ਸਰਫੇਸ ਪ੍ਰੋ 4 ਲਈ ਆਇਆ ਨਵਾਂ ਅਪਡੇਟ

Sunday, Dec 11, 2016 - 06:20 PM (IST)

ਸਰਫੇਸ ਪ੍ਰੋ 4 ਲਈ ਆਇਆ ਨਵਾਂ ਅਪਡੇਟ

ਜਲੰਧਰ : ਮਾਇਕ੍ਰੋਸਾਫਟ ਨੇ ਸਰਫੇਸ ਪ੍ਰੋ 4 ਲਈ ਨਵੇਂ ਅਪਡੇਟ ਨੂੰ ਪੇਸ਼ ਕੀਤਾ ਹੈ। ਇਹ ਇਕ ਛੋਟਾ ਜਿਹਾ ਅਪਡੇਟ ਹੈ ਪਰ ਇਸ ਤੋਂ ਡਿਵਾਇਸ ਦੇ ਰਿਅਰਟੈੱਕ ਆਡੀਓ ਡਰਾਇਵਰ ''ਚ ਸੁਧਾਰ ਹੋਵੇਗਾ। ਪਿਛਲੇ 4 ਮਹੀਨਿਆਂ ''ਚ ਮਾਇਕ੍ਰੋਸਾਫਟ ਵਲੋਂ ਸਰਫੇਸ ਪ੍ਰੋ 4 ਲਈ ਪੇਸ਼ ਕੀਤਾ ਗਿਆ ਇਹ ਪਹਿਲਾ ਅਪਡੇਟ ਹੈ।

 

ਰਿਅਲਟੈੱਕ ਸੈਮੀਕੰਡਕਟਰ ਕਾਰਪੋਰੇਸ਼ਨ ਦੇ ਮੁਤਾਬਕ ਆਫੀਸ਼ਿਅਲ ਚੇਂਜ-ਲਾਗ ਅਪਡੇਟ ਨਾਲ ਇਹ ਸੁਧਾਰ ਦੇਖਣ ਨੂੰ ਮਿਲੇਗਾ। ਰਿਅਲਟੈੱਕ ਹਾਈ ਡੈਫੀਨਿਸ਼ਨ ਆਡੀਓ v6.0.1.7895 ਸਿਸਟਮ ਸਟੇਬੀਲਿਟੀ ਵਿਚ ਸੁਧਾਰ ਅਤੇ ਕੋਰਟਾਨਾ ਪਰਫਾਰਮੈਨਸ ਨੂੰ ਪਹਿਲਾਂ ਤੋਂ ਬਿਹਤਰ ਕਰੇਗਾ।


Related News