ਜਲਦ ਹੀ HTC U11 Plus ਸਮਾਰਟਫੋਨ ਬੇਜ਼ਲ ਲੈੱਸ ਡਿਸਪਲੇਅ ਨਾਲ ਹੋ ਸਕਦਾ ਹੈ ਲਾਂਚ

09/22/2017 4:58:27 PM

ਜਲੰਧਰ-ਐੱਚ. ਟੀ. ਸੀ. ਆਪਣੇ ਆਗਾਮੀ ਸਮਾਰਟਫੋਨ ਨੂੰ ਚੀਨ 'ਚ 11 ਨਵੰਬਰ ਨੂੰ ਪੇਸ਼ ਕਰ ਸਕਦੀ ਹੈ। ਰਿਪੋਰਟ ਅਨੁਸਾਰ ਇਹ ਸਮਾਰਟਫੋਨ ਨੂੰ HTC U11 Plus ਦੇ ਨਾਂ ਨਾਲ ਪੇਸ਼ ਕੀਤਾ ਜਾਵੇਗਾ। ਇਹ 18.0 ਰੇਸ਼ੀਓ ਦੇ ਅਨੁਪਾਤ ਨਾਲ ਬੇਜ਼ਲ ਲੈੱਸ ਡਿਸਪਲੇਅ ਨਾਲ ਕੰਪਨੀ ਦਾ ਪਹਿਲਾਂ ਡਿਵਾਈਸ ਹੋਵੇਗਾ। 

ਰਿਪੋਰਟ ਅਨੁਸਾਰ ਇਹ ਸਮਾਰਟਫੋਨ ਨੂੰ ਕੋਡਨੇਮ Ocean Master ਨਾਂ ਨਾਲ ਚੀਨ 'ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ HTC ਦੇ ਇਸ ਆਗਾਮੀ ਸਮਾਰਟਫੋਨ ਦੇ ਕੁਝ ਫੀਚਰਸ ਵੀ ਦੱਸੇ ਗਏ ਹਨ। ਇਸ ਸਮਾਰਟਫੋਨ 'ਚ 5.99 ਇੰਚ ਡਿਸਪਲੇਅ ਨਾਲ ਸਕਰੀਨ ਰੈਜ਼ੋਲਿਊਸ਼ਨ 2880x1440 ਪਿਕਸਲ ਦਿੱਤਾ ਗਿਆ ਹੈ। ਇਹ ਸਕਰੀਨ JDI ਨੇ ਬਣਾਈ ਹੈ। ਸਮਾਰਟਫੋਨ 'ਚ 4GB ਰੈਮ ਨਾਲ 64GB ਇੰਟਰਨਲ ਸਟੋਰੇਜ ਅਤੇ ਨਾਲ 835 ਪ੍ਰੋਸੈਸਰ ਦਿੱਤਾ ਗਿਆ ਹੈ।

ਰਿਪੋਰਟ ਅਨੁਸਾਰ ਇਹ ਬ੍ਰਾਂਡ 6GB ਰੈਮ ਨਾਲ 128GB ਇੰਟਰਨਲ ਸਟੋਰੇਜ ਵਾਲੇ ਵੇਰੀਐਂਟ 'ਤੇ ਵੀ ਕੰਮ ਕਰਦਾ ਹੈ ਪਰ ਕੋਈ ਵੀ ਇਹ ਜਾਣਕਾਰੀ ਨਹੀਂ ਪ੍ਰਾਪਤ ਹੈ ਕਿ ਕੰਪਨੀ ਕਿਸ ਬ੍ਰਾਂਡ ਨੂੰ ਅਤੇ ਕਿਵੇਂ ਬਾਜ਼ਾਰ 'ਚ ਪੇਸ਼ ਕਰ ਸਕਦੀ ਹੈ। ਇਸ ਸਮਾਰਟਫੋਨ ਦੇ ਐਕਸਪੈਡਬੇਲ ਸਟੋਰੇਜ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀ ਹੋਈ ਹੈ। ਸਮਾਰਟਫੋਨ 'ਚ 12 ਮੈਗਾਪਿਕਸਲ ਕੈਮਰਾ ਬੈਕ ਪੈਨਲ 'ਤੇ ਮੌਜ਼ੂਦ ਹੋਵੇਗਾ, ਜੋ ਕਿ ਸਮਾਰਟਫੋਨ ਯੂ 11 'ਚ ਮੌਜ਼ੂਦ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਦਿੱਤਾ ਗਿਆ ਹੈ। ਡਿਵਾਈਸ ਨੂੰ IP68 ਸਰਟੀਫਿਕੇਸ਼ਨ ਪ੍ਰਾਪਤ ਹੈ। ਇਸ ਤੋਂ ਇਲਾਵਾ ਸਮਾਰਟਫੋਨ ਕਵਾਲਕਾਮ ਕੁਵਿਕਚਾਰਜ 3.0 ਟੈਕਨਾਲੌਜੀ ਨਾਲ ਆਉਣ ਦੀ ਸਹੂਲਤ ਦਿੱਤੀ ਗਈ ਹੈ।


Related News