Snapchat ਦਿਖਾਵੇਗਾ ਓਲੰਪਿਕਸ ਦੀਆਂ ਹਾਈਲਾਈਟਸ

Monday, May 02, 2016 - 04:15 PM (IST)

Snapchat ਦਿਖਾਵੇਗਾ ਓਲੰਪਿਕਸ ਦੀਆਂ ਹਾਈਲਾਈਟਸ

ਜਲੰਧਰ : ਮਸ਼ਹੂਰ ਮੈਸੇਜਿੰਗ ਐਪ ਸਨੈਪਚੈਟ ਜੋ ਨਵੇਂ ਤੇ ਪ੍ਰੋਫੈਸ਼ਨਲ ਲੋਕਾਂ ਲਈ ਵੀਡੀਓ ਕਲਿਪਸ ਦਾ ਇਕ ਵੱਡਾ ਪਲੈਟਫੋਰਮ ਹੈ, ਨੇ ਐੱਨ. ਬੀ. ਸੀ. ਨਾਲ ਇਕ ਡੀਲ ਫਾਈਨਲ ਕੀਤੀ ਹੈ ਜਿਸ ਦੇ ਤਹਿਤ 2016 ਦੀਆਂ ਗਰਮੀਆਂ ''ਚ ਹੋਣ ਵਾਲੀਆਂ ਓਲੰਪਿਕਸ ਗੇਮਾਂ ਦੀਆਂ ਹਾਈਲਾਈਟਸ ਸਨੈਪਚੈਟ ਵੱਲੋਂ ਦਿਖਾਈਆਂ ਜਾਣਗੀਆਂ। ਇਹ ਪਹਿਲੀ ਵਾਰ ਹੈ ਕਿ ਕਿਸੇ ਟੀਵੀ ਨੈੱਟਵਰਕ ਵੱਲੋਂ ਆਪਣੇ ਪ੍ਰਾਪਰਟੀ ਡਿਸਟ੍ਰੀਬਿਊਟ ਜਿਵੇਂ ਕਿ ਹਾਈਲਾਈਟਸ ਕਿਸੇ ਹੋਰ ਨੂੰ ਦਿੱਤੀਆਂ ਹੋਣ। 

 

ਸਨੈਪਚੈਟ ਦੀ ਇਹ ਡੀਲ ਸਿਰਫ ਯੂ. ਐੱਸ. ਤੱਕ ਹੀ ਸੀਮਿਤ ਹੈ, ਜਿਸ ''ਚ ਸਨੈਪਚੈਟ ਨੂੰ ਰੋਜ਼ ਲਾਈਵ ਸਟੋਰੀਜ਼ ਬਣਾਉਣੀਆਂ ਹੋਣਗੀਆਂ, ਜਿਨ੍ਹਾਂ ''ਚ ਫੋਟੋਜ਼ ਤੇ ਵੀਡੀਓਜ਼ ਸ਼ਾਮਿਲ ਹਨ। ਇਸ ਤੋਂ ਇਲਾਵਾ ਬਜ਼ਫੀਡ ਵੱਲੋਂ ਵੀ ਇਕ ਡੈਡੀਕੇਟਿਡ ਚੈਨਲ ''ਡਿਸਕਵਰ'' ਸ਼ੁਰੂ ਕੀਤਾ ਗਿਆ ਹੈ ਜੋ 2016 ਰੀਓ ਓਲੰਪਿਰਸ ਦੇ ਇਵੈਂਟਸ ਨੂੰ ਕਵਰ ਕਰੇਗਾ। 

 

ਸਿਰਫ ਸਨੈਪਚੈਟ ਹੀ ਨਹੀਂ ਐੱਨ. ਬੀ. ਸੀ. ਵੱਲੋਂ ਹੋਰ ਵੀ ਸੋਸ਼ਲ ਨੈੱਟਵਰਕ ਜਿਨ੍ਹਾਂ ''ਚ ਟਵਿਟਰ ਤੇ ਫੇਸਬੁਕ ਸ਼ਾਮਿਲ ਹੈ, ਨੂੰ ਵੀ ਐਗ੍ਰੀਮੈਂਟ ਲਈ ਪੁੱਛਿਆ ਜਾ ਰਿਹਾ ਹੈ।


Related News