ਸਨੈਪਚੈਟ ਨੇ ਐਡ ਕੀਤਾ ਨਵਾਂ ਫੀਚਰ
Monday, Feb 01, 2016 - 02:07 PM (IST)

ਜਲੰਧਰ— ਸਨੈਪਚੈਟ ਇਕ ਅਜਿਹਾ ਐਪ ਹੈ ਜਿਸ ''ਤੇ ਤੁਸੀਂ ਆਪਣੇ ਮਜ਼ੇਦਾਰ ਪਲਾਂ ਨੂੰ ਸ਼ੇਅਰ ਕਰ ਸਕਦੇ ਹੋ। ਹੁਣ ਸਨੈਪਚੈਟ ਨੇ ਆਪਣੇ ਫੀਚਰਜ਼ ''ਚ ਇਕ ਅਜਿਹਾ ਨਵਾਂ ਫੀਚਰ ਐਡ ਕੀਤਾ ਹੈ ਜਿਸ ਦੀ ਵਰਤੋਂ ਨਾਲ ਯੂਜ਼ਰਸ ਦੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਘੱਟ ਹੋ ਜਾਣਗੀਆਂ। ਕੰਪਨੀ ਨੇ ਇਸ ਫੀਚਰ ਨੂੰ ਨਵੇਂ ਅਪਡੇਟ ਨਾਲ ਰਿਲੀਜ਼ ਕੀਤਾ ਹੈ। ਇਸ ਫੀਚਰ ਦੀ ਵਰਤੋਂ ਨਾਲ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਫ੍ਰੈਂਡਸ ਨੂੰ ਜੋੜ ਸਕੋਗੇ। ਇਸ ਰਾਹੀਂ ਤੁਸੀਂ ਪਰਸਨਲਾਈਜ਼ਡ URL ਨੂੰ ਸ਼ੇਅਰ ਕਰ ਸਕਦੇ ਹੋ।
URL ਸ਼ੇਅਰ ਕਰਨ ਲਈ ਯੂਜ਼ਰਸ Add Friends ''ਚ ਜਾਣ। Add Friends ਮੈਨਿਊ ''ਚ ਜਾਣ ਤੋਂ ਬਾਅਦ Share ”sername ਨੂੰ ਸਲੈਕਟ ਕਰਨ। URL ਸ਼ੇਅਰ ਕਰਨ ''ਤੇ ਇਹ IOS ਸ਼ੇਅਰ ਸ਼ੀਟ ਨੂੰ ਓਪਨ ਕਰੇਗਾ। ਸਨੈਪਚੈਟ ਡਿਟੈਲ ਲਈ ਤੁਸੀਂ ਇਥੋਂ ਬਹੁਤ ਸਾਰੇ ਐਪਸ ਨੂੰ ਚੁਣ ਸਕਦੇ ਹੋ। ਤੁਸੀਂ ਉਨ੍ਹਾਂ ਯੂਜ਼ਰਸ ਨੂੰ ਆਪਣੇ ਸਨੈਪਚੈਟ ਨਾਲ ਜੋੜ ਸਕਦੇ ਹੋ ਜੋ ਇਸ ਲਿੰਕ ਨੂੰ ਆਪਣੇ ਫੋਨ ''ਚ ਯੂਜ਼ ਕਰ ਰਹੇ ਹਨ। ਸਨੈਪਚੈਟ ਐਪ ''ਚ ਇਹ ਅਪਡੇਟ ਦੇਖਣ ''ਚ ਤਾਂ ਬਹੁਤ ਹੀ ਸਾਧਾਰਣ ਹੈ। ਇਸ ਦੀ ਵਰਤੋਂ ਕਰਕੇ ਫ੍ਰੈਂਡਸ ਨੂੰ ਲੱਭਣਾ ਬਹੁਤ ਆਸਾਨ ਹੁੰਦਾ ਹੈ। ਜੋ ਫ੍ਰੈਂਡਸ ਤੁਹਾਡੇ ਕੰਟੈਕਟ ''ਚ ਨਹੀਂ ਹਨ ਉਨ੍ਹਾਂ ਨੂੰ ਲੱਭਣਾ ਥੋੜ੍ਹਾ ਮੁਸ਼ਕਿਲ ਹੁੰਦਾ ਸੀ।