Sony IFA 2017 'ਚ ਪੇਸ਼ ਕਰ ਸਕਦੀ ਹੈ ਆਪਣਾ ਬੇਜ਼ਲ-ਲੈੱਸ ਸਮਾਰਟਫੋਨ: ਰਿਪੋਰਟ

Tuesday, Jul 04, 2017 - 10:52 AM (IST)

Sony IFA 2017 'ਚ ਪੇਸ਼ ਕਰ ਸਕਦੀ ਹੈ ਆਪਣਾ ਬੇਜ਼ਲ-ਲੈੱਸ ਸਮਾਰਟਫੋਨ: ਰਿਪੋਰਟ

ਜਲੰਧਰ- ਜਾਪਾਨੀ ਸਮਾਰਟਫੋਨ ਨਿਰਮਾਤਾ ਕੰਪਨੀ Sony ਨੇ ਕੁਝ ਸਮੇਂ 'ਚ ਆਪਣਾ ਇਕ ਅਜਿਹਾ ਸਮਾਰਟਫੋਨ ਪੇਸ਼ ਕਰ ਸਕਦੀ ਹੈ, ਜੋ ਉਸ ਦੇ ਪਿਛਲੇ ਸਾਰੇ ਸਮਾਰਟਫੋਨਜ਼ ਤੋਂ ਵੱਖ ਹੋਣ ਵਾਲਾ ਹੈ। Sony IFA 2017 'ਚ ਆਪਣਾ ਬੇਜ਼ਲ-ਲੈਸ ਸਮਾਰਟਫੋਨ ਲਾਂਚ ਕਰ ਸਕਦੀ ਹੈ। ਇਹ ਈਵੈਂਟ ਬਰਲੀਨ 'ਚ ਹੋਣ ਵਾਲਾ ਹੈ। ਇਸ ਸਮਾਰਟਫੋਨ 'ਚ 6 ਇੰਚ ਦੀ ਸਕਰੀਨ ਹੋਣ ਵਾਲੀ ਹੈ, ਜੋ 18:9 ਆਸਪੈਕਟ ਰੇਸ਼ਿਓ ਨਾਲ ਆਵੇਗੀ। ਅਜਿਹੀ ਡਿਸਪਲੇ ਅਸੀਂ ਸੈਮਸੰਗ ਗਲੈਕਸੀ ਐੱਸ8 ਅਤੇ ਐੱਲ. ਜੀ. ਜੀ6 'ਚ ਦੇਖ ਚੁੱਕੇ ਹੋ ਅਤੇ ਸ਼ੁਰੂਆਤ 'ਚ ਇਹ ਸਮਾਰਟਫੋਨ ਵੀ ਇਸ ਸ਼੍ਰੇਣੀ 'ਚ ਸ਼ਾਮਲ ਹੋਣ ਜਾ ਰਿਹਾ ਹੈ। ਸੋਨੀ ਆਪਣੇ ਫੋਨ 'ਚ ਇਕ 'Full Active QHD’' ਡਿਸਪਲੇ ਦਾ ਇਸਤੇਮਾਲ ਕਰਨ ਵਾਲੀ ਹੈ। ਇਸ ਤਰ੍ਹਾਂ ਦੀ ਸਕਰੀਨ ਫੋਨ ਦੇ ਪੂਰੇ ਫਰੰਟ ਪੈਨਲ ਨੂੰ ਘੇਰ ਲੈਂਦੀ ਹੈ। ਸੋਨੀ ਨੂੰ JDI ਵੱਲੋਂ ਕੁਝ ਹਾਈ ਰੈਜ਼ੋਲਿਊਸ਼ਨ ਬੇਜ਼ਲ-ਲੈਸ ਡਿਸਪਲੇ ਮੁਹੱਈਆਂ ਕਰਾਈ ਜਾਣ ਵਾਲੀ ਹੈ। 
ਹਾਲ ਹੀ 'ਚ ਕੰਪਨੀ ਨੇ ਦੁਨੀਆਂ ਦਾ ਪਹਿਲਾ ਸਨੈਪਡ੍ਰੈਗਨ 835 ਪ੍ਰੋਸੈਸਰ ਨਾਲ ਆਉਣ ਵਾਲਾ  Sony Xperia XZ Premium ਲਾਂਚ ਕੀਤਾ ਸੀ। ਸੋਨੀ Sony Xperia XZ Premium ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5.5 ਇੰਚ ਜਾ ਡਿਸਪਲੇ ਦਿੱਤਾ ਗਿਆ ਹੈ। ਇਹ ਦੁਨੀਆਂ ਦਾ ਪਹਿਲਾਂ ਸਮਾਰਟਫੋਨ ਹੈ, ਜਿਸ 'ਚ 4ਕੇ  HDR (2,160x3,840) ਹਾਈ ਡਾਇਨਾਮਿਕ ਰੇਂਜ ਵਾਲਾ ਡਿਸਪਲੇ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ 5 ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੇ ਡਿਸਪਲੇ 'ਚ ਪਿਕਸਲ ਪ੍ਰਤੀ ਇੰਚ ਦੀ 807ppi ਕਾਊਂਟ ਦਿੱਤਾ ਗਿਆ ਹੈ। ਸੋਨੀ ਨੇ ਐਮਾਜ਼ਾਨ ਪ੍ਰਾਈਮ ਵੀਡੀਓ ਨਾਲ ਸਾਂਝੇਦਾਰੀ ਕੀਤੀ ਹੈ। ਜਿਸ ਤੋਂ ਬਾਅਦ ਯੂਜ਼ਰਸ 4ਕੇ HDR ਨੂੰ ਸਲੈਕਟ ਕਰ ਕੇ ਸ਼ੋਅ ਦਾ ਆਨੰਦ ਲੈ ਸਕਦੇ ਹੋ।
ਸੋਨੀ ਐੱਕਸ. ਜ਼ੈੱਡ. ਪ੍ਰੀਮੀਅਮ ਸਮਾਰਟਫੋਨ 'ਚ 64 ਬਿਟ ਕਵਾਲਕਮ ਸਨੈਪਡ੍ਰੈਗਨ 835 ਚਿਪਸੈੱਟ ਦਿੱਤਾ ਹੈ। ਨਾਲ ਹੀ ਇਸ ਸਮਾਰਟਫੋਨ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਮਾਧਿਅਮ ਤੋਂ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ 'ਚ ਮੋਸ਼ਨ ਆਈ ਨਾਲ 19 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਜਿਸ 'ਚ 1.22um ਪਿਕਸਲ ਹੈ। ਸੋਨੀ ਨੇ ਇਸ ਸਮਾਰਟਫੋਨ 'ਚ ਟ੍ਰਿਪਲ-ਸੈਂਸਰ ਸਿਸਟਮ ਨਾਲ ਲੇਜ਼ਰ ਆਟੋਫੋਕਸ, ਵਾਈਟ ਬੈਲੇਂਸ ਅਤੇ ਅਪਡੇਟਡ ExmorRS ਇਮੇਜ਼ ਸੈਂਸਰ ਵੀ ਸ਼ਾਮਲ ਕੀਤਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 13 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ।
ਪਾਵਰ ਬੈਕਅੱਪ ਲਈ 3,230 ਐੇੱਮ. ਏ. ਐੱਚ. ਦੀ ਬੈਟਰੀ ਨਾਲ ਕਵਿੱਕ ਚਾਰਜ 3.0 ਫਾਸਟ ਚਾਰਜਿੰਗ ਸਪੋਰਟ ਦਿੱਤਾ ਗਿਆ ਹੈ। ਜਿਸ ਦੀ ਮਦਦ 'ਚ ਸਿਰਫ 45 ਮਿੰਟ 'ਚ 0 ਤੋਂ 60 ਫੀਸਦੀ 'ਚ ਬੈਟਰੀ ਚਾਰਜ ਕੀਤੀ ਜਾ ਸਕਦੀ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਬਲੂਟੁਥ, ਵਾਈ-ਫਾਈ ਨਾਲ ਸਟੇਂਡਰਡ ਫੀਚਰ ਸਪੋਰਟ ਵਰਗੇ LTE ਦਿੱਤਾ ਹੈ। ਇਹ ਸਮਾਰਟਫੋਨ ਐਂਡਰਾਇਡ 7.0 ਨੂਗਟ 'ਤੇ ਆਧਾਰਿਤ ਹੈ। ਇਹ ਸਮਾਰਟਫੋਨ IP68 ਸਰਟੀਫਾਈਡ ਹੈ, ਜੋ ਕਿ ਪਾਣੀ ਤੇ ਧੂਲ ਅਵਰੋਧਕ ਹੋਣ ਦਾ ਭਰੋਸਾ ਦਿੰਦਾ ਹੈ। ਪਾਵਰ ਬਟਨ ਦੇ ਫਿੰਗਰਪ੍ਰਿੰਟ ਸੈਂਸਰ ਨੂੰ ਐਂਬੇਡ ਕੀਤਾ ਗਿਆ ਹੈ।


Related News