ਭਾਰਤ ''ਚ ਸ਼ੁਰੂ ਹੋਈ ਸੋਨੀ ਐਕਸਪੀਰੀਆ XZ ਸਮਾਰਟਫੋਨ ਦੀ ਵਿਕਰੀ

Tuesday, Oct 11, 2016 - 12:44 PM (IST)

ਭਾਰਤ ''ਚ ਸ਼ੁਰੂ ਹੋਈ ਸੋਨੀ ਐਕਸਪੀਰੀਆ XZ ਸਮਾਰਟਫੋਨ ਦੀ ਵਿਕਰੀ
ਜਲੰਧਰ- ਸੋਨੀ ਨੇ ਆਪਣੇ ਲੇਟੈਸਟ ਫਲੈਗਸ਼ਿਪ ਸਮਰਾਟਫੋਨ ਐਕਸਪੀਰੀਆ ਐਕਸ.ਜ਼ੈੱਡ (Xperia XZ) ਨੂੰ 29 ਸਤੰਬਰ ਨੂੰ ਲਾਂਚ ਕੀਤਾ ਸੀ। ਸੋਨੀ ਦਾ ਇਹ ਸਮਾਰਟਫੋਨ ਸੋਮਵਾਰ ਤੋਂ ਭਾਰਤ ''ਚ ਉਪਲੱਬਧ ਕਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ 51,990 ਰੁਪਏ ਹੈ ਪਰ ਇਹ ਤੁਹਾਨੂੰ 49,990 ਰੁਪਏ ''ਚ ਮਿਲ ਜਾਵੇਗਾ। 
ਕੰਪਨੀ ਮੁਤਾਬਕ ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਰਿਅਰ ਕੈਮਰਾ ਹੈ ਜਿਸ ਵਿਚ ਤਿੰਨ ਸੈਂਸਰ ਦਿੱਤੇ ਗਏ ਹਨ ਜਿਨ੍ਹਾਂ ''ਚੋਂ ਸੀ.ਐੱਮ.ਓ.ਐੱਸ. ਸੈਂਸਰ ਫ੍ਰੇਮ ''ਚ ਆਬਜੈੱਕਟ ਦੀ ਮੂਵਮੈਂਟ ਨੂੰ ਟ੍ਰੈਕ ਅਤੇ ਪ੍ਰਿਡਿੱਕਟ ਕਰੇਗਾ ਤਾਂ ਜੋ ਬਲੱਰ ਸ਼ਾਟ ਆਉਣ ਦੀ ਸੰਭਾਵਨਾ ਘੱਟ ਹੋ ਜਾਵੇ। ਲੇਜ਼ਰ ਆਟੋਫੋਕਸ ਸੈਂਸਰ ਆਬਜੈੱਕਟ ''ਤੇ ਫੋਕਸ ਸਹੀ ਤਰ੍ਹਾਂ ਨਾਲ ਲਾਕ ਕਰਨ ''ਚ ਮਦਦ ਕਰੇਗਾ। ਖਾਸ ਕਰਕੇ ਘੱਟ ਰੋਸ਼ਨੀ ਵਾਲੀ ਹਾਲਤ ''ਚ ਅਤੇ ਆਰ.ਜੀ.ਬੀ.ਸੀ.-ਏ.ਆਰ. ਸੈਂਸਰ ਸਹੀ ਕਲਰ ਦੇਣ ''ਚ ਮਦਦ ਕਰੇਗਾ। ਇਸ ਵਿਚ 23 ਮੈਗਾਪਿਕਸਲ ਦੇ ਐਕਸਮੋਰ ਆਰ.ਐੱਸ. ਸੈਂਸਰ ਨਾਲ ਲੈਸ ਰਿਅਰ ਕੈਮਰੇ ਦੇ ਨਾਲ 6 ਐਲੀਮੈਂਟ ਵਾਲਾ ਐੱਫ/2.0 ਸੋਨੀ ਜੀ ਲੈਂਜ਼ ਦਿੱਤਾ ਗਿਆ ਹੈ। ਸੈਲਫੀ ਦੇ ਸ਼ੌਕੀਨਾਂ ਲਈ ਇਸ ਸਮਾਰਟਫੋਨ Ýਚ ਸੈਲਫੀ ਕੈਮਰੇ ਦੀ ਤੁਲਨਾ ''ਚ 2.6 ਗੁਣਾ ਵੱਡਾ ਹੈ। ਉਮੀਦ ਮੁਤਾਬਕ ਸੋਨੀ ਦੇ ਇਸ ਫੋਨ ਨੂੰ ਆਈ.ਪੀ. 68 ਦਾ ਸਰਟੀਫਿਕੇਸ਼ਨ ਮਿਲਿਆ ਹੈ ਮਤਲਬ ਡਸ਼ਟ ਅਤੇ ਵਾਟਰ ਰੈਜਿਸਟੈਂਟ ਵੀ ਹੈ। 
ਸਕ੍ਰੀਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5.2-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ''ਤੇ ਕਾਰਨਿੰਗ ਗੋਰਿੱਲਾ ਗਲਾਸ 4 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ ਨਾਲ ਹੀ ਇਹ ਸਮਾਰਟਫੋਨ ਸਨੈਪਡ੍ਰੈਗਨ 820 ਪ੍ਰੋਸੈਸਰ ਨਾਲ ਵੀ ਲੈਸ ਹੈ ਜੋ ਗੇਮਜ਼ ਆਦਿ ਖੇਡਣ ''ਚ ਮਦਦ ਕਰੇਗਾ। ਇਸ ਸਮਾਰਟਫੋਨ ''ਚ 3ਜੀ.ਬੀ. ਰੈਮ ਦੇ ਨਾਲ 64ਜੀ.ਬੀ. ਇੰਟਰਨਲ ਸੋਟਰੇਜ ਦਿੱਤੀ ਗਈ ਹੈ। ਇਸ 4ਜੀ ਫੋਨ ''ਚ 2900ਐੱਮ.ਏ.ਐੱਚ. ਦੀ ਬੈਟਰੀ ਮੌਜੂਦ ਹੈ ਜੋ 10 ਮਿੰਟ ਦੇ ਚਾਰਜ ''ਤੇ 5.5 ਘੰਟਿਆਂ ਦਾ ਟਾਕਟਾਈਮ ਦੇਵੇਗੀ।

Related News