ਸਕੋਡਾ ਆਟੋ ਫਾਕਸਵੈਗਨ ਨੇ ਭਾਰਤ ਤੋਂ ਟੀ-ਕ੍ਰਾਸ ਦਾ ਨਿਰਯਾਤ ਸ਼ੁਰੂ ਕੀਤਾ
Thursday, Feb 10, 2022 - 03:27 PM (IST)
ਨਵੀਂ ਦਿੱਲੀ– ਵਾਹਨ ਨਿਰਮਾਤਾ ਕੰਪਨੀ ਸਕੋਡਾ ਆਟੋ ਫਾਕਸਵੈਗਨ ਇੰਡੀਆ ਨੇ ਫਾਗਸਵੈਦਨ ਟੀ-ਕ੍ਰਾਸ ਦਾ ਦੇਸ਼ ਤੋਂ ਨਿਰਯਾਤ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਵੀਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਫਾਕਸਵੈਗਨ ਟੀ-ਕ੍ਰਾਸ, ਐੱਮ.ਕਿਊ.ਬੀ.-ਏ0-ਆਈ.ਐੱਨ. ਮੰਚ ’ਤੇ ਬਣੇ ਵਾਹਨਾਂ ਦੀ ਸ਼੍ਰੇਣੀ ’ਚ ਪਹਿਲੀ ਗੱਡੀ ਹੈ, ਜਿਸਦਾ ਭਾਰਤ ਤੋਂ ਨਿਰਯਾਤ ਕੀਤਾ ਜਾ ਰਿਹਾ ਹੈ। ਇਸ ਵਿਚ ਦੱਸਿਆ ਗਿਆ ਕਿ 1,232 ਫਾਕਸਵੈਗਨ ਟੀ-ਕ੍ਰਾਸ ਵਾਹਨਾਂ ਦੀ ਪਹਿਲੀ ਖੇਪ ਮੁੰਬਈ ਬੰਦਰਗਾਹ ਤੋਂ ਮੈਕਸੀਕੋ ਭੇਜੀ ਜਾ ਰਹੀ ਹੈ।
ਸਕੋਡਾ ਆਟੋ ਫਾਕਸਵੈਗਨ ਇੰਡੀਆ ਦੇ ਚੇਅਰਮੈਨ ਕ੍ਰਿਸਚੀਅਨ ਸੀ. ਵਾਨ ਸੀਲੇਨ ਨੇ ਕਿਹਾ, ‘ਦੁਨੀਆ ਭਰ ’ਚ ਫਾਕਸਵੈਗਨ ਸਮੂਹ ਲਈ ਭਾਰਤ ਨੂੰ ਇਕ ਨਿਰਯਾਤ ਕੇਂਦਰ ਦੇ ਤੌਰ ’ਤੇ ਵਿਕਸਿਤ ਕਰਨਾ, ਭਾਰਤ ਨੂੰ ਲੈ ਕੇ ਸਾਡੀ ਰਣਨੀਤੀ ਦਾ ਹਿੱਸਾ ਹੈ।’