ਇਹ ਐਕਸ਼ਨ ਕੈਮਰਾ ਕਰੇਗਾ 60ਮੀਟਰ ਡੂੰਘੇ ਪਾਣੀ ''ਚ 4k ਵੀਡੀਓ ਰਿਕਾਰਡਿੰਗ
Tuesday, Sep 06, 2016 - 03:46 PM (IST)
ਜਲੰਧਰ- ਸੋਨੀ ਵੱਲੋਂ ਹਾਲ ਹੀ ''ਚ ਇਕ ਨਵਾਂ ਐੱਫ.ਡੀ.ਆਰ.-ਐਕਸ3000ਆਰ. (FDR-X3000R) ਐਕਸ਼ਨ ਕੈਮਰੇ ਦੇ ਐਲਾਨ ਕੀਤਾ ਗਿਆ ਹੈ ਜੋ 4ਕੇ ਵੀਡੀਓ ਨੂੰ ਪਾਣੀ ਦੇ ਅੰਦਰ ਵੀ ਰਿਕਾਰਡ ਕਰ ਸਕਦਾ ਹੈ। ਸੋਨੀ ਦੇ ਇਸ ਨਵੇਂ ਕੈਮਰੇ ''ਚ ਆਪਟੀਕਲ ਇਮੇਜ ਸਟੈਬਿਲਾਈਜ਼ੇਸ਼ਨ (ਓ.ਆਈ.ਐੱਸ.) ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਸੋਨੀ ਦੇ ਬੀ.ਓ.ਐੱਸ.ਐੱਸ. ਸਿਸਟਮ ਦੁਆਰਾ ਇਸ ਨਵੇਂ ਹੈਂਡੀਕੈਮ ਨੂੰ ਐਕਸ਼ਨ ਕੈਮਰੇ ਦੇ ਤੌਰ ''ਤੇ ਵਰਤਿਆ ਜਾ ਸਕਦਾ ਹੈ ਅਤੇ ਇਸ ਨੂੰ ਹੈਲਮੇਟ ''ਤੇ ਲਗਾ ਕੇ ਇਕ ਗੋਪ੍ਰੋ ਕੈਮਰੇ ਲਈ ਵੀ ਵਰਤਿਆ ਜਾ ਸਕਦਾ ਹੈ। ਬਾਸ ਸਿਸਟਮ ਆਪਟਿਕ ਅਤੇ ਇਮੇਜ ਸੈਂਸਰ ਨੂੰ ਇੱਕਠੇ ਮੂਵ ਕਰ ਸਕਦਾ ਹੈ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਮਰੇ ''ਚ ਇਕ ਨਵਾਂ 8.2 ਮੈਗਾਪਿਕਸਲ1/2.5 ਇੰਚ ਇਗਜ਼ੈਮੋਰ ਆਰ ਸੀ.ਐੱਮ.ਓ.ਐੱਸ. ਸੈਂਸਰ ਦਿੱਤਾ ਗਿਆ ਹੈ ਜੋ ਬਾਇਓਨਜ਼ ਐਕਸ (BIONZ X) ਇਮੇਜ ਪ੍ਰੋਸੈਸਰ ਦਾ ਪਾਰਟਨਰ ਹੈ। ਇਸ ਪ੍ਰੋਸੈਸਰ ਨੂੰ ਸੋਨੀ ਦੇ ਫਲੈਗਸ਼ਿਪ ਏ7 ਫੁਲ ਫ੍ਰੇਮ ਮਿਰਰਲੈੱਸ ਕੈਮਰਾ ''ਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਸ ਕੈਮਰੇ ''ਚ ਵਧੀਆ ਕਲਰ ਰੈਂਡਿਸ਼ ਦਿੱਤਾ ਜਾਵੇਗਾ ਅਤੇ ਜੇਜਡ (ਖੁਰਦੁਰਾ) ਇਫੈੱਕਟਸ ਨੂੰ ਰਿਡਿਊਸ ਕੀਤਾ ਜਾਵੇਗਾ।ਇਸ ''ਚ ਐਂਗਲ ਅਡਜਸਟਮੈਂਟ, ਸਮੂਥ ਜ਼ੂਮਿੰਗ, ਲੂਪ ਰਿਕਾਰਡਿੰਗ, 100fps ਫੁਲ ਐੱਚ.ਡੀ. ਹਾਈ ਸਪੀਡ ਰਿਕਾਡਿੰਗ ਅਤੇ ਅਡਜਸਟ ਵਾਈਟ ਬੈਲੇਂਸ ਵਰਗੇ ਫੀਚਰਸ ਵੀ ਦਿੱਤੇ ਗਏ ਹਨ। ਇੰਨਾ ਹੀ ਨਹੀਂ ਇਸ ਕੈਮਰੇ ਨੂੰ 60 ਮੀਟਰ ਤੱਕ ਡੂੰਘੇ ਪਾਣੀ ''ਚ ਵੀ ਵਰਤਿਆ ਜਾ ਸਕਦਾ ਹੈ। ਇਹ ਕੈਮਰਾ ਨਵੰਬਰ ਮਹੀਨੇ ''ਚ ਉਪਲੱਬਧ ਕੀਤਾ ਜਾਵੇਗਾ ਜਿਸ ਦੀ ਕੀਮਤ ਯੂ.ਐੱਸ. ''ਚ ਲਗਭਗ £500 ਹੋਵੇਗੀ।
