ਫੇਸਬੁੱਕ ਅਕਾਊਂਟ ਨੂੰ ਪਰਮਾਨੇਂਟਲੀ ਡਿਲੀਟ ਕਰਨ ''ਚ ਮਦਦ ਕਰਣਗੇ ਇਹ ਸਟੈਪਸ
Saturday, Mar 18, 2017 - 01:32 PM (IST)
.jpg)
ਜਲੰਧਰ : ਫ੍ਰੈਂਡਸ ਅਤੇ ਫੈਮਿਲੀ ਨਾਲ ਜੁੜੇ ਰਹਿਣ ਲਈ ਲੋਕ ਸਭ ਤੋਂ ਜ਼ਿਆਦਾ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦਾ ਇਸਤੇਮਾਲ ਕਰਦੇ ਹਨ, ਪਰ ਕਈ ਵਾਰ ਯੂਜ਼ਰਸ ਆਪਣਾ ਫੇਸਬੁੱਕ ਅਕਾਊਂਟ ਡਿਲੀਟ ਕਰਨ ਦਾ ਮਨ ਬਣਾ ਲੈਂਦੇ ਹਨ। ਇਸ ''ਚ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਸ ਨੂੰ ਡਿਲੀਟ ਕਿਵੇਂ ਕਰਨਾ ਹੈ। ਇਸੇ ਗੱਲ ''ਤੇ ਧਿਆਨ ਦਿੰਦੇ ਹੋਏ ਅੱਜ ਅਸੀਂ ਤੁਹਾਨੂੰ ਦਸਣ ਜਾ ਰਹੇ ਹਾਂ ਕਿ ਤੁਸੀਂ ਕਿਵੇਂ ਆਪਣਾ ਫੇਸਬੁੱਕ ਅਕਾਊਂਟ ਹਮੇਸ਼ਾ ਲਈ ਡਿਲੀਟ ਕਰ ਸਕਦੇ ਹੋ।
ਫੇਸਬੁੱਕ ਅਕਾਊਂਟ ਡਿਲੀਟ ਕਰਨ ਦੇ ਸਟੈਪਸ :
1. ਫੇਸਬੁੱਕ ਅਕਾਊਂਟ ਡਿਲੀਟ ਕਰਨ ਲਈ ਆਪਣੇ ਫੇਸਬੁੱਕ ਪੇਜ ਦੇ ਟਾਪ ਰਾਈਟ ''ਚ ਦਿੱਤੇ ਗਏ ਡਾਊਨਵਰਡ ਏਰੋ ''ਤੇ ਕਲਿਕ ਕਰੋ।
2. ਇਸ ਤੋਂ ਬਾਅਦ ਤੁਸੀਂ ਸੈਟਿੰਗ ਆਪਸ਼ਨ ਨੂੰ ਸਲੈਕਟ ਕਰੋ।
3. ਹੁਣ ਮੈਨੀਯੂ ''ਚ ਇਕ ਛੋਟੇ ਲਿੰਕ ''ਡਾਊਨਲੋਡ ਕਾਪੀ ਆਫ ਯੂਅਰ ਫੇਸਬੁੱਕ ਡਾਟਾ'' ''ਤੇ ਕਲਿੱਕ ਕਰੋ ਅਤੇ ਸਟੈਪਸ ਨੂੰ ਫਾਲੋ ਕਰੋ।
4. ਅਕਾਊਂਟ ਹਮੇਸ਼ਾ ਲਈ ਡਿਲੀਟ ਕਰਨ ਲਈ ਤੁਹਾਨੂੰ ਇਸ ਲਿੰਕ https ://www.facebook.com/help/delete_account ''ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਡਿਲੀਟ ਮਾਈ ਅਕਾਊਂਟ ''ਤੇ ਕਲਿੱਕ ਕਰੀਏ ਅਤੇ ਕੰਫਰਮ ਕਰਨ ਲਈ ਬਾਕੀ ਦੇ ਸਟੈਪਸ ਨੂੰ ਫੋਲੋਅ ਕਰੋ।
ਤੁਹਾਨੂੰ ਦਸ ਦਈਏ ਕਿ ਫੇਸਬੁੱਕ ਤੋਂ ਤੁਹਾਡਾ ਅਕਾਊਂਟ ਪੂਰੀ ਤਰ੍ਹਾਂ ਨਾਲ ਡਿਲੀਟ ਹੋਣ ''ਚ 14 ਦਿਨਾਂ ਦਾ ਸਮਾਂ ਲਗਦਾ ਹੈ। ਇਸ ਸਮੇਂ ਦੇ ''ਚ ਤੁਸੀਂ ਇਸ ਅਕਾਊਂਟ ਨੂੰ ਦੁਬਾਰਾ ਐਕਟੀਵੇਟ ਵੀ ਕਰ ਸਕਦੇ ਹੋ। 14 ਦਿਨਾਂ ਤੋਂ ਬਾਅਦ ਤੁਹਾਡਾ ਅਕਾਊਂਟ ਹਮੇਸ਼ਾ ਲਈ ਡਿਲੀਟ ਹੋ ਜਾਵੇਗਾ ਅਤੇ ਉਸ ਨੂੰ ਦੁਬਾਰਾ ਕਦੇ ਵੀ ਵਾਪਸ ਨਹੀਂ ਲਿਆਇਆ ਜਾ ਸਕੇਗਾ।