Snapchat ਅਗਲੇ ਮਹੀਨੇ ਲਾਂਚ ਕਰੇਗੀ ਖੁਦ ਦਾ ਗੇਮਿੰਗ ਪਲੇਟਫਰਾਮ!

03/23/2019 11:05:51 AM

ਗੈਜੇਟ ਡੈਸਕ– ਗੇਮਿੰਗ ਐਂਟਰਟੇਨਮੈਂਟ ਦਾ ਸਭ ਤੋਂ ਵੱਡਾ ਜ਼ਰੀਆ ਹੈ ਅਤੇ ਹੁਣ ਭਾਰਤ ’ਚ ਵੀ ਇਸ ਸੈਗਮੈਂਟ ’ਚ ਸਭ ਤੋਂ ਜ਼ਿਆਦਾ ਫੋਕਸ ਹੋ ਰਿਹਾ ਹੈ। ਗੂਗਲ ਨੇ ਵੀ ਹਾਲ ਹੀ ’ਚ ਆਪਣੀ ਖੁਦ ਦੀ ਆਨਲਾਈਨ ਗੇਮਿੰਗ ਸਟਰੀਮਿੰਗ ਸਰਵਿਸ Stadia ਨੂੰ ਪੇਸ਼ ਕੀਤਾ ਹੈ, ਜਿਸ ਨੂੰ ਇਸ ਸਾਲ ਦੇ ਅੰਤ ਜਾਂ ਫਿਰ ਅਗਲੇ ਸਾਲ ਦੀ ਸ਼ੁਰੂਆਤ ’ਚ ਲਾਈਵ ਕੀਤਾ ਜਾ ਸਕਦਾ ਹੈ। ਹੁਣ ਖਬਰਾਂ ਹਨ ਕਿ ਸਨੈਪਚੈਟ ਵੀ ਜਲਦੀ ਹੀ ਖੁਦ ਦਾ ਗੇਮਿੰਗ ਪਲੇਟਫਾਰਮ ਲਾਂਚ ਕਰ ਸਕਦੀ ਹੈ। Variety ਦੀ ਰਿਪੋਰਟ ਮੁਤਾਬਕ ਸਨੈਪਚੈਟ ਦੀ ਪੇਰੈਂਟ ਕੰਪਨੀ snap ਨੇ ਆਪਣੇ ਪਾਰਟਨਰਸ ਦੇ ਨਾਲ ਇਕ ਸਮਿਟ ਦਾ ਐਲਾਨ ਕੀਤਾ ਹੈ। ਇਹ ਸਮਿਟ Los Angels ਕੈਲੀਫੋਰਨੀਆ ’ਚ 4 ਅਪ੍ਰੈਲ ਨੂੰ ਹੋਵੇਗੀ। 

ਲੀਕ ਰਿਪੋਰਟ ਮੁਤਾਬਕ, ਇਸ ਈਵੈਂਟ ’ਚ ਕੰਪਨੀ ਇਕ ਗੇਮ ਨੂੰ ਪੇਸ਼ ਕਰ ਸਕਦੀ ਹੈ, ਜਿਸ ਨੂੰ ਉਹ ਆਪਣੇ ਗੇਮਿੰਗ ਪਲੇਟਫਾਰਮ ’ਤੇ ਦੇਵੇਗੀ। ਇਸ ਤੋਂ ਇਲਾਵਾ ਕੰਪਨੀ ਇਕ ਟੂਲ ਨੂੰ ਵੀ ਪੇਸ਼ ਕਰੇਗੀ ਜੋ ਡਿਵੈਲਪਰਜ਼ ਨੂੰ ਪਲੇਟਫਾਰਮ ’ਤੇ ਫਿਊਚਰ ਗੇਮ ਨੂੰ ਅਪਣਾਉਣ ’ਚ ਮਦਦ ਕਰੇਗਾ। 

ਇਹ ਖਬਰ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਸਨੈਪਚੈਟ ਨੇ ਹਾਲ ਹੀ ’ਚ ਆਸਟ੍ਰੇਲੀਅਨ ਗੇਮਿੰਗ ਸਟਾਰਟਅਪ ’ਚ ਨਿਵੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਮਾਈਕ੍ਰੋਸਾਫਟ ਨੇ ਵੀ ਆਪਣੇ ਖੁਦ ਦੇ ਗੇਮਿੰਗ ਪਲੇਟਫਾਰਮ xCloud ਨੂੰ ਪੇਸ਼ ਕੀਤਾ ਸੀ। ਇਸ ਤੋਂ ਇਲਾਵਾ ਦੂਜੀਆਂ ਕਈ ਦਿੱਗਜ ਕੰਪਨੀਆਂ ਵੀ ਗੇਮਿੰਗ ਸੈਗਮੈਂਟ ’ਤੇ ਲਗਾਤਾਰ ਫੋਕਸ ਕਰ ਰਹੀਆਂ ਹਨ। 


Related News