SECUREYE ਭਾਰਤ ਲਿਆਈ ਦੋ ਵਾਈ-ਫਾਈ CCTV ਕੈਮਰੇ, ਕੀਮਤ 2,499 ਰੁਪਏ ਤੋਂ ਸ਼ੁਰੂ

02/27/2020 2:57:37 PM

ਗੈਜੇਟ ਡੈਸਕ– ਪ੍ਰਮੁੱਖ ਸਕਿਓਰਿਟੀ ਅਤੇ ਸਰਵਿਲਾਂਸ ਪ੍ਰੋਡਕਟ ਪ੍ਰਦਾਤਾ ਕੰਪਨੀ ਸਕਿਓਰਆਈ ਨੇ ਭਾਰਤ ’ਚ ਵਾਈ-ਫਾਈ ਇਨੇਬਲਡ ਕੈਮਰਾ, ਐੱਸ-ਐੱਫ40 ਅਤੇ ਐੱਸ-ਸੀ20 ਲਾਂਚ ਕੀਤੇ ਹਨ। ਦੋਵਾਂ ਕੈਮਰਿਆਂ ’ਚ ਟੂ-ਵੇਅ ਆਡੀਓ ਮੈਨੀਟਰਿੰਗ ਦੀ ਸੁਵਿਧਾ ਹੈ। ਇਸ ਤੋਂ ਇਲਾਵਾ ਇਨ੍ਹਾਂ ਕੈਮਰਿਆਂ ’ਚ ਵਾਈ-ਫਾਈ ਕੁਨੈਕਟੀਵਿਟੀ, 128 ਜੀ.ਬੀ. ਤਕ ਮੈਮਰੀ ਕਾਰਡ ਅਤੇ ਐਂਡਰਾਇਡ ਦੇ ਨਾਲ ਆਈ.ਓ.ਐੱਸ. ਦੀ ਵੀ ਸੁਪੋਰਟ ਮਿਲੇਗੀ। ਐੱਸ-ਐੱਫ40 ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਤੁਹਾਡੇ ਘਰ ਜਾਂ ਦਫਤਰ ’ਚ ਆਸਾਨੀ ਨਾਲ ਫਿੱਟ ਹੋ ਜਾਵੇਗਾ ਅਤੇ ਡੈਕੋਰੇਸ਼ਨ ਵੀ ਖਰਾਬ ਨਹੀਂ ਹੋਵੇਗੀ। ਇਸ ਸੀ.ਸੀ.ਟੀ.ਵੀ. ਕੈਮਰੇ ’ਚ 2 ਮੈਗਾਪਿਕਸਲ ਦਾ ਸੀ.ਐੱਮ.ਓ.ਐੱਸ. ਸੈਂਸਰ ਹੈ ਜੋ ਆਟੋ-ਟ੍ਰੈਕਿੰਗ ਅਤੇ ਮੋਸ਼ਨ ਡਿਟੈਕਸ਼ਨ ਨਾਲ ਲੈਸ ਹੈ। ਕੈਮਰੇ ਦੇ ਨਾਲ 3.6mm ਦਾ ਲੈੱਨਜ਼ ਹੈ, ਜੋ 1080 ਪਿਕਸਲ ’ਤੇ ਵੀਡੀਓ ਰਿਕਾਰਡ ਕਰਦਾ ਹੈ। 

ਐੱਸ-ਸੀ20 ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ ਵੀ 3.6mm ਦਾ ਕੈਮਰਾ ਲੈੱਨਜ਼ ਹੈ ਜੋ 1080 ਪਿਕਸਲ ’ਤੇ ਵੀਡੀਓ ਰਿਕਾਰਡ ਕਰਨ ’ਚ ਸਮਰੱਥ ਹੈ। ਜਿੱਥੋਂ ਤਕ ਕੀਮਤ ਦਾ ਸਵਾਲ ਹੈ ਤਾਂ ਐੱਸ-ਐੱਫ40 ਦੀ ਕੀਮਤ 2,699 ਰੁਪਏ ਅਤੇ ਐੱਸ-ਸੀ20 ਦੀ ਕੀਮਤ 2,499 ਰੁਪਏ ਹੈ। 

ਇਨ੍ਹਾਂ ਦੋਵਾਂ ਕੈਮਰਿਆਂ ਦੀ ਲਾਂਚਿੰਗ ਮੌਕੇ ਸਕਿਓਰਆਈ ਦੀ ਡਾਇਰੈਕਟਰ ਮਨੀਸ਼ ਅਗਰਵਾਲ ਨੇ ਕਿਹਾ ਕਿ ਲੋਕਾਂ ’ਚ ਸੁਰੱਖਿਆ ਮਜਬੂਤ ਕਰਨ ਦੀ ਲੋੜ ਤੇਜ਼ੀ ਨਾਲ ਵਧੀ ਹੈ। ਲੋਕ ਉਚਿਤ ਸਰਵਿਲਾਂਸ ਯਕੀਨੀ ਕਰਨ ਲਈ ਜ਼ਿਆਦਾ ਨਿਵੇਸ਼ ਕਰਨ ਲਈ ਤਿਆਰ ਹਨ ਤਾਂ ਜੋ ਉਹ 24 ਘੰਟੇ ਆਪਣੇ ਘਰ ਅਤੇ ਪਰਿਵਾਰ ’ਤੇ ਨਜ਼ਰ ਰੱਖ ਸਕਣ। ਭਾਰਤ ’ਚ ਵੀਡੀਓ ਸਰਵਿਲਾਂਸ ਦਾ ਬਾਜ਼ਾਰ 10.5 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਅਜਿਹੇ ’ਚ ਸਰਵਿਲਾਂਸ ਪ੍ਰੋਡਕਟ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। 


Related News