ਸਨੈਪਡੀਲ ਸ਼ੁਰੂ ਕਰਨ ਜਾ ਰਹੀ ਏ ਫੈਸਟਿਵਲ ਸੇਲ ਦਾ ਦੂਜਾ ਸੀਜ਼ਨ

Tuesday, Oct 11, 2016 - 02:10 PM (IST)

ਸਨੈਪਡੀਲ ਸ਼ੁਰੂ ਕਰਨ ਜਾ ਰਹੀ ਏ ਫੈਸਟਿਵਲ ਸੇਲ ਦਾ ਦੂਜਾ ਸੀਜ਼ਨ

ਜਲੰਧਰ- ਤਿਉਹਾਰਾਂ ਦੇ ਸੀਜ਼ਨ ਦੇ ਚੱਲਦੇ ਸਨੈਪਡੀਲ ਨੇ 2 ਤੋਂ 6 ਅਕਤੂਬਰ ਦੀ ਸੇਲ ਦੌਰਾਨ 1.1 ਕਰੋੜ ਤੋਂ ਜ਼ਿਆਦਾ ਦੇ ਸਾਮਾਣ ਦਾ ਲੈਣ-ਦੇਣ ਕੀਤਾ ਹੈ ਪਰ ਉਹ ਐਮੇਜ਼ਾਨ ਅਤੇ ਫਲਿੱਪਕਾਰਟ ਤੋਂ ਕਾਫੀ ਪਿੱਛੇ ਰਹਿ ਗਈ। ਆਪਣੀ ਤਿਉਹਾਰੀ ਸੇਲ ਖਤਮ ਹੋਣ ਦੇ ਇਕ ਹਫਤੇ ਦੇ ਅੰਦਰ ਹੀ ਈ-ਕਾਮਰਸ ਵੈੱਬਸਾਈਟ ਸਨੈਪਡੀਲ ਨੇ ਇਸ ਦਾ ਦੂਜਾ ਸੀਜ਼ਨ 12 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। 

ਇਸ ਨੂੰ ਦੇਖਦੇ ਹੋਏ ਐਮੇਜ਼ਾਨ ਨੇ ਵੀ ਦਿਵਾਲੀ ਦੇ ਮੌਕੇ ''ਤੇ ਆਪਣੀ ਤਿਉਹਾਰੀ ਸੇਲ ਦੀ ਵਾਪਸੀ ਦਾ ਐਲਾਨ ਕੀਤਾ ਹੈ ਅਤੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਕੰਪਨੀ ਨੇ ਪਿਛਲੇ ਹਫਤੇ 40 ਫੀਸਦੀ ਜ਼ਿਆਦਾ ਮਹਿਲਾ ਖਰੀਦਾਰ ਦੇਖੇ। ਸਨੈਪਡੀਲ ਨੇ ਇਕ ਬਿਆਨ ''ਚ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਉਸ ਦੀ 12 ਤੋਂ 14 ਅਕਤੂਬਰ ਦੀ ਸੇਲ ''ਚ ਇਲੈਕਟ੍ਰੋਨਿਕਸ, ਫੈਸ਼ਨ ਅਤੇ ਘਰਾਂ (ਪ੍ਰਾਪਰਟੀ) ''ਤੇ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਮਰੀਕਨ ਐਕਸਪ੍ਰੈਸ ਦੇ ਕਾਰਡ ਨਾਲ ਭੁਗਤਾਨ ਕਰਨ ''ਤੇ ਆਈਫੋਨ 7 ਅਤੇ ਆਈਫੋਨ 7 ਪਲੱਸ ''ਤੇ 10000 ਰੁਪਏ ਦੀ ਛੋਟ ਮਿਲੇਗੀ।

Related News