SBI ਨੇ ਜਾਰੀ ਕੀਤੀ ਚਿਤਾਵਨੀ, WhatsApp ਰਾਹੀਂ ਗਾਹਕਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਸਾਈਬਰ ਅਪਰਾਧੀ

Monday, Sep 28, 2020 - 04:39 PM (IST)

SBI ਨੇ ਜਾਰੀ ਕੀਤੀ ਚਿਤਾਵਨੀ, WhatsApp ਰਾਹੀਂ ਗਾਹਕਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਸਾਈਬਰ ਅਪਰਾਧੀ

ਗੈਜੇਟ ਡੈਸਕ– ਦੇਸ਼ ਦੇ ਸਭ ਤੋਂ ਵੱਡੇ ਪਬਲਿਕ ਸੈਕਟਰ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਗਾਹਕਾਂ ਲਈ ਚਿਤਾਵਨੀ ਜਾਰੀ ਕਰ ਦਿੱਤੀ ਹੈ। ਐੱਸ.ਬੀ.ਆਈ. ਨੇ ਕਿਹਾ ਹੈ ਕਿ ਸਾਈਬਰ ਅਪਰਾਧੀ ਵਟਸਐਪ ਰਾਹੀਂ ਗਾਹਕਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਬੈਂਕ ਨੇ ਸਕੈਮ ਬਾਰੇ ਡਿਟੇਲਸ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਸਾਈਬਰ ਅਪਰਾਧੀ ਵਟਸਐਪ ਕਾਲ ਅਤੇ ਮੈਸੇਜਿਸ ਰਾਹੀਂ ਗਾਹਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਗਾਹਕ ਕਿਸੇ ਵੀ ਅਣਜਾਣ ਨੰਬਰ ਤੋਂ ਆਉਣ  ਵਾਲੀ ਵਟਸਐਪ ਕਾਲ ਜਾਂ ਮੈਸੇਜ ਦਾ ਜਵਾਬ ਨਾ ਦੇਣ। 

 

ਸਾਈਬਰ ਅਪਰਾਧੀ ਇਸ ਤਰ੍ਹਾਂ ਗਾਹਕਾਂ ਨੂੰ ਬਣਾ ਰਹੇ ਨਿਸ਼ਾਨਾ
ਵਟਸਐਪ ਰਾਹੀਂ ਸਾਈਬਰ ਅਪਰਾਧੀ ਲਾਟਰੀ ਜਾਂ ਇਨਾਮ ਜਿੱਤਣ ਦਾ ਲਾਲਚ ਦੇ ਕੇ ਗਾਹਕਾਂ ਨੂੰ ਆਪਣੇ ਜਾਲ ’ਚ ਫਸਾ ਲੈਂਦੇ ਹਨ। ਇਸ ਤੋਂ ਬਾਅਦ ਇਹ ਗਾਹਕਾਂ ਨੂੰ ਇਨਾਮ ਦੇ ਪੈਸੇ ਪਾਉਣ ਲਈ ਡਿਟੇਲਸ ਸਾਂਝੀ ਕਰਨ ਅਤੇ ਇਸ ਫਰਜ਼ੀ ਐੱਸ.ਬੀ.ਆਈ. ਨੰਬਰ ’ਤੇ ਕਾਲ ਕਰਨ ਲਈ ਕਹਿੰਦੇ ਹਨ। ਇਸ ਤੋਂ ਇਲਾਵਾ ਕਿਹਾ ਜਾਂਦਾ ਹੈ ਕਿ ਜੋ ਡਿਟੇਲਸ ਗਾਹਕ ਸਾਂਝੀ ਕਰੇਗਾ ਉਸੇ ਦੀ ਮਦਦ ਨਾਲ ਉਨ੍ਹਾਂ ਨੇ ਅਕਾਊਂਟ ’ਚ ਪੈਸੇ ਟ੍ਰਾਂਸਫਰ ਕੀਤੇ ਜਾਣਗੇ। 

SBI ਨੇ ਕਿਹਾ ਬੈਂਕ ਨਹੀਂ ਲਿਆਇਆ ਕੋਈ ਲਾਟਰੀ ਸਕੀਮ ਜਾਂ ਲੱਕੀ ਡਰਾਅ
ਐੱਸ.ਬੀ.ਆਈ. ਨੇ ਸਾਫ ਤੌਰ ’ਤੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਬੈਂਕ ਕਿਸੇ ਵੀ ਤਰ੍ਹਾਂ ਦੀ ਕੋਈ ਲਾਟਰੀ ਸਕੀਮ ਜਾਂ ਲੱਕੀ ਡਰਾਅ ਨਹੀਂ ਚਲਾ ਰਿਹਾ। ਇਸ ਤੋਂ ਇਲਾਵਾ ਬੈਂਕ ਕਿਸੇ ਵੀ ਤਰ੍ਹਾਂ ਦਾ ਕੋਈ ਤੋਹਫ਼ਾ ਵੀ ਨਹੀਂ ਦੇ ਰਿਹਾ। ਐੱਸ.ਬੀ.ਆਈ. ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਹ ਅਪਰਾਧੀ ਗਾਹਕਾਂ ਨੂੰ ਫਸਾਉਣ ਅਤੇ ਉਨ੍ਹਾਂ ਦੇ ਪੈਸੇ ਲੁੱਟਣ ਲਈ ਇਸ ਤਰ੍ਹਾਂ ਦਾ ਜਾਲ ਬੁਣ ਰਹੇ ਹਨ। ਇਸ ਲਈ ਤੁਹਾਨੂੰ ਸਾਵਧਾਨ ਰਹਿਣ ਦੀ ਸਖ਼ਤ ਲੋੜ ਹੈ। ਗਾਹਕਾਂ ਨੂੰ ਸਲਾਹ ਹੈ ਕਿ ਉਹ ਵਟਸਐਪ ਰਾਹੀਂ ਆ ਰਹੀਆਂ ਫਰਜ਼ੀ ਕਾਲਾਂ ਜਾਂ ਫਾਰਵਰਡਿਡ ਮੈਸੇਜਿਸ ’ਤੇ ਭਰੋਸਾ ਨਾ ਕਰਨ। ਐੱਸ.ਬੀ.ਆਈ. ਕਦੇ ਵੀ ਆਪਣੇ ਗਾਹਕਾਂ ਕੋਲੋਂ ਨਿੱਜੀ ਜਾਣਕਾਰੀ ਜਾਂ ਬੈਂਕ ਡਿਟੇਲਸ ਨਹੀਂ ਪੁੱਛਦਾ। 


author

Rakesh

Content Editor

Related News