Skoda ਦੀ ਨਵੀਂ ਕਾਰ ਭਾਰਤ ’ਚ ਲਾਂਚ, ਕੀਮਤ 19.99 ਲੱਖ ਤੋਂ ਸ਼ੁਰੂ

10/12/2019 5:35:01 PM

ਆਟੋ ਡੈਸਕ– ਸਕੋਡਾ ਨੇ ਆਪਣੀ ਸਿਡਾਨ ਕਾਰ ਓਕਟਾਵਿਆ ਦਾ ਨਵਾਂ ਐਂਟਰੀ ਲੈਵਲ ਮਾਡਲ ਲਾਂਚ ਕੀਤਾ ਹੈ। ਇਸ ਨੂੰ Skoda Octavia Onyx ਨਾਂ ਨਾਲ ਬਾਜ਼ਾਰ ’ਚ ਉਤਾਰਿਆ ਗਿਆ ਹੈ। ਇਹ ਕਾਰ ਪੈਟਰੋਲ ਅਤੇ ਡੀਜ਼ਲ, ਦੋਵਾਂ ਇੰਜਣ ਆਪਸ਼ਨ ’ਚ ਉਪਲੱਬਧ ਹੈ। ਪੈਟਰੋਲ ਮਾਡਲ ਦੀ ਕੀਮਤ 19.99 ਲੱਖ ਰੁਪਏ ਅਤੇ ਡੀਜ਼ਲ ਦੀ 21.99 ਲੱਖ ਰੁਪਏ ਹੈ। Octavia Onyx ਸਿਰਫ ਆਟੋਮੈਟਿਕ ਗਿਅਰਬਾਕਸ ’ਚ ਮੌਜੂਦ ਹੈ। 

ਓਕਟਾਵਿਆ ਓਨਿਕਸ ਦੀ ਲੁੱਕ ਸਟੈਂਡਰਡ ਓਕਟਾਵਿਆ ਦੀ ਤਰ੍ਹਾਂ ਹੈ ਪਰ ਇਸ ਵਿਚ ਕੁਝ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਨਵੀਂ ਕਾਰ ’ਚ ਕ੍ਰੋਮ ਫਰੇਮ ਦੇ ਨਾਲ ਬਲੈਕ ਗਰਿੱਲ, ਬਲੈਕ ਕਲਰ ’ਚ ਆਊਟ ਸਾਈਡ ਰੀਅਰ ਵਿਊ ਮਿਰਰਸ (ORVM) ਅਤੇ ਡੋਰ ਫਾਇਲ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਵਿਚ ਗਲਾਸ ਬਲੈਕ ਸਪਾਈਲਰ ਅਤੇ ਬਲੈਕ ਫਿਨਿਸ਼ 16 ਇੰਚ ਪ੍ਰੇਮੀਆ ਅਲੌਏ ਵ੍ਹੀਲਜ਼ ਹਨ। ਕਾਰ ਤਿੰਨ ਕਲਰ ਆਪਸ਼ਨ ’ਚ ਉਪਲੱਬਧ ਹੈ, ਜਿਨ੍ਹਾਂ ’ਚ ਕੈਂਡੀ ਵਾਈਡ, ਕੋਰਿਡਾ ਰੈੱਡ ਅਤੇ ਰੇਸ ਬਲਿਊ ਸ਼ਾਮਲ ਹਨ। 

ਕਾਰ ਦੇ ਅੰਦਰ ਕ੍ਰੋਮ ਹਾਈਲਾਈਟਸ ਦੇ ਨਾਲ ਬਲੈਕ ਲੈਦਰ ਅਪਹੋਲਸਟਰੀ ਅਤੇ ਪੈਡਲ-ਸ਼ਿਫਟਰ ਦੇ ਨਾਲ ਲੈਦਰ ਫਿਨਿਸ਼ 3-ਸਪੋਕ ਫਲੈਟ-ਬਾਟਮ ਮਲਟੀਫੰਕਸ਼ਨ ਸਟੀਅਰਿੰਗ ਵ੍ਹੀਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਾਰ ’ਚ 12 ਪਾਸੇ ਅਜਸਟੇਬਲ ਫਰੰਟ ਸੀਟਸ ਅਤੇ ਡਰਾਈਵਰ ਸੀਟ ਲਈ ਮੈਮਰੀ ਸੈਟਿੰਗਸ ਦੀ ਸੁਵਿਧਾ ਹੈ। ਓਕਟਾਵਿਆ ਓਨਿਕਸ ’ਚ ਮਰਰ ਲਿੰਕ, ਐਪਲ ਕਾਰ-ਪਲੇਅ ਅਤੇ ਐਂਡਰਾਇਡ ਆਟੋ ਦੇ ਨਾਲ 8-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਕਾਰ ’ਚ ਕਲੀਨ ਏਅਰ ਫੰਕਸ਼ਨ ਦੇ ਨਾਲ ਆਟੋਮੈਟਿਕ ਡਿਊਲ-ਜੋਨ ਕਲਾਈਮੈਂਟ ਕੰਟਰੋਲ ਵੀ ਹੈ। 

ਪਾਵਰ 
ਸਕੋਡ ਦੀ ਇਸ ਨਵੀਂ ਓਕਟਾਵਿਆ ’ਚ 1.8 ਲੀਟਰ, ਟਰਬੋਚਾਰਜ਼ ਪੈਟਰੋਲ ਇੰਜਣ ਹੈ। ਇਹ 178 bhp ਦੀ ਪਾਵਰ ਅਤੇ 250Nm ਟਾਰਕ ਜਨਰੇਟ ਕਰਦਾ ਹੈ। ਇੰਜਣ 7-ਸਪੀਡ ਡਿਊਲ-ਕਲੱਚ ਟ੍ਰਾਂਸਮਿਸ਼ਨ ਨਾਲ ਲੈਸ ਹੈ। ਓਕਟਾਵਿਆ ਓਨਿਕਸ ਦਾ ਡੀਜ਼ਲ ਇੰਜਣ 2.0-ਲੀਟਰ ਦਾ ਹੈ, ਜੋ 141 bhp ਦੀ ਪਾਵਰ ਅਤੇ 320 Nm ਟਾਰਕ ਜਨਰੇਟ ਕਰਦਾ ਹੈ। ਡੀਜ਼ਲ ਇੰਜਣ ਦੇ ਨਾਲ 6-ਸਪੀਡ ਡਿਊਲ ਕਲੱਚ ਗਿਅਰਬਾਕਸ ਦਿੱਤਾ ਗਿਆ ਹੈ। 

ਸੇਫਟੀ ਦੀ ਗੱਲ ਕਰੀਏ ਤਾਂ ਕਾਰ ’ਚ ਅਡੈਪਟਿਵ ਫਰੰਟ-ਲਾਈਟਿੰਗ ਸਿਸਟਮ (AFS), ਬ੍ਰੇਕ ਅਸਿਸਟ ਅਤੇ ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਈ.ਐੱਸ.ਸੀ., ਮਲਟੀ ਕਲਿਜਨ ਬ੍ਰੇਕ (MKB), ਐਂਟੀ ਸਲਿੱਪ ਰੈਗੁਲੇਸ਼ਨ (ASR) ਅਤੇ ਇਲੈਕਟ੍ਰੋਨਿਕ ਡਿਫਰੈਂਸ਼ੀਅਲ ਲਾਕ (EDL) ਵਰਗੇ ਫੀਚਰਜ਼ ਮੌਜੂਦ ਹਨ। 


Related News