ਅੱਜ ਲਾਂਚ ਹੋਵੇਗਾ ਦੁਨੀਆ ਦਾ ਪਹਿਲਾ ਸ਼ੈਟਰਪਰੂਫ ਡਿਸਪਲੇ ਵਾਲਾ ਸਮਾਰਟਫੋਨ
Monday, Feb 01, 2016 - 03:18 PM (IST)

ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਪਨੀ ਮੋਟੋਰੋਲਾ ਨੇ ਕੁਝ ਸਮੇਂ ਪਹਿਲਾਂ ਅਮਰੀਕਾ ''ਚ ਪਹਿਲਾ ਸ਼ਟਰਪਰੂਫ ਡਿਸਪਲੇ ਵਾਲਾ ਸਮਾਰਟਫੋਨ Moto X Force ਲਾਂਚ ਕੀਤਾ ਸੀ। ਹੁਣ ਇਹ ਫੋਨ ਭਾਰਤੀ ਬਾਜ਼ਾਰਾ ''ਚ ਦਸਤਕ ਦੇਣ ਲਈ ਤਿਆਰ ਹੈ। ਕੰਪਨੀ ਅੱਜ Moto X Force ਨੂੰ ਲਾਂਚ ਕਰਨ ਵਾਲੀ ਹੈ।
ਕੰਪਨੀ ਦਾ ਦਾਅਵਾ ਹੈ ਕਿ Moto X Force ਵਿਸ਼ਵ ਦਾ ਪਹਿਲਾ ਫੋਨ ਜੋ ਸ਼ਟਰਪਰੂਫ ਡਿਸਪਲੇ ਨਾਲ ਉਪਲੱਬਧ ਹੈ। ਫੋਨ ਨੂੰ ਹੇਠਾਂ ਸੁੱਟਣ ''ਤੇ ਵੀ ਇਸ ਦੀ ਸਕ੍ਰੀਨ ਨਹੀਂ ਟੁੱਟੇਗੀ। ਇਸ ਸਮਾਰਟਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 5.4-ਇੰਚ ਦੀ QHD ਡਿਸਪਲੇ ਦਿੱਤੀ ਗਈ ਹੈ ਜਿਸ ਵਿਚ 2560x1440 ਪਿਕਸਲ ਰੈਜ਼ੋਲਿਊਸ਼ਨ ਉਪਲੱਬਧ ਹੈ। ਫੋਨ ਨੂੰ ਕਵਾਲਕਾਮ ਦੇ ਸਨੈਪਡ੍ਰੈਗਨ 810 ਆਕਟਾਕੋਰ ਚਿਪਸੈੱਟ ''ਤੇ ਪੇਸ਼ ਕੀਤਾ ਗਿਆ ਹੈ। ਫੋਨ ''ਚ 3ਜੀ.ਬੀ. ਰੈਮ ਹੈ। ਇਹ ਫੋਨ 32ਜੀ.ਬੀ. ਅਤੇ 64ਜੀ.ਬੀ. ਦੋ ਸਟੋਰੇਜ਼ ਵੈਰੀਅੰਟ ''ਚ ਉਪਲੱਬਧ ਹੋਵੇਗਾ।
ਮੋਟੋ ਐਕਸ ਫੋਰਸ ''ਚ ਫੋਟੋਗ੍ਰਾਫੀ ਲਈ ਡਿਊਲ ਐਲ.ਈ.ਡੀ. ਫਲੈਸ਼ਦੇ ਨਾਲ 21MP ਰੀਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ 5MP ਦਾ ਫਰੰਟ ਕੈਮਰਾ ਵੀ ਮੌਜੂਦ ਹੈ। ਫੋਨ ''ਚ ਕੁਇਕ ਚਾਰਜਿੰਗ ਸਪੋਰਟ ਦੇ ਨਾਲ 3,760Mah ਦੀ ਬੈਟਰੀ ਦਿੱਤੀ ਗਈ ਹੈ। ਹੋਰ ਕਨੈਕਟੀਵਿਟੀ ਆਪਸ਼ਨ ਦੇ ਤੌਰ ''ਤੇ 4ਜੀ ਐਲ.ਟੀ.ਈ, ਵਾਈ-ਫਾਈ ਅਤੇ ਬਲੂਟੂਥ ਉਪਲੱਬਧ ਹਨ।