ਟ੍ਰਿਪਲ ਰੀਅਰ ਕੈਮਰਾ ਸੈਅਟਪ ਨਾਲ ਲਾਂਚ ਹੋਵੇਗਾ ਸੋਨੀ ਦਾ ਇਹ ਸਮਾਰਟਫੋਨ

02/21/2020 9:14:00 PM

ਗੈਜੇਟ ਡੈਸਕ-ਜਾਪਾਨ ਦੀ ਇਲੈਕਟ੍ਰਾਨਿਕ ਕੰਪਨੀ ਸੋਨੀ ਨੇ ਆਪਣਾ ਸਮਾਰਟਫੋਨ ਸੋਨੀ ਐਕਸਪੀਰੀਆ ਐੱਲ4 (Sony Xperia L4) ਲਾਂਚ ਕਰ ਦਿੱਤਾ ਹੈ। ਇਹ ਫੋਨ ਟ੍ਰਿਪਲ ਰੀਅਰ ਕੈਮਰਾ ਸੈਟਅਪ ਨਾਲ ਆਉਂਦਾ ਹੈ ਅਤੇ ਇਸ ਫੋਨ 'ਚ ਵਾਟਰਡਰਾਪ ਸਟਾਈਲ ਨੌਚ ਦਿੱਤੀ ਗਈ ਹੈ। ਇਹ ਫੋਨ ਐਕਸਪੀਰੀਆ ਐੱਲ3 ਦਾ ਸਕਸੈੱਸਰ ਹੈ ਜਿਸ ਨੂੰ ਕੰਪਨੀ ਨੇ ਪਿਛਲੇ ਸਾਲ ਮੋਬਾਇਲ ਵਰਲਡ ਕਾਂਗਰਸ 'ਚ ਪੇਸ਼ ਕੀਤਾ ਸੀ। ਐਕਸਪੀਰੀਆ ਐੱਲ4 ਇਸ ਫੋਨ ਦਾ ਅਪਗ੍ਰੇਡੇਡ ਵਰਜ਼ਨ ਹੈ। ਇਸ 'ਚ ਪਹਿਲਾਂ ਤੋਂ ਬਿਹਤਰ ਬੈਟਰੀ ਦਿੱਤੀ ਗਈ ਹੈ ਨਾਲ ਹੀ ਫੋਨ ਦੀ ਡਿਵਾਈਸ 'ਚ ਵੀ ਕੁਝ ਬਦਲਾਅ ਕੀਤੇ ਗਏ ਹਨ।

ਦੋ ਕਲਰ ਆਪਸ਼ਨ 'ਚ ਉਪਲੱਬਧ ਹੈ ਐਕਸਪੀਰੀਆ ਐੱਲ4
ਸੋਨੀ ਦਾ ਇਹ ਫੋਨ ਬਲੈਕ ਅਤੇ ਬਲੂ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। ਕੰਪਨੀ ਇਸ ਫੋਨ ਨੂੰ ਸਲੈਕਟੇਡ ਮਾਰਕੀਟਸ 'ਚ ਹੀ ਸੇਲ ਕਰੇਗੀ। ਹਾਲਾਂਕਿ ਕੰਪਨੀ ਨੇ ਅਜੇ ਇਸ ਫੋਨ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।

ਕਿੰਨੀ ਹੋ ਸਕਦੀ ਹੈ ਕੀਮਤ
ਕੰਪਨੀ ਨੇ ਇਸ ਫੋਨ ਦੀ ਕੀਮਤ ਦੇ ਬਾਰੇ 'ਚ ਅਜੇ ਤਕ ਕੋਈ ਆਫੀਸ਼ਲ ਜਾਣਕਾਰੀ ਦਿੱਤੀ ਗਈ ਹੈ ਪਰ ਇਹ ਇਕ ਐਂਟਰੀ ਲੇਵਲ ਸਮਾਰਟਫੋਨ ਹੈ ਤਾਂ ਇਸ ਦੀ ਕੀਮਤ Sony Xperia L3 ਦੀ ਕੀਮਤ ਦੇ ਕਰੀਬ ਹੈ। ਇਹ ਫੋਨ 15,000 ਰੁਪਏ ਦੀ ਰੇਂਜ 'ਚ ਲਾਂਚ ਹੋ ਸਕਦਾ ਹੈ।

ਫੀਚਰਸ
ਸੋਨੀ ਦਾ ਇਹ ਡਿਊਲ ਸਿਮ ਸਮਾਰਟਫੋਨ ਐਂਡ੍ਰਾਇਡ 9 ਪਾਈ 'ਤੇ ਕੰਮ ਕਰਦਾ ਹੈ। ਫੋਨ 'ਚ 6.2 ਇੰਚ ਐੱਚ.ਡੀ.+ (1680x720p) ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ 3ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ 512ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਦਿੱਤਾ ਗਿਆ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,580 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।


Karan Kumar

Content Editor

Related News