ਸੀਗੇਟ ਨੇ ਲਾਂਚ ਕੀਤੀ ਸਭ ਤੋਂ ਜ਼ਿਆਦਾ ਸਮਰੱਥਾ ਵਾਲੀ Hard Drive
Friday, Nov 18, 2016 - 11:13 AM (IST)
ਜਲੰਧਰ— ਸੀਗੇਟ ਨੇ ਨਵੀਂ ਡਰਾਈਵ ਦਾ ਐਲਾਨ ਕੀਤਾ ਹੈ ਜੋ ਡਾਟਾ ਹੋਲਡਰਾਂ ਲਈ ਹੋਵੇਗੀ। ਬੈਕਅੱਪ ਪਲੱਸ 5 ਟੀ. ਬੀ. ਡਰਾਈਵ ਸਭ ਤੋਂ ਜ਼ਿਆਦਾ ਸਮਰੱਥਾ ਵਾਲੀ ਡਰਾਈਵ ਹੈ। ਨਵੀਂ ਡਰਾਈਵ ਸੀਗੇਟ ਦੀ ਪਹਿਲੀ ਅਜਿਹੀ ਡਰਾਈਵ ਹੈ ਜੋ BarraCuda 5 ਟੀ. ਬੀ. ਡਰਾਈਵ ਨਾਲ ਆਉਂਦੀ ਹੈ। ਬੈਕਅੱਪ ਪਲੱਸ ਸੀਗੇਟ ਦੀ ਡੈਸ਼ਬੋਰਡ ਸੋਫਟਵੇਅਰ ਨਾਲ ਆਉਂਦੀ ਹੈ ਜਿਸ ''ਚ ਇਹ ਆਸਾਨੀ ਨਾਲ ਲੋਕਲ, ਕਲਾਊਡ ਅਤੇ ਸੋਸ਼ਲ ਮੀਡੀਆ ਬੈਕਅੱਪ ਅਤੇ ਮੈਕ ਓ. ਐੱਸ. ਲਈ NTSC ਡ੍ਰਾਈਵਰਸ ਨਾਲ ਆਵੇਗੀ। ਸੀਗੇਟ ਬੈਕਅੱਪ ਪਲੱਸ 5 ਟੀ. ਬੀ. ਦੀ ਕੀਮਤ 189.99 ਡਾਲਰ ਹੈ ਅਤੇ ਇਹ ਇਸ ਮਹੀਨੇ ਤੋਂ ਬਲੈਕ, ਸਿਲਵਰ,ਰੈੱਡ ਅਤੇ ਬਲੂ ਰੰਗਾਂ ''ਚ ਉਪਲੱਬਧ ਹੋਵੇਗੀ।
