ਸਨੈਪਡ੍ਰੈਗਨ 835 ਪ੍ਰੋਸੈਸਰ ਅਤੇ ਆਈਰਿਸ ਸਕੈਨਰ ਨਾਲ ਹੋ ਸਕਦਾ ਹੈ ਲੈਸ Nokia 9
Monday, Apr 03, 2017 - 04:05 PM (IST)

ਜਲੰਧਰ- ਨੋਕੀਆ 9 ਦੇ ਬਾਰੇ ''ਚ ਇਕ ਵਾਰ ਫਿਰ ਜਾਣਕਾਰੀ ਲੀਕ ਹੋ ਗਈ ਹੈ। ਇਕ ਨਵੀਂ ਰਿਪੋਰਟ ਦੇ ਅਨੁਸਾਰ ਇਸ ਨਵੇਂ ਟਾਪ-ਐਂਡ ਸਮਾਰਟਫੋਨ ''ਚ ਇਕ ਆਈਰਿਸ ਸਕੈਨਰ ਅਤੇ ਨੋਕੀਆ ਓਜ਼ੋ ਆਡੀਓ ਐੱਨਹੈਂਸਮੈਂਟ ਵਰਗੇ ਫੀਚਰਸ ਹੋਣਗੇ। ਨੋਕੀਆ ਪਾਵਰ ਯੂਜ਼ਰ ਦੀ ਰਿਪੋਰਟ ਦੇ ਅਨੁਸਾਰ ਨੋਕੀਆ 9 ਐਂਡਰਾਇਡ 7.1.2 ਨੂਗਟ ''ਤੇ ਚੱਲਦਾ ਹੋਵੇਗਾ। ਇਸ ਫੋਨ ''ਚ ਇਕ ਕਵਾਲਕਮ ਸਨੈਪਡ੍ਰੈਗਨ 835 ਪ੍ਰੋਸੈਸਰ ਅਤੇ 6 ਜੀ. ਬੀ. ਰੈਮ ਹੋ ਸਕਦਾ ਹੈ।
ਨਵੇਂ ਨੋਕੀਆ ਫੋਨ ''ਚ 3800 ਐੱਮ. ਏ. ਐੱਚ. ਦੀ ਬੈਟਰੀ ਹੋ ਸਕਦੀ ਹੈ, ਜੋ ਕਵਿੱਕ ਚਾਰਜ 4.0 ਫਾਸਟ ਚਾਰਜਿੰਗ ਟੈਕਨਾਲੋਜੀ ਨਾਲ ਆਵੇਗਾ। ਨੋਕੀਆ 9 ਦੀ ਅਹਿਮ ਖਾਸੀਅਤਾਂ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ''ਚ ਇਕ ਆਈਰਿਸ ਸਕੈਨਰ ਅਤੇ ਹਾਲ ਹੀ ''ਚ ਲਾਂਚ ਹੋਈ ਐਡਵਾਂਸਡ ਸਪੈਟੀਅਲ ਆਡੀਓ ਤਕਨੀਕ ਓਜ਼ੋ ਆਡੀਓ ਵੀ ਹੋ ਸਕਦੀ ਹੈ। ਇਸ ਤਕਨੀਕ ਨੂੰ ਓਜ਼ੋ ਸੈਫਰੀਕਲ ਕੈਮਰਾ ਨੇ ਡਵੈਲਪ ਕੀਤਾ ਹੈ। ਹੁਣ ਇਹ ਸਪੱਸ਼ਟ ਨਹੀਂ ਹੈ ਕਿ 3ਡੀ ਆਡੀਓ ਅਨੁਭਵ ਕਿੰਨੀ ਪਾਵਰ ਦੀ ਖਪਤ ਕਰੇਗਾ। ਇਸ ਨਾਲ ਹੀ ਫੋਨ ''ਚ ਆਈ. ਪੀ. 68 ਸਰਟੀਫਿਕੇਟ ਅਤੇ ਇਕ ਫਿੰਗਰਪ੍ਰਿੰਟ ਸਕੈਨਰ ਹੋ ਸਕਦਾ ਹੈ।
ਸੈਮਸੰਗ ਨੇ ਹਾਲ ਹੀ ''ਚ ਗਲੈਕਸੀ ਐੱਸ8 ਸਮਾਰਟਫੋਨ ਲਾਂਚ ਕੀਤਾ ਹੈ, ਜਿਸ ''ਚ ਆਈਰਿਸ ਸਕੈਨਰ ਹੈ। ਇਸ ਤਕਨੀਕ ਨੂੰ ਸਭ ਤੋਂ ਪਹਿਲਾਂ ਸੈਮਸੰਗ ਗਲੈਕਸੀ ਨੋਟ7 ''ਚ ਦੇਖਿਆ ਗਿਆ ਸੀ। ਇਸ ''ਚ ਬਾਇਓਮੀਟ੍ਰਿਕ ਆਥੇਂਟੀਕੇਸ਼ਨ ਸਿਸਟਮ ਹੁੰਦਾ ਹੈ।