Skoda ਦਾ ਸਪੈਸ਼ਲ ਐਡੀਸ਼ਨ ਭਾਰਤ ’ਚ ਲਾਂਚ, ਕੀਮਤ 6.99 ਲੱਖ ਰੁਪਏ

2019-07-17T10:38:57.983

ਗੈਜੇਟ ਡੈਸਕ– ਸਕੋਡਾ ਆਟੋ ਇੰਡੀਆ ਨੇ ਰੈਪਿਡ ਰਾਈਡਰ ਲਿਮਟਿਡ ਐਡੀਸ਼ਨ ਭਾਰਤ ’ਚ ਲਾਂਚ ਕੀਤੀ ਹੈ। ਸਕੋਡਾ ਰੈਪਿਡ ਰਾਈਡਰ ਐਡੀਸ਼ਨ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 6.99 ਲੱਖ ਰੁਪਏ ਹੈ। ਰੈਪਿਡ ਰਾਈਡਰ ਕੈਂਡੀ ਵਾਈਟ ਅਤੇ ਕਾਰਬਨ ਸਟੀਲ ਕਲਰ ਆਪਸ਼ਨ ’ਚ ਦੇਸ਼ ਭਰ ਦੇ ਸਾਰੇ ਸਕੋਡਾ ਆਟੋ ਡੀਲਰਸ਼ਿਪ ’ਚ ਮਿਲੇਗੀ। ਨਵਾਂ ਸਕੋਡਾ ਰੈਪਿਡ ਰਾਈਡਰ ਐਡੀਸ਼ਨ, ਸੇਡਾਨ ਦੇ ਬੇਸ ਐਕਟਿਵ ਟ੍ਰਿਮ ’ਤੇ ਬੇਸਡ ਹੈ। ਹਾਲਾਂਕਿ, ਮਾਡਲ ਨੂੰ ਆਕਰਸ਼ਕ ਬਣਾਉਣ ਲਈ ਇਸ ਵਿਚ ਕਈ ਫੀਚਰ ਜੋੜੇ ਗਏ ਹਨ। ਇਸ ਤੋਂ ਇਲਾਵਾ,ਇਹ ਸਟੈਂਡਰਡ ਬੇਸ ਵੇਰੀਐਂਟ ਤੋਂ 1 ਲੱਖ ਰੁਪਏ ਸਸਤੀ ਵੀ ਹੈ। 

ਕੰਪੈਕਟ ਸੇਡਾਨ ਸੈਗਮੈਂਟ ’ਚ ਵਧੇਗਾ ਮੁਕਾਬਲਾ
ਵਿਰੋਧੀ ਪ੍ਰਾਈਜ਼ ਟੈਗ ਦੇ ਨਾਲ ਲਿਮਟਿਡ ਐਡੀਸ਼ਨ ਮਾਡਲ ਕੰਪੈਕਟ ਸੇਡਾਨ ਸੈਗਮੈਂਟ ’ਚ ਮਾਰੂਤੀ ਸੁਜ਼ੂਕੀ ਸਿਆਜ਼, ਹੁੰਡਈ ਵਰਨਾ, ਹੋਂਡਾ ਸਿਟੀ ਅਤੇ ਫਾਕਸਵੈਗਨ ਵੈਂਟੋ ਨੂੰ ਸਖਤ ਟੱਕਰ ਦੇ ਸਕਦੀ ਹੈ। ਇਸ ਤੋਂ ਇਲਾਵਾ ਸਕੋਡਾ ਦੀ ਲਾਈਨਅਪ ’ਚ ਰਾਈਡਰ ਨੇਮਪਲੇਟ ਦੀ ਵਾਪਸੀ ਹੋਈ ਹੈ। ਇਸ ਤੋਂ ਪਹਿਲਾਂ ਫਰਸਟ ਜਨਰੇਸ਼ਨ ਆਕਟਾਵਿਆ ’ਚ ਦੇਖਿਆ ਗਿਆ ਸੀ। ਨਵੀਂ ਸਕੋਡਾ ਰੈਪਿਡ ਰਾਈਡਰ 1.6 ਲੀਟਰ ਪੈਟਰੋਲ ਇੰਜਣ ਦੇ ਨਾਲ ਆਈ ਹੈ। ਸਟੈਂਡਰਡ ਵਰਜਨ ਦੇ ਮੁਕਾਬਲੇ ਲਿਮਟਿਡ ਐਡੀਸ਼ਨ ਵਰਜਨ ’ਚ ਗਲਾਸ ਬੈਕ ਫਿਨਿਸ਼ਡ ਗ੍ਰਿੱਲ ਅਤੇ ਬੀ-ਪਿਲਰਜ਼ ਦਿੱਤੇ ਗਏ ਹਨ। ਐਂਟਰੀ ਲੈਵਲ ਟ੍ਰਿਮ ਹੋਣ ਕਾਰਨ ਲਿਮਟਿਡ ਐਡੀਸ਼ਨ ਮਾਡਲ ’ਚ ਅਲੌਏ ਵ੍ਹੀਲਜ਼ ਨਵੀਂ ਦਿੱਤੇ ਗਏ। ਇਸ ਵਿਚ ਟੱਚ-ਸਕਰੀਨ ਇੰਫੋਟੇਨਮੈਂਟ ਸਿਸਟਮ ਦੇ ਨਾਲ ਕੁਝ ਹੋਰ ਫੀਚਰ ਨਵੀਂ ਦਿੱਤੇ  ਗਏ। 

ਡਿਊਲ ਏਅਰਬੈਗਸ ਅਤੇ ABS ਵਰਗੇ ਸੇਫਟੀ ਫੀਚਰ
ਜੇਕਰ ਲਿਮਟਿਡ ਐਡੀਸ਼ਨ ਦੇ ਨਾਲ ਆਉਣ ਵਾਲੇ ਸੇਫਟੀ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਏਅਰਬੈਗਸ, ਏ.ਬੀ.ਐੱਸ., ਰੀਅਰ ਪਾਰਕਿੰਗ ਸੈਂਸਰ, ਐਂਟੀ ਗਲੇਅਰ IRVM, ਰੀਅਰ ਵਿੰਡਸਕਰੀਨ ਡੀਫਾਗਰ, ਹਾਈਟ ਅਡਜਸਟੇਬਲ ਫਰੰਟ ਸੀਟਬੈਲਟ, ਰਫ ਰੋਡ ਪੈਕੇਜ ਅਤੇ ਇੰਜਣ ਇਮੋਬਿਲਾਈਜ਼ਰ ਵਰਗੇ ਫੀਚਰਜ਼ ਦਿੱਤੇ ਗਏ ਹਨ। ਹਾਲਾਂਕਿ, ਕਾਰ ’ਚ ਕੋਈ ਮਕੈਨੀਕਲ ਬਦਲਾਅ ਨਹੀਂ ਕੀਤਾ ਗਿਆ। 1.6 ਲੀਟਰ ਦਾ MPI ਪੈਟਰੋਲ ਮੋਟਰ 103 ਬੀ.ਐੱਚ.ਪੀ. ਦੀ ਪਾਵਰ ਅਤੇ 153 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। 

ਇਸ ਤੋਂ ਇਲਾਵਾ ਕੰਪਨੀ ਰੈਪਿਡ ਰਾਈਡਰ ਸਪੈਸ਼ਲ ਐਡੀਸ਼ਨ ’ਤੇ 4 ਸਾਲ ਦੀ ਸਟੈਂਡਰਡ ਵਾਰੰਟੀ (ਸਾਰੀਆਂ ਸਕੋਡਾ ਕਾਰਾਂ ’ਚ ਇਹ ਸਟੈਂਡਰਡ ਹੈ) ਆਫਰ ਕਰ ਰਹੀ ਹੈ, ਇਸ ਵਿਚ ਵਾਰੰਟੀ ਦੇ ਨਾਲ ਰੋਡ ਸਾਈਡ ਅਸਿਸਟੈਂਸ ਵੀ ਸ਼ਾਮਲ ਹੈ। ਗਾਹਕ ਸਕੋਡਾ ਸ਼ੀਲਡ ਪਲੱਸ ਆਫਰ ਵੀ ਹਾਸਲ ਕਰ ਸਕਦੇ ਹਨ, ਜੋ ਕਿ ਵਾਰੰਟੀ ਨੂੰ ਵਧਾ ਕੇ 6 ਸਾਲ ਕਰ ਦਿੰਦਾ ਹੈ ਅਤੇ ਇਸ ਵਿਚ ਮੋਟਰ ਇੰਸ਼ੋਰੈਂਸ,ਰੋਡ ਸਾਈਡ ਅਸਿਸਟੈਂਟ ਅਤੇ ਐਕਸਟੈਂਡਿਡ ਵਾਰੰਟੀ ਵੀ ਸ਼ਾਮਲ ਹੈ। 


Related News