Signal ਦੇ ਫਾਊਂਡਰ ਨੇ ਦਿੱਤਾ ਅਸਤੀਫਾ, ਹੁਣ ਵਟਸਐਪ ਦੇ ਕੋ-ਫਾਊਂਡਰ ਸੰਭਾਲਣਗੇ ਜ਼ਿੰਮੇਵਾਰੀ

Wednesday, Jan 12, 2022 - 08:05 PM (IST)

Signal ਦੇ ਫਾਊਂਡਰ ਨੇ ਦਿੱਤਾ ਅਸਤੀਫਾ, ਹੁਣ ਵਟਸਐਪ ਦੇ ਕੋ-ਫਾਊਂਡਰ ਸੰਭਾਲਣਗੇ ਜ਼ਿੰਮੇਵਾਰੀ

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਸਿਗਨਲ ਦੇ ਫਾਊਂਡਰ ਅਤੇ ਸੀ.ਈ.ਓ. ਮੋਕਸੀ ਮਾਰਲਿੰਸਪਾਇਕ ਨੇ ਅਸਤੀਫਾ ਦੇ ਦਿੱਤਾ ਹੈ। ਇਸ ਅਸਤੀਫੇ ਤੋਂ ਬਾਅਦ ਵਟਸਐਪ ਦੇ ਕੋ-ਫਾਊਂਡਰ ਬ੍ਰਾਇਨ ਐਕਟਨ ਨੂੰ ਅੰਤਰਿਮ ਸੀ.ਈ.ਓ. ਬਣਾਇਆ ਗਿਆ ਹੈ। ਮੋਕਸੀ ਨੇ ਆਪਣੇ ਅਸਤੀਫੇ ਦੀ ਜਾਣਕਾਰੀ ਆਪਣੇ ਬਲਾਗ ਅਤੇ ਟਵੀਟ ਰਾਹੀਂ ਦਿੱਤੀ ਹੈ। ਮੋਕਸੀ ਨੇ ਆਪਣੇ ਪੋਸਟ ’ਚ ਕਿਹਾ ਹੈ, ‘ਇਹ ਇਕ ਨਵਾਂ ਸਾਲ ਹੈ ਅਤੇ ਮੈਂ ਫੈਸਲਾ ਕੀਤਾ ਹੈ ਕਿ ਸਿਗਨਲ ਦੇ ਸੀ.ਈ.ਓ. ਦੇ ਰੂਪ ’ਚ ਖੁਦ ਨੂੰ ਬਦਲਣ ਦਾ ਇਹ ਇਕ ਚੰਗਾ ਸਮਾਂ ਹੈ।’ ਮੋਕਸੀ ਨੇ ਅੱਗੇ ਕਿਹਾ ਕਿ ਸਿਗਨਲ ਦੇ ਉਹ ਸਥਾਈ ਸੀ.ਓ.ਓ. ਅਹੁਦੇ ਲਈ ਉਮੀਦਵਾਰ ਦੀ ਭਾਲ ਕਰ ਰਹੇ ਹਨ। 

ਫਿਲਹਾਲ ਬਾਇਨ ਐਕਟਨ ਨੂੰ ਸੀ.ਈ.ਓ. ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਐਕਟਨ ਨੇ 2009 ’ਚ ਵਟਸਐਪ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਫਿਲਹਾਲ ਸਿਗਨਲ ਦਾ ਵਿਰੋਧੀ ਐਪ ਹੈ। ਸਾਲ 2014 ’ਚ ‘ਮੇਟਾ’ ਪਲੇਟਫਾਰਮ (ਫੇਸਬੁੱਕ) ਨੇ ਵਟਸਐਪ ਨੂੰ ਖਰੀਦ ਲਿਆ ਸੀ। 2017 ’ਚ ਬ੍ਰਾਇਨ ਐਕਟਨ ਨੇ ਵਟਸਐਪ ਨਾਲੋਂ ਆਪਣਾ ਰਿਸ਼ਤਾ ਤੋੜ ਲਿਆ ਸੀ। ਸਾਲ 2018 ’ਚ ਐਕਟਨ ਨੇ ਮੋਕਸੀ ਦੇ ਨਾਲ ਸਿਗਨਲ ਐਪ ਦੀ ਸ਼ੁਰੂਆਤ ਇਕ ਗੈਰ-ਲਾਭਕਾਰੀ ਸੰਸਥਾ ਦੇ ਰੂਪ ’ਚ ਕੀਤੀ। ਐਕਟਨ ਨੇ ਉਸ ਦੌਰਾਨ ਸਿਗਨਲ ’ਚ 50 ਮਿਲੀਅਨ ਡਾਲਰ (ਕਰੀਬ 370 ਕਰੋੜ ਰੁਪਏ) ਦੀ ਫੰਡਿੰਗ ਦਿੱਤੀ ਸੀ। 

ਸਿਗਨਲ ਵੀ ਵਟਸਐਪ ਦੀ ਤਰ੍ਹਾਂ ਇਕ ਮਲਟੀਮੀਡੀਆ ਮੈਸੇਜਿੰਗ ਐਪ ਹੈ ਜੋ ਕਿ ਐਂਡ-ਟੂ-ਐਂਡ ਐਨਕ੍ਰਿਪਟਿਡ ਹੈ। ਇਸ ਨੂੰ ਤੁਸੀਂ ਵਿੰਡੋਜ਼, ਆਈ.ਓ.ਐੱਸ.,ਮੈਕ ਅਤੇ ਐਂਡਰਾਇਡ ਡਿਵਾਈਸ ’ਚ ਇਸਤੇਮਾਲ ਕਰ ਸਕਦੇ ਹੋ। ਸਿਗਨਲ ਐਪ ਦੀ ਮਲਕੀਅਤ ਸਿਗਨਲ ਫਾਊਂਡੇਸ਼ਨ ਅਤੇ ਸਿਗਨਲ ਮੈਸੰਜਰ ਐੱਲ.ਐੱਸ.ਸੀ. ਕੋਲ ਹੈ ਅਤੇ ਇਹ ਇਕ ਨਾਨ ਪ੍ਰੋਫਿਟ ਕੰਪਨੀ ਹੈ। 


author

Rakesh

Content Editor

Related News