ਬੱਚਿਆਂ ਨੂੰ ਵੇਲੇ ਸਿਰ ਜਗਾਉਣ ਦੇ ਕੰਮ ਆਏਗਾ ਸਨੂਜ਼ ਪਰੂਫ ਅਲਾਰਮ ਕਲਾਕ

Friday, May 04, 2018 - 11:06 AM (IST)

ਜਲੰਧਰ— ਸਵੇਰੇ ਸਕੂਲ ਦਾ ਸਮਾਂ ਹੋਣ 'ਤੇ ਜ਼ਿਆਦਾਤਰ ਬੱਚੇ ਵੇਲੇ ਸਿਰ ਨਹੀਂ ਉੱਠਦੇ, ਜਿਸ ਨਾਲ ਉਨ੍ਹਾਂ ਨੂੰ ਸਕੂਲ ਪਹੁੰਚਾਉਣ 'ਚ ਮਾਤਾ-ਪਿਤਾ ਨੂੰ ਕਾਫੀ ਮੁਸ਼ਕਲ ਆਉਂਦੀ ਹੈ। ਇਸੇ ਲਈ ਪਹਿਲਾ ਸਨੂਜ਼ ਪਰੂਫ ਅਲਾਰਮ ਕਲਾਕ ਬਣਾਇਆ ਗਿਆ ਹੈ, ਜੋ ਮਜਬੂਰੀਵੱਸ ਤੁਹਾਡੇ ਬੱਚੇ ਨੂੰ ਵੇਲੇ ਸਿਰ ਜਗਾਉਣ ਵਿਚ ਤੁਹਾਡੇ ਕਾਫੀ ਕੰਮ ਆਏਗਾ। ਇਸ ਨੂੰ ਜਰਮਨੀ ਦੀ ਗੈਜੇਟ ਨਿਰਮਾਤਾ ਕੰਪਨੀ Valentin Nicula ਨੇ ਤਿਆਰ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇਹ ਕਲਾਕ ਹਰ ਹਾਲਤ ਵਿਚ ਤੁਹਾਡੇ ਬੱਚੇ ਨੂੰ ਜਗਾ ਦੇਵੇਗਾ, ਜਿਸ ਨਾਲ ਉਹ ਸਕੂਲ ਜਾਣ 'ਚ ਕਦੇ ਲੇਟ ਨਹੀਂ ਹੋਵੇਗਾ।

PunjabKesari

ਇਸ ਆਈਡੀਆ 'ਤੇ ਆਧਾਰਿਤ ਹੈ ਇਹ ਕਲਾਕ
Snoozle ਨਾਂ ਦੇ ਇਸ ਕਲਾਕ ਨੂੰ 2 ਕੰਪੋਨੈਂਟਸ ਨਾਲ ਬਣਾਇਆ ਗਿਆ ਹੈ। ਇਸ ਵਿਚ ਸਨੂਜ਼ ਅਲਾਰਮ ਕਲਾਕ ਤੇ ਸਨੂਜ਼ਲ ਬੇਸ ਸ਼ਾਮਲ ਹਨ। ਸਵੇਰ ਹੋਣ 'ਤੇ ਜਦੋਂ ਅਲਾਰਮ ਵੱਜੇਗਾ ਤਾਂ ਇਸ ਨੂੰ ਬੰਦ ਕਰਨ ਲਈ ਬੱਚੇ ਨੂੰ ਬਿਸਤਰੇ ਤੋਂ ਉੱਠ ਕੇ ਵਾਚ ਨੂੰ ਦੂਰ ਪਏ ਸਨੂਜ਼ਲ ਬੇਸ 'ਤੇ ਜਾ ਕੇ ਲਾਉਣਾ ਪਵੇਗਾ, ਜਿਸ ਨਾਲ ਇਹ ਬੰਦ ਹੋ ਜਾਵੇਗਾ ਪਰ ਇਸ ਪ੍ਰਕਿਰਿਆ ਦੌਰਾਨ ਬੱਚੇ ਦੀ ਨੀਂਦ ਖੁੱਲ੍ਹ ਜਾਵੇਗੀ।

PunjabKesari

ਵਾਟ 'ਚ ਲੱਗੀ ਹੈ LED ਡਿਸਪਲੇਅ
ਕੰਪਨੀ ਨੇ ਦੱਸਿਆ ਕਿ ਇਸ ਵਿਚ LED ਡਿਸਪਲੇਅ ਵੀ ਲੱਗੀ ਹੈ, ਜੋ ਰਾਤ ਵੇਲੇ ਅਤੇ ਨਾਈਟ ਲਾਈਟ 'ਚ ਸਮਾਂ ਦਿਖਾਉਣ 'ਚ ਮਦਦਗਾਰ ਹੈ। ਆਸ ਹੈ ਕਿ ਇਸ ਨੂੰ 30 ਡਾਲਰ (ਲਗਭਗ 1,999) ਵਿਚ ਜੂਨ 2018 ਤੋਂ ਵਿੱਕਰੀ ਲਈ ਸਭ ਤੋਂ ਪਹਿਲਾਂ ਅਮਰੀਕਾ ਵਿਚ ਮੁਹੱਈਆ ਕਰਵਾਇਆ ਜਾਵੇਗਾ।


Related News