ਫੇਸਬੁਕ ਦਾ ਪਹਿਲਾ ਫ੍ਰੀ ਇੰਟਰਨੈੱਟ ਪ੍ਰੋਗਰਾਨ ਫੇਲ

Friday, Sep 02, 2016 - 12:32 PM (IST)

ਫੇਸਬੁਕ ਦਾ ਪਹਿਲਾ ਫ੍ਰੀ ਇੰਟਰਨੈੱਟ ਪ੍ਰੋਗਰਾਨ ਫੇਲ

ਜਲੰਧਰ : ਫੇਸਬੁਕ ਦਾ ਲੋਕਾਂ ਨੂੰ ਫ੍ਰੀ ਇੰਟਰਨੈੱਟ ਦੇਣ ਦਾ ਸੁਪਨਾ ਉਸ ਸਮੇਂ ਧੁੰਦਲਾ ਹੁੰਦਾ ਦਿਖਿਆ ਜਦੋਂ ਵੀਰਵਾਰ ਨੂੰ ਉਨ੍ਹਾਂ ਵੱਲੋਂ ਲਿਆ ਗਿਆ ਇਨੀਸ਼ਿਏਟਿਵ ਸਪੇਸ ਐਕਸ ਰਾਕੇਟ ਅਭਿਆਨ ਫੇਲ ਹੋ ਗਿਆ। ਸਪੇਸ ਐਕਸ ਨਾਲ ਕਾਂਟ੍ਰੈਕਟ ਕਰ ਕੇ ਫੇਸਬੁਕ Internet.org ਦੇ ਤਹਿਤ ਪਹਿਲਾ ਸੈਟਾਲਾਈਟ ਭੇਜਣ ਵਾਲੀ ਸੀ, ਜੋ ਕਿ ਸਹਾਰਾ ਰੇਗਿਸਤਾਨ ਦੇ ਨਜ਼ਦੀਕ ਅਫਰੀਕਾ ''ਚ ਇੰਟਰਨੈੱਟ ਕਵਰੇਜ ਪ੍ਰੋਵਾਈਡ ਕਰਵਾਉਂਦਾ। ਰਾਕੇਟ ''ਚ ਹੋਏ ਧਮਾਕੇ ਦੌਰਾਨ ਫੈਲਕਨ 9 ਤਾਂ ਪੂਰੀ ਤਰ੍ਹਾਂ  ਤਬਾਹ ਹੋਇਆ ਹੀ ਪਰ ਨਾਲ ਹੀ ਇਜ਼ਰਾਇਲੀ ਕਮਿਊਨੀਕੇਸ਼ਨ ਸੈਟਾਲਾਈਟ ਵੀ ਉਸ ਨਾਲ ਤਬਾਹ ਹੋ ਗਿਆ।

 

ਫੇਸਬੁਕ ਦੇ ਫਾਊਂਡਰ ਮਾਰਕ ਜ਼ੁਕਰਬਰਗ ਅਜੇ ਵੀ ਅਫਰੀਕਾ ''ਚ ਹੀ ਹਨ ਤੇ ਇਸ ਘਟਨਾ ਦਾ ਪਤਾ ਚਲਦੇ ਹੀ ਉਨ੍ਹਾਂ ਸੋਸ਼ਲ ਮੀਡੀਆ ਨਾਲ ਇਸ ਬੁਰੀ ਖਬਰ ਨੂੰ ਸਾਂਝਾ ਕੀਤਾ। ਸਪੇਸ ਐਕਸ ''ਚ ਹੋਏ ਧਮਾਕੇ ਕਾਰਨ Internet.org  ਦਾ ਕੰਮ ਥੋੜੇ ਸਮੇਂ ਲਈ ਰੁੱਕ ਜ਼ਰੂਰ ਗਿਆ ਹੈ ਪਰ ਇਹ ਬੰਦ ਨਹੀਂ ਹੋਇਆ। ਇਸ ਤੋਂ ਇਲਾਵਾ ਕੁਝ ਵੀ ਮਾਰਕ ਤੇ ਸਪੇਸ ਐਕਸ ਵੱਲੋਂ ਸਾਰਵਜਨਿਕ ਨਹੀਂ ਕੀਤਾ ਗਿਆ ਹੈ ਤੇ ਕਿਹਾ ਜਾ ਰਿਹਾ ਹੈ ਕਿ ਫੇਸਬੁਕ ਜਲਦ ਤੋਂ ਦਲ ਨਵਾਂ ਸੈਟਾਲਾਈਟ ਲਾਂਚ ਕਰੇਗੀ।


Related News