ਡੁੱਬ ਰਹੇ ਵਿਅਕਤੀ ਦੀ ਜ਼ਿੰਦਗੀ ਬਚਾਏਗਾ ਲਾਈਫ ਸੇਵਿੰਗ ਗਿਅਰ
Tuesday, Feb 07, 2017 - 11:28 AM (IST)

ਜਲੰਧਰ- ਸਮੁੰਦਰ ਨਾਲ ਲੱਗਦੇ ਇਲਾਕਿਆਂ ''ਚ ਹਮੇਸ਼ਾ ਲੋਕ ਲਹਿਰਾਂ ਦਾ ਮਜ਼ਾ ਲੈਣ ਦੇ ਚੱਕਰ ''ਚ ਆਪਣੀ ਜਾਨ ਖਤਰੇ ''ਚ ਪਾ ਲੈਂਦੇ ਹਨ ਪਰ ਹੁਣ ਡੁੱਬ ਰਹੇ ਵਿਅਕਤੀ ਨੂੰ ਸਮਾਂ ਰਹਿੰਦਿਆਂ ਇਕ ਰਿਮੋਟ ''ਤੇ ਆਧਾਰਿਤ ਲਾਈਫ ਸੇਵਿੰਗ ਗਿਅਰ ਨਾਲ ਬਚਾਇਆ ਜਾ ਸਕੇਗਾ। ਕ੍ਰਿਏਟੀਵਿਟੀ ਅਤੇ ਟੈਕਨਾਲੋਜੀ ਕੰਪਨੀ ਨਾਰਸ (Noras) ਪਰਫਾਰਮੈਂਸ ਨੇ ਡੁੱਬ ਰਹੇ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਯੂ-ਸੇਫ (U-Safe) ਨਾਂ ਦਾ ਲਾਈਫ ਸੇਵਿੰਗ ਬਾਏ (Buoy) ਵਿਕਸਿਤ ਕੀਤਾ ਹੈ ਜੋ ਰਿਮੋਟ ਨਾਲ ਕੰਟਰੋਲ ਹੋ ਕੇ ਡੁੱਬ ਰਹੇ ਵਿਅਕਤੀ ਤੱਕ ਪਹੁੰਚ ਕੇ ਉਸ ਨੂੰ ਸੁਰੱਖਿਅਤ ਪਾਣੀ ''ਚੋਂ ਬਾਹਰ ਕੱਢਣ ''ਚ ਮਦਦ ਕਰੇਗਾ।
ਰਿਮੋਟ ਕੰਟਰੋਲ ਨਾਲ ਹੋਵੇਗਾ ਆਪਰੇਟ
ਇਸ ਯੂ-ਸ਼ੇਪਡ ਲਾਈਫ ਸੇਵਿੰਗ ਗਿਅਰ ਨੂੰ ਪਾਣੀ ''ਚ ਸੁੱਟਦੇ ਹੀ ਇਸ ਵਿਚ ਲੱਗੀਆਂ ਦੋ ਇਲੈਕਟ੍ਰਿਕ ਟਰਬਾਈਨ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਹਨ, ਜਿਸ ਨਾਲ ਇਹ ਪਾਣੀ ''ਚ ਡਿੱਗਦੇ ਹੀ ਰਫਤਾਰ ਫੜ ਲੈਂਦਾ ਹੈ। ਇਸ ਨੂੰ ਰਿਮੋਟ ਕੰਟਰੋਲ ਨਾਲ ਉਸੇ ਤਰ੍ਹਾਂ ਕੰਟਰੋਲ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਇਕ ਰਿਮੋਟ ''ਤੇ ਕੰਮ ਕਰਨ ਵਾਲੀ ਕਾਰ ਨੂੰ ਚਲਾਉਂਦੇ ਹੋ।
ਨਿਗਰਾਨੀ ਕਰਨ ''ਚ ਮਿਲੇਗੀ ਮਦਦ
ਇਸ ਨੂੰ ਬਣਾਉਣ ਵਾਲੀ ਟੀਮ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ''ਚ ਇਸ ਤਰ੍ਹਾਂ ਦੇ ਹੋਰ ਲਾਈਫ ਸੇਵਿੰਗ ਗਿਅਰ ਬਣਾਏ ਜਾਣਗੇ ਜੋ ਸੌਰ ਊਰਜਾ ਨਾਲ ਪਾਵਰ ਇਕੱਠੀ ਕਰਕੇ ਸਵੈਚਾਲਿਤ ਰੂਪ ਨਾਲ ਡੁੱਬ ਰਹੇ ਸ਼ਖਸ ਤੱਕ ਪਹੁੰਚ ਜਾਣਗੇ ਅਤੇ ਉਸ ਨੂੰ ਡੁੱਬਣ ਤੋਂ ਬਚਾਉਣਗੇ। ਇਸ ਪ੍ਰਕਿਰਿਆ ''ਚ ਚਾਲਕ ਦੇ ਕੋਲ ਇਕ ਜੀ. ਪੀ. ਐੱਸ. ਲੋਕੇਟਿੰਗ ਡਿਵਾਈਸ ਦਿੱਤੀ ਗਈ ਹੋਵੇਗੀ ਜਿਸ ਦੀ ਮਦਦ ਨਾਲ ਇਹ ਲਾਈਫ ਸੇਵਿੰਗ ਗਿਅਰ ਤੁਰੰਤ ਉਸ ਦੇ ਕੋਲ ਪਹੁੰਚ ਜਾਏਗਾ। ਇਸ ਤੋਂ ਇਲਾਵਾ ਇਸ ਗਿਅਰ ''ਚ ਕੈਮਰਾ ਲਗਾ ਕੇ ਨਿਗਰਾਨੀ ਕਰਨ ਦੇ ਉਦੇਸ਼ ਨਾਲ ਵੀ ਵਰਤੋਂ ''ਚ ਲਿਆਇਆ ਜਾ ਸਕਦਾ ਹੈ। ਫਿਲਹਾਲ ਇਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਅਗਲੇ ਸਾਲ ਤੱਕ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।