ਭੁੱਲਰ ਨੂੰ ਬਚਾਉਣ ਦੀ ਬਜਾਏ ਵੜਿੰਗ ਖ਼ਿਲਾਫ਼ ਵੀ ਐਕਸ਼ਨ ਲਵੇ ਭਗਵੰਤ ਮਾਨ: ਸੁਖਬੀਰ ਸਿੰਘ ਬਾਦਲ
Tuesday, Mar 24, 2026 - 04:43 PM (IST)
ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਲਜੀਤ ਸਿੰਘ ਭੁੱਲਰ ਦੀ ਸੀ. ਬੀ. ਆਈ. ਜਾਂਚ ਨਾ ਕਰਵਾਉਣ ਬਾਰੇ ਦਿੱਤੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਬਹੁਤ ਹਾਸੋਹੀਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਸਾਲਾਂ ਬਾਅਦ ਅਚਾਨਕ ਯਾਦ ਆ ਗਿਆ ਹੈ ਕਿ ਫਰੀਦਕੋਟ ਦੇ ਇਕ ਵਪਾਰੀ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਸਾਲੇ, ਡਿੰਪੀ ਵਿਨਾਇਕ ਵੱਲੋਂ ਕੀਤੀ ਜਬਰੀ ਵਸੂਲੀ ਕਰਕੇ ਆਪਣੇ ਦੋ ਬੱਚਿਆਂ ਨੂੰ ਮਾਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਸਿੱਟੇ ‘ਤੇ ਪਹੁੰਚਣ ਲਈ ਉਨ੍ਹਾਂ ਨੂੰ ਚਾਰ ਸਾਲ ਕਿਉਂ ਲੱਗੇ ਅਤੇ ਉਨ੍ਹਾਂ ਨੇ ਹੁਣ ਤੱਕ ਇਸ ਮਾਮਲੇ ਵਿਚ ਰਾਜਾ ਵੜਿੰਗ 'ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਵਾਰ - ਵਾਰ ਰਾਜਾ ਵੜਿੰਗ ਵੱਲੋਂ 2021-22 ਵਿਚ ਟਰਾਂਸਪੋਰਟ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ 100 ਕਰੋੜ ਰੁਪਏ ਦੇ ਬੱਸ ਬਾਡੀ ਘਪਲੇ ਦੇ ਵੇਰਵਿਆਂ ਵਾਲੀ ਫਾਈਲ ਕਿਉਂ ਲਹਿਰਾਉਂਦੇ ਰਹਿੰਦੇ ਹਨ।
It is ridiculous that Chief Minister @BhagwantMann has now suddenly realized that a Faridkot businessman committed suicide after killing his two children due to extortion by @INCPunjab president @RajaBrar_INC’s brother-in-law, Dimpy Vinayak.
— Sukhbir Singh Badal (@officeofssbadal) March 24, 2026
▪️The CM should tell Punjabis why it… pic.twitter.com/SWNIfthpQH
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸੱਚ ਇਹ ਹੈ ਕਿ ਭਗਵੰਤ ਅਤੇ ਵੜਿੰਗ ਮਿਲੀਭੁਗਤ ਕਰ ਰਹੇ ਹਨ ਅਤੇ ਮੁੱਖ ਮੰਤਰੀ ਅਕਸਰ ਇਹ ਦੋਸਤਾਨਾ ਖੇਡ ਖੇਡਦੇ ਹਨ ਤਾਂ ਜੋ ਵੜਿੰਗ ਨੂੰ ਉਸ ਦੀ ਜਗ੍ਹਾ ‘ਤੇ ਚੁੱਪਚਾਪ ਟਿਕੇ ਰਹਿਣ ਦੀ ਯਾਦ ਦਿਵਾਈ ਜਾਂਦੀ ਰਹੇ। ਸੁਖਬੀਰ ਸਿੰਘ ਬਾਦਲ ਨੇ ਸਿੱਧੇ ਤੌਰ 'ਤੇ ਆਖਿਆ ਕਿ ਜੇ ਭਗਵੰਤ ਮਾਨ ਵਿਚ ਹਿੰਮਤ ਹੈ, ਤਾਂ ਉਸ ਨੂੰ ਫਰੀਦਕੋਟ ਜ਼ਬਰਨ ਵਸੂਲੀ ਅਤੇ ਖੁਦਕੁਸ਼ੀ ਘਟਨਾ ਵਿਚ ਵੜਿੰਗ ਖਿਲਾਫ਼ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ, ਨਾ ਕਿ ਇਸ ਮਾਮਲੇ ਵਿਚ ਸੀ.ਬੀ.ਆਈ. ਜਾਂਚ ਦੀ ਮੰਗ ਠਕਰਾਉਂਦਿਆ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੂੰ ਡਾ. ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਵਿਚ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
