ਪ੍ਰੋਫੈਸ਼ਨਲ ਫੋਟੋਗ੍ਰਾਫਰਾਂ ਲਈ ਸੋਨੀ ਲਿਆਈ ਨਵਾਂ ਸਮਾਰਟਫੋਨ, ਜਾਣੋ ਹੋਰ ਖੂਬੀਆਂ

Thursday, Jan 28, 2021 - 11:27 AM (IST)

ਪ੍ਰੋਫੈਸ਼ਨਲ ਫੋਟੋਗ੍ਰਾਫਰਾਂ ਲਈ ਸੋਨੀ ਲਿਆਈ ਨਵਾਂ ਸਮਾਰਟਫੋਨ, ਜਾਣੋ ਹੋਰ ਖੂਬੀਆਂ

ਗੈਜੇਟ ਡੈਸਕ– ਸੋਨੀ ਨੇ ਐਕਸਪੀਰੀਆ ਸੀਰੀਜ਼ ਤਹਿਤ ਆਪਣੇ ਨਵੇਂ ਸਮਾਰਟਫੋਨ Sony Xperia Pro ਨੂੰ ਅਧਿਕਾਰਤ ਤੌਰ ’ਤੇ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ’ਚ ਮਾਈਕ੍ਰੋ-ਐੱਚ.ਡੀ.ਐੱਮ.ਆਈ. ਕਨੈਕਟਰ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਯੂਜ਼ਰਸ ਕੈਮਰਾ ਜਾਂ ਕੈਮਕੋਰਡਰ ਨੂੰ ਫੋਨ ਨਾਲ ਕਨੈਕਟਰ ਕਰਕੇ ਹਾਈ ਕੁਆਲਿਟੀ 4ਕੇ ਓ.ਐੱਲ.ਈ.ਡੀ. ਡਿਸਪਲੇਅ ਦਾ ਮਜ਼ਾ ਲੈ ਸਕਦੇ ਹਨ। ਇਸ ਸਮਾਰਟਫੋਨ ਨੂੰ ਖ਼ਾਸਤੌਰ ’ਤੇ ਪ੍ਰੋਫੈਸ਼ਨਲ ਫੋਟੋਗ੍ਰਾਫਰਾਂ ਨੂੰ ਧਿਆਨ ’ਚ ਰੱਖ ਕੇ ਪੇਸ਼ ਕੀਤਾ ਗਿਆ ਹੈ। ਇਸ ਵਿਚ ਯੂਜ਼ਰਸ ਫੁਟੇਜ ਟ੍ਰਾਂਸਫਰ ਕਰਨ ਲਈ ਐੱਫ.ਟੀ.ਪੀ. ਸਰਵਰ ਦਾ ਵੀ ਇਸਤੇਮਾਲ ਕਰ ਸਕਦੇ ਹਨ। 

Sony Xperia Pro ਦੀ ਕੀਮਤ ਤੇ ਉਪਲਬੱਧਤਾ
ਸੋਨੀ ਐਕਸਪੀਰੀਆ ਪ੍ਰੋ ਨੂੰ ਫਿਲਹਾਲ ਯੂ.ਐੱਸ. ’ਚ ਲਾਂਚ ਕੀਤਾ ਗਿਆ ਹੈ ਜਿਥੇ ਇਸ ਦੀ ਕੀਮਤ 2,499 ਡਾਲਰ (ਕਰੀਬ 1,82,500 ਰੁਪਏ ਹੈ। ਯੂ.ਐੱਸ. ’ਚ ਇਹ ਈ-ਕਾਮਰਸ ਸਾਈਟ ਐਮਾਜ਼ੋਨ ’ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਹਾਲਾਂਕਿ, ਕੰਪਨੀ ਨੇ ਅਜੇ ਤਕ ਗਲੋਬਲ ਬਾਜ਼ਾਰ ’ਚ ਇਸ ਸਮਾਰਟਫੋਨ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ। 

Sony Xperia Pro ਦੇ ਫੀਚਰਜ਼
ਸੋਨੀ ਐਕਸਪੀਰੀਆ ਪ੍ਰੋ ਨੂੰ ਐਡਰਾਇਡ 10 ਆਪਰੇਟਿੰਗ ਸਿਸਟਮ ਨਾਲ ਪੇਸ਼ ਕੀਤਾ ਗਿਆ ਹੈ ਇਸ ਵਿਚ 6.5 ਇੰਚ ਦੀ 4ਕੇ ਐੱਚ.ਡੀ.ਆਰ. ਓ.ਐੱਲ.ਈ.ਡੀ. ਡਿਸਪਲੇਅ ਮੌਜੂਦ ਹੈ ਜੋ ਕਿ 1,644x3,840 ਪਿਕਸਲ ਦੇ ਸਕਰੀਨ ਰੈਜ਼ੋਲਿਊਸ਼ਨ ਨਾਲ ਆਉਂਦੀ ਹੈ। ਸਮਾਰਟਫੋਨ ਦੀ ਸਕਰੀਨ ਕਾਰਨਿੰਗ ਗੋਰਿਲਾ ਗਲਾਸ 6 ਨਾਲ ਕੋਟਿਡ ਹੈ। ਇਸ ਨੂੰ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ। ਇਸ ਵਿਚ 12 ਜੀ.ਬੀ. ਰੈਮ ਅਤੇ 512 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਜ਼ਰਸ ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ ਸਟੋਰੇਜ ਨੂੰ 1 ਟੀ.ਬੀ. ਤਕ ਵਧਾ ਸਕਦੇ ਹਨ। 

ਫੋਟੋਗ੍ਰਾਫੀ ਲਈ ਫੋਨ ’ਚ 12MP+12MP+12MP ਦਾ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਕੁਨੈਕਟੀਵਿਟੀ ਫੀਚਰਜ਼ ਦੇ ਤੌਰ ’ਤੇ ਇਸ ਸਮਾਰਟਫੋਨ ’ਚ 5ਜੀ, 4ਜੀ ਐੱਲ.ਟੀ.ਈ., ਵਾਈ-ਫਾਈ 6, ਬਲੂਟੂਥ 5.1, ਜੀ.ਪੀ.ਐੱਸ., ਏ-ਜੀ.ਪੀ.ਐੱਸ., ਐੱਨ.ਐੱਫ.ਸੀ., ਯੂ.ਐੱਸ.ਬੀ. ਟਾਈਪ ਸੀ ਅਤੇ 3.5mm ਹੈੱਡਫੋਨ ਜੈੱਕ ਦਿੱਤੇ ਗਏ ਹਨ। ਪਾਵਰ ਬੈਕਅਪ ਲਈ ਫੋਨ ’ਚ 4,000mAh ਦੀ ਬੈਟਰ ਲੱਗੀ ਹੈ ਜੋ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। 


author

Rakesh

Content Editor

Related News