ਸੈਮਸੰਗ ਦੇ ਇਸ ਸਮਾਰਟਫੋਨ ਨਾਲ ਮਿਲੇਗਾ ਰਿਲਾਇੰਸ ਦਾ ਅਨਲਿਮਟਿਡ 4ਜੀ ਡਾਟਾ
Monday, Aug 08, 2016 - 05:02 PM (IST)

ਜਲੰਧਰ- ਸਾਊਥ ਕੋਰੀਆਈ ਸਮਰਾਟਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣਾ ਨਵਾਂ ਸਮਾਰਟਫੋਨ ਜ਼ੈੱਡ 2 ਲਾਂਚ ਕਰਨ ਦੀ ਤਿਆਰੀ ''ਚ ਹੈ। ਰਿਪੋਰਟ ਮੁਤਾਬਕ 11 ਅਗਸਤ ਨੂੰ ਭਾਰਤ ''ਚ ਜਿਓ ਦੇ 4ਜੀ ਆਫਰ ਨਾਲ ਸੈਮਸੰਗ ਇਹ ਫੋਨ ਲਾਂਚ ਕਰੇਗੀ।
ਇਸ ਫੋਨ ''ਚ ਜਿਓ ਪ੍ਰੀਵਿਊ ਆਫਰ ਹੋਵੇਗਾ ਜਿਸ ਵਿਚ ਯੂਜ਼ਰਸ 90 ਦਿਨਾਂ ਤੱਕ ਅਨਲਿਮਟਿਡ ਕਾਲ ਅਤੇ ਡਾਟਾ ਸਮੇਤ ਕਈ ਸੁਵਿਧਾਵਾਂ ਦਾ ਫ੍ਰੀ ''ਚ ਲਾਭ ਚੁੱਕ ਸਕਣਗੇ। ਦੋ ਸਾਲ ਪਹਿਲਾਂ ਸੈਮਸੰਗ ਨੇ ਆਪਣਾ ਪਿਹਾ ਟਾਇਜ਼ਨ ਪਾਵਰਡ ਸਮਾਰਟਫੋਨ ਜ਼ੈੱਡ1 ਇੰਡੀਅਨ ਮਾਰਕੀਟ ''ਚ ਲਾਂਚ ਕੀਤਾ ਸੀ। ਕੰਪਨੀ ਦਾ ਦਾਅਵਾ ਹੈ ਕਿ ਟਾਇਜ਼ਨ ਦੇ ਫੋਨ ਤੇਜ਼ ਸਟਾਰਟ-ਅਪ ਟਾਈਮ, ਅਡਵਾਂਸਡ ਮਲਟੀਟਾਸਕਿੰਗ ਸਮਰੱਥਾਵਾਂ ਅਤੇ ਤੇਜ਼ ਵੈੱਬ ਬ੍ਰਾਊਜ਼ਿੰਗ ਐਕਸਪੀਰੀਅੰਸ ਨੂੰ ਸਪੋਰਟ ਕਰਦੇ ਹਨ।
ਫੀਚਰਸ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ ''ਚ 4.5-ਇੰਚ ਦੀ ਡਿਸਪਲੇ ਨਾਲ ਆਏਗਾ। ਫੋਨ ''ਚ 2000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ 4ਜੀ VoL“5 ਨੂੰ ਸਪੋਰਟ ਕਰਦਾ ਹੈ। ਇਹ ਟਾਇਜ਼ਨ ਆਪਰੇਟਿੰਗ ਸਿਸਟਮ ''ਤੇ ਚੱਲੇਗਾ। ਇਸ ਸਮਾਰਟਫੋਨ ''ਚ 1 ਜੀ.ਬੀ. ਰੈਮ ਹੈ। ਰਿਪੋਰਟ ਮੁਤਾਬਕ 11 ਅਗਸਤ ਨੂੰ ਫੋਨ ਦੇ ਭਾਰਤ ''ਚ ਲਾਂਚਿੰਗ ਇਵੈਂਟ ''ਚ ਗਲੈਕਸੀ ਨੋਟ 7 ਅਤੇ ਗਲੈਕਸੀ ਏ9 ਪ੍ਰੋ ਦੀਆਂ ਕੀਮਤਾਂ ਦਾ ਵੀ ਖੁਲਾਸਾ ਕੀਤਾ ਜਾਵੇਗਾ। ਜ਼ੈੱਡ 2 ਜਿਓ ਪਲੇਅ, ਜਿਓ ਮਿਊਜ਼ਿਕ, ਜਿਓ ਡ੍ਰਾਈਵ, ਜਿਓ ਮਨੀ ਸਮੇਤ ਸਾਰੇ ਜਿਓ ਐਪਸ ਦੇ ਨਾਲ ਆਏਗਾ।