੈਰੋ ਨਿਓ 'ਚ ਸਾਹਮਣੇ ਨਵੀਂ ਕ੍ਰੋਮ ਸਜਾਵਟ ਵਾਲੀ ਗ੍ਰਿੱਲ ਦਿੱਤੀ ਗਈ ਹੈ, ਜੋ SUV ਨੂੰ ਪ੍ਰੀਮੀਅਮ ਲੁੱਕ ਦਿੰਦੀ ਹੈ। ਇਸ 'ਚ ਦੋ ਨਵੇਂ ਰੰਗ ਜੋੜੇ ਗਏ ਹਨ– ਜੀਨਸ ਬਲੂ ਅਤੇ ਕੰਕਰੀਟ ਗਰੇ।
  • ਟਾਪ ਵੈਰੀਐਂਟ N11 'ਚ ਡੁਅਲ-ਟੋਨ ਪੇਂਟ ਅਤੇ ਨਵੇਂ 16-ਇੰਚ ਅਲੌਯ ਵ੍ਹੀਲ ਦਿੱਤੇ ਗਏ ਹਨ।
  • ਅੰਦਰੂਨੀ ਡਿਜ਼ਾਈਨ 'ਚ ਲੂਨਰ ਗਰੇ ਥੀਮ, ਵਧੀਆ ਸੀਟ ਕੁਸ਼ਨਿੰਗ, USB-C ਚਾਰਜਿੰਗ ਪੋਰਟ, 8.9 ਇੰਚ ਦੀ ਨਵੀਂ ਟੱਚਸਕਰੀਨ ਅਤੇ ਰੀਅਰ-ਵਿਊ ਕੈਮਰਾ ਸ਼ਾਮਲ ਹਨ।

ਬੋਲੈਰੋ ਫੇਸਲਿਫਟ ਦੇ ਨਵੇਂ ਅਪਡੇਟ

  • ਨਵੀਂ ਬੋਲੈਰੋ 'ਚ ‘ਸਟਿਲਥ ਬਲੈਕ’ ਨਾਂ ਦਾ ਨਵਾਂ ਰੰਗ ਸਭ ਵੈਰੀਐਂਟਾਂ 'ਚ ਉਪਲਬਧ ਹੋਵੇਗਾ।
  • ਨਵੀਂ ਗ੍ਰਿੱਲ ਡਿਜ਼ਾਈਨ, ਕ੍ਰੋਮ ਹਾਈਲਾਈਟਸ ਅਤੇ ਨਵੇਂ B8 ਵੈਰੀਐਂਟ ਨਾਲ ਇਸ SUV ਨੂੰ ਹੋਰ ਆਕਰਸ਼ਕ ਬਣਾਇਆ ਗਿਆ ਹੈ।
  • ਟਾਪ ਮਾਡਲ B8 'ਚ ਡਾਇਮੰਡ ਕਟ ਅਲੌਯ ਵ੍ਹੀਲ, ਫਾਗ ਲੈਂਪ, ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਸਟੀਅਰਿੰਗ ਮਾਊਂਟਡ ਕੰਟਰੋਲ, USB-C ਪੋਰਟ, ਲੈਦਰ ਸੀਟ ਕਵਰ ਅਤੇ ਬਿਹਤਰ ਸੀਟ ਕੁਸ਼ਨਿੰਗ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਹੁਣ ਬੋਲੈਰੋ ਦੇ ਦਰਵਾਜ਼ਿਆਂ 'ਚ ਬੋਤਲ ਰੱਖਣ ਲਈ ਸਪੇਸ ਵੀ ਦਿੱਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News