Sony ਨੇ ਭਾਰਤ ''ਚ ਲਾਂਚ ਕੀਤਾ ਨਵਾਂ ਵਾਇਰਲੈੱਸ ਹੈੱਡਫੋਨ, 50 ਘੰਟਿਆਂ ਤਕ ਨਾਨ-ਸਟਾਪ ਸੁਣੋ ਮਿਊਜ਼ਿਕ

Tuesday, Apr 11, 2023 - 05:54 PM (IST)

ਗੈਜੇਟ ਡੈਸਕ- ਸੋਨੀ ਇੰਡੀਆ ਨੇ ਡਬਲਯੂ-ਸੀ.ਐੱਚ. 520 ਹੈੱਡਫੋਨ ਲਾਂਚ ਕਰ ਦਿੱਤਾ ਹੈ। ਇਸ ਨੂੰ ਖਾਸਤੌਰ 'ਤੇ ਲੰਬੇ ਸਮੇਂ ਦੇ ਇਸਤੇਮਾਲ ਦੇ ਲਿਹਾਜ ਨਾਲ ਡਿਜ਼ਾਈਨ ਕੀਤਾ ਗਿਆ ਹੈ। Sony WH-CH520 ਵਾਇਰਲੈੱਸ ਹੈੱਡਫੋਨ ਦੇ ਨਾਲ 60 ਘੰਟਿਆਂ ਦਾ ਬੈਟਰੀ ਬੈਕਅਪ ਮਿਲਦਾ ਹੈ। ਇਸ ਵਿਚ ਬਿਹਤਰ ਕਾਲਿੰਗ ਲਈ ਖਾਸ ਫੀਚਰਜ਼ ਦਿੱਤੇ ਗਏ ਹਨ। Sony WH-CH520 ਡਿਜੀਟਲ ਸਾਊਂਡ ਐਨਹਾਂਸਮੈਂਟ ਇੰਜਣ (ਡੀ.ਐੱਸ.ਈ.ਈ.) ਨਾਲ ਲੈਸ ਹੈ। 

Sony WH-CH520 ਦੀ ਬੈਟਰੀ ਲਾਈਫ ਸ਼ਾਨਦਾਰ ਹੈ। ਨੌਇਜ਼ ਕੈਂਸਲਿੰਗ ਦੇ ਨਾਲ 35 ਘੰਟਿਆਂ ਤਕ ਅਤੇ ਕੁਇਕ ਚਾਰਜਿੰਗ ਦੇ ਨਾਲ ਬਿਨਾਂ ਨੌਇਜ਼ ਕੈਂਸਲਿੰਗ ਦੇ 50 ਘੰਟਿਆਂ ਤਕ ਦੀ ਬੈਟਰੀ ਲਾਈਫ ਹੈ। 3 ਮਿੰਟ ਦਾ ਚਾਰਜ 1 ਘੰਟਿਆਂ ਤਕ ਦਾ ਪਲੇਬੈਕ ਦੇਵੇਗਾ। ਇਸ ਵਿਚ ਡਿਊਲ ਕੁਨੈਕਟੀਵਿਟੀ ਵੀ ਮਿਲਦੀ ਹੈ ਤਾਂ ਤੁਸੀਂ Sony WH-CH520 ਨੂੰ ਇਕੱਠੇ ਦੋ ਡਿਵਾਈਸਾਂ ਨਾਲ ਕੁਨੈਕਟ ਕਰਕੇ ਇਸਤੇਮਾਲ ਕਰ ਸਕਦੇ ਹੋ।

ਹੈੱਡਫੋਨਜ਼ ਕੁਨੈਕਟ ਐਪ ਦੇ ਨਾਲ ਤੁਹਾਨੂੰ ਇਕਵਿਲਾਈਜ਼ਰ ਵੀ ਮਿਲਦਾ ਹੈ। ਤੁਸੀਂ ਈ.ਕਿਊ. ਨੂੰ ਕਸਟਮਾਈਜ਼ ਵੀ ਕਰ ਸਕਦੇ ਹੋ। ਆਨ-ਈਅਰ ਹੈੱਡਫੋਨ 'ਚ ਪੈਡਿੰਗ, ਸਾਫਟ ਈਅਰਪੈਡ ਅਤੇ ਹਲਕੇ ਡਿਜ਼ਾਈਨ ਦੇ ਨਾਲ ਇਕ ਐਡਜਸਟੇਬਲ ਹੈੱਡਬੈਂਡ ਹੈ ਤਾਂ ਜੋ ਤੁਸੀਂ ਸਹੀ ਫਿਟ ਪਾ ਸਕੋ ਅਤੇ ਲੰਬੇ ਸਮੇਂ ਤਕ ਆਰਾਮ ਨਾਲ ਰਹਿ ਸਕੋ। 

Sony WH-CH520 ਦੇ ਨਾਲ ਕੰਪਨੀ ਨੇ ਬਿਹਤਰ ਕਾਲਿੰਗ ਦਾ ਦਾਅਵਾ ਕੀਤਾ ਹੈ। ਇਸ ਵਿਚ ਵੌਇਸ ਪਿਕਅਪ ਤਕਨੀਕ ਦੇ ਨਾਲ ਬੀਮਫਾਰਮਿੰਗ ਮਾਈਕ੍ਰੋਫੋਨ ਤੁਹਾਡੀ ਆਵਾਜ਼ ਨੂੰ ਜ਼ਿਆਦਾ ਸਪਸ਼ਟ ਰੂਪ ਨਾਲ ਅਤੇ ਸਹੀ ਰੂਪ ਨਾਲ ਕੈਚ ਕਰਦਾ ਹੈ। ਇਹ ਫਾਸਟ ਪੇਅਰਿੰਗ ਦੇ ਨਾਲ ਵੀ ਆਉਂਦਾ ਹੈ। ਇਸ ਵਿਚ 360 ਰਿਆਲਿਟੀ ਆਡੀਓ ਕੰਪੈਟੀਬਿਲਿਟੀ ਵੀ ਹੈ। 

Sony WH-CH520 ਭਾਰਤ 'ਚ 11 ਅਪ੍ਰੈਲ 2023 ਯਾਨੀ ਅੱਜ ਤੋਂ ਸੋਨੀ ਰਿਟੇਲ ਸਟੋਰ (ਸੋਨੀ ਸੈਂਟਰ ਅਤੇ ਸੋਨੀ ਵਿਸ਼ੇਸ਼), www.ShopatSC.com ਪੋਰਟਲ, ਪ੍ਰਮੁੱਖ ਇਲੈਕਟ੍ਰੋਨਿਕ ਸਟੋਰ ਅਤੇ ਹੋਰ ਈ-ਕਾਮਰਸ ਵੈੱਬਸਾਈਟਾਂ 'ਤੇ ਉਪਲੱਬਧ ਹੋਵੇਗਾ। ਇਸਦੀ ਕੀਮਤ 4,490 ਰੁਪਏ ਰੱਖੀ ਗਈ ਹੈ।


Rakesh

Content Editor

Related News