ਰਾਕੇਟ ਬਲਾਸਟ ਤੋਂ ਬਾਅਦ SpaceX ਨੂੰ ਭਰਨਾ ਪੈ ਸਕਦੈ 50 ਮਿਲੀਅਨ ਡਾਲਰ ਹਰਜਾਨਾ
Monday, Sep 05, 2016 - 01:31 PM (IST)
ਜਲੰਧਰ : ਸਪੇਸ ਐਕਸ ਦੇ ਰਾਕੇਟ ਫੈਲਕਨ 9 ''ਚ ਹੋਏ ਧਮਾਕੇ ਦੇ ਕਾਰਨ ਕਈ ਇਕਿਉਪਮੈਂਟਸ ਤਾਂ ਤਬਾਹ ਹੋਏ ਹੀ ਪਰ ਇਸ ਨਾਲ ਮਾਰਕ ਜ਼ੁਕਰਬਰਗ ਵੀ ਨਿਰਾਸ਼ ਹੋਏ , ਕਿਉਂਕਿ ਇਸ ਰਾਕੇਟ ਨੇ ਫੇਸਬੁਕ ਦੇ internet.org ਪ੍ਰੋਗਰਾਮ ਦੇ ਪਹਿਲੇ ਸੈਟਾਲਾਈਟ ਨੂੰ ਵੀ ਸਪੇਸ ''ਚ ਲੈ ਕੇ ਜਾਣਾ ਸੀ। ਖੈਸ ਇਸ ਹਾਦਸੇ ਤੋਂ ਬਾਅਦ ਸਪੇਸ ਐਕਸ ਤੇ ਹਕ ਕੋਈ ਨਿਰਾਸ਼ ਤਾਂ ਜ਼ਰੂਰ ਹੋਇਆ ਪਰ ਸਪੇਸਕਾਮ, ਜਿਸ ਦਾ ਸੈਟਾਲਾਈਟ ਏ. ਐੱਮ. ਓ. ਐੱਸ-6 ਸੈਟਾਲਾਈਟ ਇਸ ਧਮਾਕੇ ''ਚ ਤਬਾਹ ਹੋ ਗਿਆ ਸੀ, ਨੇ ਸਪੇਸ ਐਕਸ ਨੂੰ 50 ਮਿਲੀਅਨ ਡਾਲਰ ਕਲੇਮ ਵੱਜੋਂ ਦੇਣ ਲਈ ਕਿਹਾ ਹੈ। ਇਸ ਤੋਂ ਇਲਾਵਾ ਅਗਲੇ ਸੈਟਾਲਾਈਟ ਲਈ ਫ੍ਰੀ ਫਲਾਈਟ ਵੀ ਹਰਜਾਨੇ ਵਜੋਂ ਦੇਣ ਲਈ ਕਿਹਾ ਹੈ।
ਇਜ਼ਰਾਇਲੀ ਫਰਮ ਸਪੇਸਕਾਮ ਦਾ ਕਹਿਣਾ ਹੈ ਇਸ ਹਾਦਸੇ ''ਚ ਉਨ੍ਹਾਂ ਨੂੰ 30 ਮਿਲੀਅਨ ਤੋਂ 123 ਮਿਲੀਅਨ ਡਾਲਰ ਸ਼ੇਅਰਾਂ ਦਾ ਖਾਟਾ ਪਿਆ ਹੈ। ਸਪੇਸਕਾਮ ਦੇ ਇਸ ਕਲੇਮ ''ਤੇ ਸਪੇਸ ਐਕਸ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ। ਸਪੇਸਐਕਸ ਅਜੇ ਰਾਕੇਟ ''ਚ ਹੋਏ ਧਮਾਕੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਇਸ ਦੌਰਾਨ ਹੀ ਸਪੇਸਐਕਸ ਨੇ ਇਹ ਖੁਲਾਸਾ ਕੀਤਾ ਕਿ ਇਸ ਪੂਰੇ ਪ੍ਰੋਗਰਾਮ ''ਚ ਕੁਲ 70 ਮਿਸ਼ਮ ਸਨ ਜਿਨ੍ਹਾਂ ਦੀ ਕੁਲ ਕੀਮਤ, ਲਾਗਤ ਆਦਿ ਮਿਲਾ ਕੇ 10 ਬਿਲੀਅਨ ਡਾਲਰ ਬਣਦੀ ਹੈ। ਇੰਨੀ ਵੱਡੀ ਰਕਮ ਤੇ ਹੋਏ ਹਾਦਸੇ ਤੋਂ ਬਾਅਦ ਇਨਵੈਸਟਰਾਂ ਦਾ ਚਿੰਤਾ ''ਚ ਆਉਣਾ ਲਾਜ਼ਮੀ ਹੈ।
