ਵਿਗਿਆਨੀਆਂ ਨੇ ਲੱਭਿਆ ਹਲਕੇ ਅਤੇ ਬੇਹੱਦ ਮਜ਼ਬੂਤ ਪਦਾਰਥ ਬਣਾਉਣ ਦਾ ਨਵਾਂ ਤਰੀਕਾ

Sunday, Mar 05, 2017 - 11:24 AM (IST)

ਜਲੰਧਰ- ਅਜਿਹੀ ਚੀਜ਼ ਜੋ ਭਾਰ ਵਿਚ ਬੇਹੱਦ ਹਲਕੀ ਹੋਵੇ, ਪਰ ਕਾਫੀ ਮਜ਼ਬੂਤ ਵੀ ਹੋਵੇ ਤਾਂ ਬਹੁਤ ਹੀ ਕੰਮ ਦੀ ਹੁੰਦੀ ਹੈ। ਵਿਗਿਆਨੀਆਂ ਨੇ ਲੱਕੜੀ ਅਤੇ ਹੱਡੀ ਨਾਲ ਰਲਦੀ-ਮਿਲਦੀ ਸਰੰਚਨਾ ਵਾਲਾ ਇਕ ਬੇਹੱਦ ਮਜ਼ਬੂਤ ਪਦਾਰਥ ਵਿਕਸਿਤ ਕੀਤਾ ਹੈ। ਵਿਗਿਆਨੀਆਂ ਨੇ ਇਸ ਲਈ 3ਡੀ ਪ੍ਰਿੰਟਿੰਗ ਤਕਨੀਕ ਦੀ ਮਦਦ ਨਾਲ ਇਹ ਨਵਾਂ ਪਦਾਰਥ ਵਿਕਸਿਤ ਕੀਤਾ ਹੈ।
ਇਸ ਪ੍ਰਕਿਰਿਆ ਦੀ ਪ੍ਰੇਰਨਾ ਕੁਦਰਤ ਤੋਂ ਲਈ ਗਈ ਹੈ। ਕੁਝ ਅਫਰੀਕੀ ਰੇਗਿਸਤਾਨਾਂ ਵਿਚ ਕਦੀ-ਕਦੀ ਇਹ ਪ੍ਰਕਿਰਿਆ ਦੇਖੀ ਜਾਂਦੀ ਹੈ। ਇਥੇ ਗੰਧਕ ਭਰਪੂਰ ਧੁੰਦ ਵਾਸ਼ਪੀਕਰਨ ਹੋ ਕੇ ਡੈਜ਼ਰਟ ਰੋਜ਼ ਦੇ ਕ੍ਰਿਸਟਲਾਂ ਦਾ ਨਿਰਮਾਣ ਕਰਦੀ ਹੈ। ਡੈਜ਼ਰਟ ਰੋਜ਼ ਅਸਲ ਵਿਚ ਪਦਾਰਥਾਂ ਦੇ ਉੱਪਰ ਬਣੀ ਚਪਟੀ ਗੋਲਾਕਾਰ ਪੱਟੀਆਂ ਵਰਗੀ ਆਕ੍ਰਿਤੀ ਹੁੰਦੀ ਹੈ। ਗੁਲਾਬ ਦੀਆਂ ਪੰਖੜੀਆਂ ਵਰਗਾ ਦਿਖਾਈ ਦੇਣ ਕਾਰਨ ਇਸ ਨੂੰ ਡੈਜ਼ਰਟ ਰੋਜ਼ ਕਿਹਾ ਜਾਂਦਾ ਹੈ। ਇਸ ਖੋਜ ਵਿਚ ਸ਼ਾਮਲ ਵਿਗਿਆਨੀਆਂ ਵਿਚੋਂ ਇਕ ਪ੍ਰੋਫੈਸਰ ਰਾਹੁਲ ਪਾਨਤ ਨੇ ਦੱਸਿਆ ਕਿ ਪਦਾਰਥਾਂ ਵਿਚ 3ਡੀ ਤਕਨੀਕ ਦੀ ਵਰਤੋਂ ਦੇ ਲਿਹਾਜ ਨਾਲ ਇਹ ਬਹੁਤ ਵੱਡੀ ਪ੍ਰਾਪਤੀ ਹੈ।

Related News