ਸੈਲਫ ਡਰਾਈਵਿੰਗ ਟੈਕਸੀ ਨੇ ਮਾਰੀ ਟਰੱਕ ਨੂੰ ਟੱਕਰ

Thursday, Oct 20, 2016 - 11:39 AM (IST)

ਸੈਲਫ ਡਰਾਈਵਿੰਗ ਟੈਕਸੀ ਨੇ ਮਾਰੀ ਟਰੱਕ ਨੂੰ ਟੱਕਰ
ਜਲੰਧਰ- ਸਿੰਗਾਪੁਰ ਦੀ NuTonomy ਸੈਲਫ ਡਰਾਈਵਿੰਗ ਟੈਕਸੀ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ। ਇਸ ਨੂੰ ਕਰੀਬ ਇਕ ਮਹੀਨੇ ਪਹਿਲਾਂ ਹੀ ਸਿੰਗਾਪੁਰ ਦੀਆਂ ਸੜਕਾਂ ''ਤੇ ਉਤਾਰਿਆ ਗਿਆ ਸੀ ਅਤੇ ਹੁਣ ਇਸ ਦੇ ਦੁਰਘਟਨਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਆਪਣੇ ਆਪ ਚੱਲਣ ਵਾਲੀ (ਸੈਲਫ ਡਰਾਈਵਿੰਗ) ਟੈਕਸੀ ਨੇ ਇਕ ਟੱਰਕ ਨੂੰ ਟੱਕਰ ਮਾਰੀ ਹੈ। 
ਸਿੰਗਾਪੁਰ ਲੈਂਡ ਟ੍ਰਾਂਸਪੋਰਟ ਅਥਾਰਟੀ (ਐੱਲ.ਟੀ.ਏ.) ਦੀ ਫੇਸਬੁੱਕ ਪੋਸਟ ਮੁਤਾਬਕ ਇਹ ਹਾਦਸਾ ਲੈਣ ਬਦਲਦੇ ਸਮੇਂ ਹੋਇਆ ਹੈ। ਫਿਲਹਾਲ ਇਸ ਹਾਦਸੇ ''ਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ ਪਰ ਐੱਲ.ਟੀ.ਈ. ਇਥੇ ਹੀ ਨਹੀਂ ਰੁੱਕ ਰਿਹਾ ਏਤ ਲੋਕਲ ਪੁਲਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਟੈੱਕ ਨਿਊਜ਼ ਵੈੱਬਸਾਈਟ ''ਦਿ ਵਰਜ'' ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ NuTonomy ਨੇ ਕਿਹਾ ਹੈ ਕਿ ਉਹ ਐੱਲ.ਟੀ.ਏ. ਦੇ ਨਾਲ ਪੂਰੀ ਤਰ੍ਹਾਂ ਸਹਿਯੋਗ ਦੇਣਗੇ ਅਤੇ ਉਹ ਖੁਦ ਵੀ ਜਾਂਚ ਕਰਕੇ ਇਸ ਬਾਰੇ ਪਤਾ ਲਗਾਉਣਗੇ ਕਿ ਇਸ ਹਾਦਸੇ ਦੇ ਪਿੱਛੇ ਕੀ ਕਾਰਨ ਰਿਹਾ।

Related News