8MP ਕੈਮਰੇ ਨਾਲ ਲਾਂਚ ਹੋਇਆ Lyf Wind 7i
Thursday, Nov 17, 2016 - 03:54 PM (IST)
ਜਲੰਧਰ— ਭਾਰਤ ਦੀ ਦੂਰਸੰਚਾਰ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਰਿਲਾਇੰਸ ਨੇ ਲਾਈਫ ਬ੍ਰਾਂਡ ਦਾ ਸਸਤਾ ਵੇਰਿਅੰਟ ਵਿੰਡ 7 ਆਈ ਲਾਂਚ ਕਰ ਦਿੱਤਾ ਹੈ। ਬਲੈਕ ਅਤੇ ਬਲੂ ਕਲਰ ''ਚ ਮੌਜੂਦ ਇਸ ਸਮਾਰਟਫੋਨ ਦੀ ਕੀਮਤ 4,999 ਰੁਪਏ ਹੈ। ਫੋਨ ਖਰੀਦਣ ''ਤੇ ਦੋ ਸਾਲ ਦੀ ਗਰੰਟੀ ਮਿਲੇਗੀ। ਲਾਈਫ ਵਿੰਡ 7 ਆਈ ''ਚ 5-ਇੰਚ ਦੀ ਐੱਚ. ਡੀ. (1280x720ਪਿਕਸਲ) ਆਈ. ਪੀ. ਐੱਸ. ਡਿਸਪਲੇਅ ਹੈ ਜਿਸ ''ਤੇ ਐੱਨ. ਜੀ. ਸੀ. ਗਲਾਸ ਪ੍ਰੋਟੈਕਸ਼ਨ ਦਿੱਤੀ ਗਈ ਹੈ। 1.3 ਗੀਗਾਹਟਰਜ਼ ਕਵਾਡ-ਕੋਰ ਕਵਾਲਕਮ ਸਨੈਪਡ੍ਰੈਗਨ 210 (ਐੱਮ. ਐੱਸ. ਐੱਮ.8909) ਪ੍ਰੋਸੈਸਰ ਵਾਲੇ ਇਸ ਫੋਨ ''ਚ ਐਡ੍ਰੀਨੋ 304 ਜੀ. ਪੀ. ਯੂ. ਇੰਟੀਗ੍ਰੇਟਿਡ ਹੈ। ਇੰਟਰਲਨ ਸਟੋਰੇਜ 8 GB ਹੈ ਜਿਸ ਨੂੰ ਜ਼ਰੂਰਤ ਪੈਣ ''ਤੇ 128 72 ਤੱਕ ਦੇ ਮਾਈਕ੍ਰੋ-ਐੱਸ.ਡੀ. ਕਾਰਡ ਦੇ ਰਾਹੀ ਵਧਾਉਣਾ ਸੰਭਵ ਹੋਵੇਗਾ। ਮਲਟੀ ਟਾਸਕਿੰਗ ਨੂੰ ਸੌਖਾ ਬਣਾਉਣ ਲਈ ਮੌਜੂਦ ਹੈ 1gbਰੈਮ। ਲਾਈਫ ਦਾ ਇਹ ਡਿਊਲ ਸਿਮ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ। ਕੈਮਰਾ ਸੈੱਟਅੱਪ ਦੀ ਗੱਲ ਕਰੀਏ ਤਾਂ ਇਸ ''ਚ 8 MP ਦਾ ਆਟੋਫੋਕਸ ਰਿਅਰ ਕੈਮਰਾ ਹੈ। ਸੈਲਫੀ ਕੈਮਰੇ ਦਾ ਸੈਂਸਰ 5 MP ਦਾ ਹੈ। ਲਾਈਫ ਵਿੰਡ 7 ਆਈ ਨੂੰ ਪਾਵਰ ਦੇਣ ਲਈ ਮੌਜੂਦ ਹੈ 2250 mAh ਦੀ ਬੈਟਰੀ।
